ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ ਬਣੀ ਕਾਲ, ਕੋਲਿਆਂ ਦਾ ਧੂੰਆਂ ਚੜ੍ਹਣ ਕਾਰਨ ਲੜਕੀ ਦੀ ਮੌਤ

By : KOMALJEET

Published : Dec 27, 2022, 2:55 pm IST
Updated : Dec 27, 2022, 2:55 pm IST
SHARE ARTICLE
Punjab News
Punjab News

ਮੁੱਲਾਂਪੁਰ ਦਾਖਾ ਦੇ ਪਿੰਡ ਬੱਦੋਵਾਲ ਦੀ ਰਹਿਣ ਵਾਲੀ ਸੀ ਹਰਸਿਮਰਜੀਤ ਕੌਰ

ਮੁੱਲਾਂਪੁਰ ਦਾਖਾ  : ਇੱਕ ਪਾਸੇ ਜਿਥੇ ਪੰਜਾਬ ਵਿਚ ਪੈ ਰਹੀ ਸੁੱਕੀ ਠੰਡ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ ਉਥੇ ਹੀ ਇਸ ਪਾਲੇ ਤੋਂ ਬਚਣ ਲਈ  ਬਾਲ਼ੀ ਜਾਂਦੀ ਅੰਗੀਠੀ ਵੀ ਕਈ ਵਾਰ ਮੌਤ ਦਾ ਕਾਰਨ ਬਣ ਜਾਂਦੀ ਹੈ। 

ਅਜਿਹਾ ਹੀ ਮਾਮਲਾ ਸਥਾਨਕ ਪਿੰਡ ਬੱਦੋਵਾਲ ਤੋਂ ਸਾਹਮਣੇ ਆਇਆ ਹੈ ਜਿਥੇ ਠੰਡ ਤੋਂ ਬਚਣ ਲਈ ਕਮਰੇ ’ਚ ਬਾਲ਼ੀ ਕੋਲਿਆਂ ਵਾਲੀ ਅੰਗੀਠੀ ਦੀ ਗੈਸ ਚੜ੍ਹਣ ਨਾਲ ਇੱਕੋ ਪਰਿਵਾਰ ਦੇ ਚਾਰ ਮੈਂਬਰ ਬੇਹੋਸ਼ ਹੋ ਗਏ ਸਨ ਜਿਨ੍ਹਾਂ ’ਚੋਂ ਨੌਜਵਾਨ ਲੜਕੀ ਹਰਸਿਮਰਜੀਤ ਕੌਰ (18) ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ ਦੀ ਮੌਤ ਹੋ ਗਈ। ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।  

ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਦੇ ਤਿੰਨ ਹੋਰ ਮੈਂਬਰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਰਿਸ਼ਤੇਦਾਰ ਕੇਸਰ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਹਲਵਾਈ ਦਾ ਕੰਮ ਕਰਦਾ ਹੈ ਅਤੇ ਰਿਸ਼ਤੇਦਾਰ ਸੰਦੀਪ ਸਿੰਘ ਉਸ ਨਾਲ ਹੈਲਪਰ ਹੈ। 

ਸਵੇਰੇ 8 ਵਜੇ ਆਪਣੇ ਕੰਮ ਤੋਂ ਵਿਹਲੇ ਹੋ ਕੇ ਦੋਵੇਂ ਆਪਣੇ ਘਰ ਜਾ ਕੇ ਸੋਂ ਗਏ ਜਿੱਥੇ ਉਸ ਦੀ ਭੈਣ ਅਤੇ ਭਾਣਜੀ ਕਮਰੇ ਵਿਚ ਬੇਸੁੱਧ ਪਏ ਸਨ, ਉਨ੍ਹਾਂ ਨੇ ਦੋਵਾਂ ਨੂੰ ਸੁੱਤੇ ਵੇਖ ਕੇ ਜਗਾਇਆ ਨਹੀਂ ਸਗੋਂ ਖੁਦ ਵੀ ਕਮਰੇ ਅੰਦਰ ਜਾ ਕੇ ਸੋਂ ਗਏ ਅਤੇ ਉਨ੍ਹਾਂ ਨੂੰ ਵੀ ਗੈਸ ਚੜ੍ਹ ਗਈ ਅਤੇ ਬਚਾਅ ਲਈ ਬਾਹਰ ਨਿਕਲੇ ਤਾਂ ਦਰਵਾਜ਼ੇ ਦੇ ਬਾਹਰ ਹੀ ਡਿੱਗ ਪਏ। ਅਚਾਨਕ ਉਸਦਾ ਭਾਣਜਾ ਸਤਨਾਮ ਸਿੰਘ ਘਰ ਗਿਆ ਤਾਂ ਇਨ੍ਹਾਂ ਚਾਰਾਂ ਨੂੰ ਹਸਪਤਾਲ ਦਾਖਲ ਕਰਵਾਇਆ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement