
ਪੁਲਿਸ ਨੂੰ ਕਹਾਣੀ 'ਤੇ ਸ਼ੱਕ ਹੋਇਆ ਤਾਂ ਸਖ਼ਤੀ ਨਾਲ ਕੀਤੀ ਔਰਤ ਤੋਂ ਪੁੱਛਗਿੱਛ
ਗੁਰੂ ਕਾ ਬਾਗ - ਅੱਜ ਕੱਲ੍ਹ ਅਜਿਹੇ ਕਈ ਕੇਸ ਮਿਲਦੇ ਹਨ ਕਿ ਜਿੱਥੇ ਇਹ ਸੁਣਨ ਨੂੰ ਮਿਲੇ ਕਿ ਇਸ਼ਕ ਪਿੱਛੇ ਇੱਥੇ ਕਤਲ (Murder) ਹੋ ਗਿਆ, ਕਿਸੇ ਨੇ ਅਪਣੀ ਧੀ ਮਾਰ ਦਿੱਤੇ ਤੇ ਕਿਸੇ ਨੇ ਪਿਓ। ਪਰ ਇਸ ਵਾਰ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਨੇ ਅਪਣੇ ਆਸ਼ਕ ਪਿੱਛੇ ਵੱਡਾ ਕਾਂਡ ਕਰ ਦਿੱਤਾ। ਪਿੰਡ ਸੈਸਰਾ ਕਲਾਂ ’ਚ ਹੋਏ ਇਕ ਵਿਅਕਤੀ ਦੇ ਕਤਲ (Murder) ਦੀ ਗੁੱਥੀ ਨੂੰ ਥਾਣਾ ਝੰਡੇਰ ਦੀ ਪੁਲਿਸ ਨੇ 24 ਘੰਟਿਆਂ ’ਚ ਹੱਲ ਕਰ ਲਿਆ ਅਤੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਲਾਖਾਂ ਪਿੱਛੇ ਸੁੱਟ ਦਿੱਤਾ।
ਇਸ ਸਬੰਧੀ ਡੀ. ਐੱਸ. ਪੀ. ਅਜਨਾਲਾ ਸੰਜੀਵ ਕੁਮਾਰ ਤੇ ਐੱਸ. ਐੱਚ. ਓ. ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸੈਸਰਾ ਕਲਾਂ ਵਿਖੇ ਇਕ ਵਿਅਕਤੀ ਮੰਗਲ ਸਿੰਘ ਪੁੱਤਰ ਗੱਜਣ ਸਿੰਘ ਦਾ ਕਤਲ ਹੋ ਗਿਆ ਸੀ ਅਤੇ ਉਸ ਸਬੰਧੀ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਵੱਲੋਂ ਪੁਲਿਸ ਨੂੰ ਝੂਠੀ ਕਹਾਣੀ ਬਣਾ ਕੇ ਦੱਸੀ ਗਈ। ਔਰਤ ਨੇ ਕਿਹਾ ਕਿ ਮੰਗਲ ਸਿੰਘ ਬਲੱਡ ਪ੍ਰੈਸ਼ਰ ਦਾ ਮਰੀਜ਼ ਸੀ ਅਤੇ ਗੁਰੂ ਕਾ ਬਾਗ ਅੱਡੇ ’ਤੇ ਦਵਾਈ ਲੈਣ ਗਿਆ ਸੀ ਤੇ ਰਾਹ ’ਚ ਉਸ ਨੂੰ ਲੁਟੇਰੇ ਪੈ ਗਏ ਸੀ।
ਇਸ ਦੌਰਾਨ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ ਤੇ ਵੇਖਣ ’ਚ ਆਇਆ ਕਿ ਮੰਗਲ ਸਿੰਘ ਦੇ ਸਿਰ ’ਚ ਸੱਟ ਲੱਗੀ ਹੋਣ ਦੇ ਬਾਵਜੂਦ ਵੀ ਇਨ੍ਹਾਂ ਵੱਲੋਂ ਉਸ ਨੂੰ ਇਲਾਜ ਲਈ ਕਿਤੇ ਵੀ ਨਹੀਂ ਲਿਜਾਇਆ ਗਿਆ। ਪਰ ਗੱਲ ਇਹ ਹੋਈ ਕਿ ਪੁਲਿਸ ਨੂੰ ਇਹ ਗੱਲ ਸੱਚੀ ਨਹੀਂ ਲੱਗੀ ਤੇ ਪੁਲਿਸ ਨੇ ਔਰਤ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ।
ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਨੂੰ ਹਿਰਾਸਤ ’ਚ ਲੈ ਕੇ ਸਖ਼ਤੀ ਨਾਲ ਕੀਤੀ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਡੰਡੇ ਦੇ ਡਰ ਤੋਂ ਉਸ ਨੇ ਮੰਨਿਆ ਕਿ ਉਹ ਸੈਸਰਾ ਖੁਰਦ ਵਿਖੇ ਬੁਟੀਕ ਦੀ ਦੁਕਾਨ ਕਰਦੀ ਹੈ ਅਤੇ ਗੁਆਂਢ ’ਚ ਹੀ ਦਰਜੀ ਦੀ ਦੁਕਾਨ ਚਲਾਉਂਦੇ ਰੌਸ਼ਨ ਪੁੱਤਰ ਰਾਜੂ ਵਾਸੀ ਸੈਸਰਾ ਖੁਰਦ ਨਾਲ ਪਿਛਲੇ 3-4 ਮਹੀਨਿਆਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। (Murder) ਉਹ ਇਕੱਠੇ ਰਹਿਣਾ ਚਾਹੁੰਦੇ ਸਨ, ਜਿਸ ’ਚ ਉਸ ਦਾ ਪਤੀ ਵੱਡੀ ਰੁਕਾਵਟ ਬਣ ਰਿਹਾ ਸੀ ਅਤੇ ਉਹਨਾਂ ਦੋਹਾਂ ਨੇ ਮਿਲ ਕੇ ਉਸ ਨੂੰ ਆਪਣੇ ਰਾਹ ’ਚੋਂ ਹਟਾਉਣ ਦਾ ਮਨ ਬਣਾਇਆ।
ਔਰਤ ਨੇ ਦੱਸਿਆ ਕਿ 24 ਦਸੰਬਰ ਦੀ ਰਾਤ ਨੂੰ ਉਸ ਨੇ ਆਪਣੇ ਆਸ਼ਿਕ ਰੌਸ਼ਨ ਨਾਲ ਮਿਲ ਕੇ ਸ਼ਰਾਬੀ ਹੋਏ ਮੰਗਲ ਸਿੰਘ ਨੂੰ ਪਹਿਲਾਂ ਨੀਂਦ ਦੀਆਂ ਗੋਲੀਆਂ ਦਿੱਤੀਆਂ ਅਤੇ ਫਿਰ ਉਸ ਦੇ ਸਿਰ ’ਚ ਸੱਬਲ ਨਾਲ ਵਾਰ ਕਰ ਕੇ ਉਸ ਨੂੰ ਦੁਨੀਆਂ ਤੋਂ ਵਿਦਾ ਕਰ ਦਿੱਤਾ। ਸਬੂਤ ਮਿਟਾਉਣ ਖਾਤਿਰ ਖੂਨ ਨੂੰ ਸਾਫ਼ ਕਰ ਦਿੱਤਾ ਅਤੇ ਪੁਲਿਸ ਤੇ ਰਿਸ਼ਤੇਦਾਰਾਂ ਨੂੰ ਝੂਠੀ ਕਹਾਣੀ ਬਣਾ ਕੇ ਸੁਣਾ ਦਿੱਤੀ।
ਉਧਰ ਝੰਡੇਰ ਦੀ ਪੁਲਿਸ ਵੱਲੋਂ ਮਾਮਲੇ ਨੂੰ ਸੁਲਝਾਉਂਦਿਆਂ ਦੋਵਾਂ ਮੁਲਜ਼ਮਾਂ ਮਨਪ੍ਰੀਤ ਕੌਰ ਤੇ ਰੌਸ਼ਨ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਭਾਰਤੀ ਦੰਡਵਾਲੀ ਦੀ ਧਾਰਾ 302,34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਕੇ ਕਤਲ (Murder)’ਚ ਵਰਤੀ ਸੱਬਲ ਨੂੰ ਬਰਾਮਦ ਕਰ ਕੇ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।