Punjab News: ਰੂਸ ਦੀ ਜੇਲ ਵਿਚ ਬੰਦ 6 ਨੌਜਵਾਨਾਂ ਦੀ ਹੋਈ ਵਤਨ ਵਾਪਸੀ; ਬਲਬੀਰ ਸਿੰਘ ਸੀਚੇਵਾਲ ਨੇ ਨਿਭਾਈ ਅਹਿਮ ਭੂਮਿਕਾ
Published : Dec 27, 2023, 12:53 pm IST
Updated : Dec 27, 2023, 12:54 pm IST
SHARE ARTICLE
6 boys stuck in Russian jail return home
6 boys stuck in Russian jail return home

ਰੂਸ ਦੀਆਂ ਜੇਲਾਂ ਵਿਚ ਹੋਇਆ ਅਣਮਨੁੱਖੀ ਤਸ਼ੱਦਦ

Punjab News: ਪੰਜਾਬ ਅਤੇ ਹਰਿਆਣਾ ਦੇ ਛੇ ਨੌਜਵਾਨਾਂ ਨੂੰ ਰੂਸ ਦੀ ਜੇਲ ਤੋਂ ਰਿਹਾਅ ਕਰ ਕੇ ਭਾਰਤ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ 6 ਨੌਜਵਾਨਾਂ ਨੂੰ ਘਰ ਪਹੁੰਚਾਉਣ ਵਿਚ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਸਾਰੇ ਡੌਂਕੀ ਰਾਹੀਂ ਯੂਰਪ ਜਾਣਾ ਚਾਹੁੰਦੇ ਸਨ। ਸੀਚੇਵਾਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਰੁਜ਼ਗਾਰ ਲਈ ਵਿਦੇਸ਼ਾਂ ਦਾ ਰੁਖ ਕਰਦੀ ਹੈ। ਜਿਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜਿਸ ਕਾਰਨ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਬਹੁਤ ਸਾਰਾ ਪੈਸਾ ਬਰਬਾਦ ਹੋ ਰਿਹਾ ਹੈ। ਦੇਸ਼ ਪਰਤੇ ਨੌਜਵਾਨਾਂ ਨੇ ਦਸਿਆ ਕਿ ਰੂਸ ਦੀਆਂ ਜੇਲਾਂ ਵਿਚ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਟਰੈਵਲ ਏਜੰਟ ਨੇ ਉਨ੍ਹਾਂ ਨਾਲ ਯੂਰਪ ਭੇਜਣ ਦੇ ਨਾਂਅ 'ਤੇ ਠੱਗੀ ਮਾਰੀ।

ਸੰਤ ਸੀਚੇਵਾਲ ਨੇ ਮੀਡੀਆ ਨੂੰ ਦਸਿਆ ਕਿ ਸਾਰੇ ਨੌਜਵਾਨਾਂ ਦੇ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਅਪਣੇ ਬੱਚਿਆਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਦੀ ਆਵਾਜ਼ ਸਰਕਾਰ ਤਕ ਨਹੀਂ ਪਹੁੰਚ ਰਹੀ ਸੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਰਾਜ ਸਭਾ ਮੈਂਬਰ ਨੇ ਮਾਸਕੋ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ। ਕੁੱਝ ਦਿਨਾਂ ਬਾਅਦ ਰੂਸ ਦੀ ਜੇਲ ਤੋਂ ਛੇ ਨੌਜਵਾਨਾਂ ਨੂੰ ਰਿਹਾਅ ਕਰ ਦਿਤਾ ਗਿਆ।

ਇਹ ਛੇ ਨੌਜਵਾਨ ਰੂਸ ਵਿਚ ਫਸੇ ਹੋਏ ਸਨ। ਇਨ੍ਹਾਂ ਵਿਚੋਂ 5 ਪੰਜਾਬ ਅਤੇ ਇਕ ਹਰਿਆਣਾ ਦਾ ਸੀ। ਇਨ੍ਹਾਂ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਪਿੰਡ ਸੋਹਾਣਾ, ਫਾਜ਼ਿਲਕਾ ਦੇ ਪਿੰਡ ਸੋਹਾਣਾ, ਗੁਰਮੀਤ ਸਿੰਘ ਵਾਸੀ ਕਪੂਰਥਲਾ, ਗੁਰਵੀਰ ਸਿੰਘ, ਹਰਜੀਤ ਸਿੰਘ ਵਾਸੀ ਗੁਰਦਾਸਪੁਰ, ਲਖਵੀਰ ਸਿੰਘ ਵਾਸੀ ਸ਼ਾਹਕੋਟ, ਜਲੰਧਰ ਅਤੇ ਰਾਹੁਲ ਵਾਸੀ ਕਰਨਾਲ ਹਰਿਆਣਾ ਵਜੋਂ ਹੋਈ ਹੈ।  

ਸੀਚੇਵਾਲ ਨੇ ਦਸਿਆ ਕਿ ਰੂਸ ਦੀ ਜੇਲ ਵਿਚ ਫਸੇ 6 ਭਾਰਤੀ ਨੌਜਵਾਨਾਂ ਨੂੰ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਵਾਪਿਸ ਲਿਆਂਦਾ ਗਿਆ। ਗੱਲਬਾਤ ਕਰਦਿਆ ਇਨ੍ਹਾਂ ਨੌਜਵਾਨਾਂ ਨੇ ਦਸਿਆ ਕਿਵੇਂ ਉਨ੍ਹਾਂ ਨਾਲ ਸਰਹੱਦ ਪਾਰ ਕਰਨ ਸਮੇਂ ਅੱਤ ਦਾ ਤਸ਼ਦੱਦ ਕੀਤਾ ਗਿਆ। ਏਜੰਟਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਸਪੇਨ ਭੇਜਣਾ ਸੀ ਪਰ ਏਜੰਟਾਂ ਨੇ ਉਨ੍ਹਾਂ ਨੂੰ ਵੱਖ ਵੱਖ ਦੇਸ਼ਾਂ ਰਾਹੀ ਜੰਗਲਾਂ ਵਿਚ ਛੱਡ ਦਿਤਾ ਜਿਥੇ ਇਹਨਾਂ ਨੌਜਵਾਨਾਂ ਨੂੰ 14-14 ਘੰਟੇ ਤੁਰਨਾ ਪੈਂਦਾ ਸੀ ਤੇ ਜੰਗਲਾਂ ਦੇ ਪੱਤੇ ਖਾ ਕੇ ਤੇ ਪਾਣੀ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤ ਕਿ ਉਹ ਸਹੀ ਤਰੀਕਿਆਂ ਨਾਲ ਵਿਦੇਸ਼ ਜਾਣ ਅਤੇ ਜਿਹੜੇ ਟ੍ਰੈਵਲ ਏਜੰਟ ਠੱਗੀ ਮਾਰ ਦੇ ਹਨ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੀੜਤ ਅੱਗੇ ਆਉਣ ਤਾਂ ਜੋ ਭਵਿੱਖ ਵਿਚ ਹੋਰ ਲੋਕਾਂ ਨੂੰ ਏਨਾ ਠੱਗ ਟ੍ਰੈਵਲ ਏਜੰਟਾਂ ਤੋਂ ਬਚਾਇਆ ਜਾ ਸਕੇ। ਪੀੜਤ ਨੌਜਵਾਨਾਂ ਨੇ ਦੱਸਿਆ ਕਿ ਮੁਲਜ਼ਮ ਟਰੈਵਲ ਏਜੰਟ ਨੇ ਉਨ੍ਹਾਂ ਤੋਂ 13-13 ਲੱਖ ਰੁਪਏ ਲਏ ਸਨ। ਮੁਲਜ਼ਮ ਉਨ੍ਹਾਂ ਨੂੰ ਯੂਰਪ ਭੇਜਣਾ ਚਾਹੁੰਦਾ ਸੀ ਪਰ ਉਹ ਰੂਸ ਵਿਚ ਫਸ ਗਏ ਸੀ। ਉਨ੍ਹਾਂ ਨੇ ਬੇਲਾਰੂਸ ਤੋਂ ਪੁਰਤਗਾਲ ਦੇ ਰਸਤੇ ਜੰਗਲਾਂ ਰਾਹੀਂ ਪੈਦਲ ਯੂਰਪ ਵਿਚ ਦਾਖਲ ਹੋਣਾ ਸੀ।

ਸਾਰੇ ਨੌਜਵਾਨਾਂ ਨੇ ਡੌਂਕੀ ਦੀ ਪ੍ਰਕਿਰਿਆ ਲਈ ਲਗਭਗ 13-13 ਲੱਖ ਰੁਪਏ ਦਿਤੇ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਸਥਾਨਕ ਫ਼ੌਜ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਜਿਸ ਤੋਂ ਬਾਅਦ ਸਾਰਿਆਂ ਨੂੰ ਜੇਲ ਭੇਜ ਦਿਤਾ ਗਿਆ। ਪੀੜਤ ਪਰਿਵਾਰਾਂ ਨੇ 17 ਦਸੰਬਰ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ, ਜਿਸ ਮਗਰੋਂ ਸਾਰੇ ਨੌਜਵਾਨ 24 ਦਸੰਬਰ ਨੂੰ ਭਾਰਤ ਪਰਤ ਆਏ ਸਨ।

 (For more Punjabi news apart from 6 boys stuck in Russian jail return home, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement