ਵੋਟਾਂ ਮੰਗਣ ਆਏ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੇਣਾ ਪਿਆ ਕਿਸਾਨਾਂ ਦੇ ਸਵਾਲਾਂ ਦਾ ਜਵਾਬ
Published : Dec 27, 2021, 8:00 pm IST
Updated : Dec 27, 2021, 10:13 pm IST
SHARE ARTICLE
The farmers raised sharp questions from Gobind Singh Longowal who came to seek votes
The farmers raised sharp questions from Gobind Singh Longowal who came to seek votes

ਕਿਹਾ ਕਿ ਇਹ ਪਿੰਡ ਦੇ ਹਰ ਨਾਗਰਿਕ ਅਤੇ ਪੰਚਾਇਤਾਂ ਦੀ ਜ਼ਿੰਮੇਵਾਰੀ ਵੀ ਹੈ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਹੀ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ।

ਲਹਿਰਾਗਾਗਾ : ਸਥਾਨਕ ਪਿੰਡ ਲਹਿਲਕਲਾਂ ਵਿਖੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਕਿਸਾਨਾਂ ਵਲੋਂ ਤਿੱਖੇ ਸਵਾਲ ਕੀਤੇ ਗਏ। ਦੱਸ ਦੇਈਏ ਕਿ ਗੋਬਿੰਦ ਸਿੰਘ ਲੌਂਗੋਵਾਲ ਇਥੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ। ਕਿਸਾਨਾਂ ਨੇ ਸਵਾਲ ਕਰਦਿਆਂ ਪੁੱਛਿਆ ਕਿ ਸ਼੍ਰੋਮਣੀ ਅਕਾਲੀ ਨੇ ਕੀ ਕੁਝ ਕੀਤਾ ਹੈ ਇਸ ਬਾਰੇ ਜਵਾਬ ਜ਼ਰੂਰ ਦੇ ਕੇ ਜਾਇਓ?  

The farmers raised sharp questions from Gobind Singh Longowal who came to seek votesThe farmers raised sharp questions from Gobind Singh Longowal who came to seek votes

ਕਿਸਾਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਸ ਸਾਲ ਤਕ ਸੱਤਾ ਵਿਚ ਰਹੀ ਪਰ ਪੰਜਾਬ ਵਿਚੋਂ ਨਸ਼ਾ ਖਤਮ ਨਹੀਂ ਹੋਇਆ ਅਤੇ ਨਾ ਹੀ ਹੁਣ ਹੋ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ ਜੋ ਬਿਜਲੀ ਤੁਸੀਂ ਮਹਿੰਗੇ ਭਾਅ ਖਰੀਦੀ ਸੀ ਉਸ ਦਾ ਖ਼ਮਿਆਜ਼ਾ ਸਾਨੂੰ ਅੱਜ ਵੀ ਭੁਗਤਣਾ ਪੈ ਰਿਹਾ ਹੈ। ਦੱਸ ਦੇਈਏ ਕਿ ਲੌਂਗੋਵਾਲ ਨੂੰ ਘੇਰਦਿਆਂ ਕਿਸਾਨਾਂ ਨੇ ਬਿਕਰਮ ਸਿੰਘ ਮਜੀਠੀਆ 'ਤੇ ਦਰਜ ਹੋਏ ਬਹੁ ਕਰੋੜੀ ਨਸ਼ਾ ਤਸਕਰੀ ਦੇ ਮਾਮਲੇ ਬਾਰੇ ਵੀ ਸਵਾਲ ਕੀਤੇ।

The farmers raised sharp questions from Gobind Singh Longowal who came to seek votesThe farmers raised sharp questions from Gobind Singh Longowal who came to seek votes

ਪਿੰਡ ਵਾਸੀਆਂ ਨੇ ਪੁੱਛਿਆ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਹੋ ਪਰ ਸਾਡੇ ਪਿੰਡ ਵਿਚ ਕੋਈ ਵੀ ਸਕੂਲ ਨਹੀਂ ਬਣਵਾਇਆ ਜਿਸ 'ਤੇ ਲੌਂਗੋਵਾਲ ਨੇ ਕਿਹਾ ਕਿ ਉਹ ਹੁਣ ਇਸ ਹਲਕੇ ਵਿਚ ਆਏ ਹਨ ਤਾਂ ਉਨ੍ਹਾਂ ਦੀਆਂ ਜੋ ਵੀ ਮੰਗ ਹਨ ਉਹ ਪੂਰੀਆਂ ਕਰਵਾਉਣਗੇ ਅਤੇ ਕਾਲਜ ਵੀ ਬਣਵਾਇਆ ਜਾਵੇਗਾ। ਜਦੋਂ ਕਿਸਾਨਾਂ ਨੇ ਪੰਜਾਬ ਵਿਚ ਹੋ ਰਹੀਆਂ ਬੇਅਦਬੀਆਂ ਬਾਰੇ ਗੱਲ ਕੀਤੀ ਤਾਂ ਲੌਂਗੋਵਾਲ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਇਸ ਪਿੱਛੇ ਕਿਹੜੀਆਂ ਏਜੰਸੀਆਂ ਦਾ ਹੱਥ ਹੈ, ਇਹ ਸਾਰੀਆਂ ਸਿਆਸੀ ਗੱਲਾਂ ਹਨ।

ਪਿੰਡ ਲਹਿਲਕਸਾਂ ਦੇ ਇਕ ਕਿਸਾਨ ਨੇ ਦੱਸਿਆ ਕਿ ਬੀਤੇ ਕੱਲ੍ਹ ਨਸ਼ੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ। ਤੁਹਾਡੀ ਸਰਕਾਰ ਦਸ ਸਾਲ ਸੱਤ ਵਿਚ ਰਹੀ ਉਸ ਵੇਲੇ ਨਸ਼ੇ ਨੂੰ ਰੋਕਣ ਲਈ ਤੁਹਾਡੀ ਸਰਕਾਰ ਨੇ ਕੀ ਕੀਤਾ? ਲੌਂਗੋਵਾਲ ਨੇ ਕਿਹਾ ਕਿ ਨਸ਼ਾ ਤਾਂ ਹਰ ਜਗ੍ਹਾ ਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵਧੇਗਾ।

The farmers raised sharp questions from Gobind Singh Longowal who came to seek votesThe farmers raised sharp questions from Gobind Singh Longowal who came to seek votes

ਉਨ੍ਹਾਂ ਕਿਹਾ ਕਿ ਇਸ ਨੂੰ ਮਿਲ ਕੇ ਹੀ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਪਿੰਡ ਦੇ ਹਰ ਨਾਗਰਿਕ ਅਤੇ ਪੰਚਾਇਤਾਂ ਦੀ ਜ਼ਿੰਮੇਵਾਰੀ ਵੀ ਹੈ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਹੀ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ। ਇੱਕ ਕਿਸਾਨ ਨੇ ਲੌਂਗੋਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਜਿਹੜੀ ਵੀ ਸਰਕਾਰ ਸੱਤ 'ਤੇ ਕਾਬਜ਼ ਹੁੰਦੀ ਹੈ ਉਹ ਸ਼ਰਾਬ ਨੂੰ ਨਸ਼ਾ ਕਿਉਂ ਨਹੀਂ ਸਮਝਦੀ?

The farmers raised sharp questions from Gobind Singh Longowal who came to seek votesThe farmers raised sharp questions from Gobind Singh Longowal who came to seek votes

ਕੀ ਸ਼ਰਾਬ ਨਸ਼ਾ ਨਹੀਂ ਹੈ? ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸ਼ਰਾਬ ਨੂੰ ਬੰਦ ਕਰ ਦਿਤਾ ਜਾਵੇ ਤਾਂ ਸੂਬੇ ਵਿਚ ਇਸ ਦੀ ਤਸਕਰੀ ਹੋਰ ਵੀ ਵੱਧ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਸ਼ਰਾਬ ਦੇ ਠੇਕਿਆਂ, ਰੇਤ ਦੀਆਂ ਖੱਡਾਂ ਆਦਿ ਬਾਰੇ ਕਾਰਪੋਰੇਸ਼ਨ ਬਣਾਈ ਜਾਵੇਗੀ ਜਿਸ ਬਾਰੇ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਕਹਿ ਚੁੱਕੇ ਹਨ। ਪੰਜਾਬ ਸਿਰ ਚੜ੍ਹੇ ਕਰਜ਼ੇ ਬਾਰੇ ਪੁੱਛੇ ਸਵਾਲ 'ਤੇ ਲੌਂਗੋਵਾਲ ਨੇ ਕਿਹਾ ਕਿ ਇਹ ਕਰਜ਼ਾ ਅਤਿਵਾਦ ਵੇਲੇ ਦਾ ਹੈ ਜੋ ਵਿਆਜ ਨਾਲ ਹੋਰ ਵੀ ਵੱਧ ਰਿਹਾ ਹੈ।

ਅਖ਼ੀਰ ਵਿਚ ਕਿਸਾਨਾਂ ਵਲੋਂ ਕੀਤੇ ਸਵਾਲ ਕਿ ਜੇਕਰ ਅਕਾਲੀ ਸਰਕਾਰ ਆਵੇਗੀ ਤਾਂ ਕੀ ਉਹ ਸਿਆਸਤਦਾਨਾਂ ਵਲੋਂ ਕੀਤੇ ਜਾਂਦੇ ਫ਼ਜ਼ੂਲ ਖ਼ਰਚੇ ਬੰਦ ਕਰਨਗੇ ਜਾਂ ਨਹੀਂ ਤਾਂ ਲੌਂਗੋਵਾਲ ਨੇ ਇਸ ਦੀ ਹਾਮੀ ਭਰਦਿਆਂ ਗੱਲ ਮੁਕਾਈ ਅਤੇ ਕਿਸਾਨਾਂ ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement