ਮੋਹਾਲੀ ਦੇ 5 ਹੋਰ ਸਕੂਲਾਂ ’ਚ ਪੀਣ ਵਾਲੇ ਪਾਣੀ ਦੇ ਨਮੂਨੇ ਫ਼ੇਲ, 2 ਦਸੰਬਰ ਨੂੰ ਲਏ ਗਏ ਸਨ 9 ਸਕੂਲਾਂ ’ਚੋਂ ਪਾਣੀ ਦੇ ਨਮੂਨੇ
Published : Dec 27, 2024, 10:07 am IST
Updated : Dec 27, 2024, 10:23 am IST
SHARE ARTICLE
Drinking water samples failed in 5 other schools of Mohali
Drinking water samples failed in 5 other schools of Mohali

ਸਿਖਿਆ ਵਿਭਾਗ ਨੇ ਮੰਗੀ ਪੀਣ ਅਯੋਗ ਪਾਣੀ ਵਾਲੇ ਸਕੂਲਾਂ ਤੋਂ ਰਿਪੋਰਟ

ਐਸ.ਏ.ਐਸ. ਨਗਰ,  (ਸਤਵਿੰਦਰ ਸਿੰਘ ਧੜਾਕ): ਮੋਹਾਲੀ ਦੇ ਸਰਕਾਰੀ ਸਕੂਲਾਂ ਵਿਚ ਪੀਣ ਵਾਲੇ ਪਾਣੀ ਦੇ ਨਮੂਨੇ ਲਗਾਤਾਰ ਫੇਲ੍ਹ ਹੋ ਰਹੇ ਹਨ। ਪਬਲਿਕ ਹੈਲਥ ਵਿਭਾਗ ਦੀ ਖਰੜ ਸਥਿਤ ‘ਸਟੇਟ ਪਬਲਿਕ ਹੈਲਥ ਲੈਬਾਰਟੀ’ ਵਲੋਂ ਜਾਰੀ ਇਕ ਰਿਪੋਰਟ ਵਿਚ ਅਜਿਹਾ ਸਪੱਸ਼ਟ ਹੋਇਆ ਹੈ। ਸਿਵਲ ਸਰਜਨ ਮੋਹਾਲੀ ਦੇ ਨਾਂਅ 5 ਦਸੰਬਰ ਨੂੰ ਜਾਰੀ ਇਕ ਪੱਤਰ ਵਿਚ ਲੈਬ-ਕੋਅਰਡੀਨੇਟਰ ਨੇ ਇਨ੍ਹਾਂ ਸਕੂਲਾਂ ਵਿਚ ਪਹਿਲ ਦੇ ਆਧਾਰ ’ਤੇ ਕਲੋਰੀਨੇਸ਼ਨ ਤੇ ਵਿਭਾਗ ਵੱਲੋਂ ਸੁਝਾਅ ਕੀਤੇ ਇਲਾਜ ਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਪਬਲਿਕ ਹੈਲਥ ਵਿਭਾਗ ਦੇ ਆਹਲਾ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ 2 ਦਸੰਬਰ ਨੂੰ ਪ੍ਰਾਪਤ ਕੀਤੇ 9 ਸਕੂਲਾਂ ਦੇ ਨਮਨਿਆਂ ਵਿਚੋਂ 5 ਦਾ ਪਾਣੀ ਪੀਣਯੋਗ ਨਹੀਂ ਹੈ।  

ਰਿਪੋਰਟ ਅਨੁਸਾਰ ਟੈਸਟ ਕੀਤੇ ਨਮੂਨਿਆਂ ਦੇ ਪਾਣੀ ਵਿਚ  ਬੈਕਟੀਰੀਆ ਦੀ ਬਹੁਤਾਤ ਪਾਈ ਗਈ ਹੈ, ਇਸ ਲਈ ਇਨ੍ਹਾਂ ਦੇ ਨਮੂਨੇ ਦੁਬਾਰਾ ਭੇਜੇ ਜਾਣ ਦੇ ਹੁਕਮ ਦਿੱਤੇ ਗਏ ਹਨ। ਹਾਲਾਂਕਿ ਕਿਸੇ ਵੀ ਸਕੂਲ ਵਿਚ ਟੀਡੀਐਸ, ਪੀ.ਐਚ ਕਲੋਰਾਈਡ ਅਤੇ ਹੋਰ ਧਾਤਾਂ ਤੈਅ ਮਿਕਦਾਰ ਅਨੁਸਾਰ ਹਨ ਪਰ ਪਾਣੀ ਵਿਚ ਕਲੋਰੀਫੋਰਮ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਦੱਸੀ ਜਾ ਰਹੀ ਹੈ। ਕੁਲ 9 ਸਕੂਲਾਂ ਵਿਚੋਂ ਹੈ 4 ਸਕੂਲਾਂ ਵਿਚ ਹੀ ਪਾਣੀ ਪੀਣਯੋਗ ਪਾਇਆ ਗਿਆ ਹੈ। ਇਨ੍ਹਾਂ ਵਿਚ  ਸਰਕਾਰੀ ਪ੍ਰਾਈਮਰ ਸਕੂਲ ਦੇਵੀ ਨਗਰ, ਪ੍ਰਾਇਮਰੀ ਤੇ ਮਿਡਲ ਸਕੂਲ ਕਲੌਲੀ, ਪ੍ਰਾਇਮਰੀ ਤੇ ਮਿਡਲ ਸਕੂਲ ਤਸੋਲੀ ਅਤੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਗੁਡਾਣਾ ਸ਼ਾਮਲ ਹਨ। 

ਡੀਸੀ ਮੋਹਾਲੀ ਨੇ ਮੰਗੀ ਰਿਪੋਰਟ : ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਵੀ ਅਜਿਹੇ 23 ਸਕੂਲਾਂ ਦੇ ਮੁੱਖੀਆਂ ਤੋਂ ਜਵਾਬ-ਤਲਬੀ ਕੀਤੀ ਹੈ ਜਿੱਥੇ ਪਹਿਲਾਂ ਪਾਣੀ ਪੀਣਯੋਗ ਨਹੀਂ ਸੀ। ਡਿਪਟੀ ਡੀਈਓ ਅੰਗਰੇਜ਼ ਸਿੰਘ ਵੱਲੋਂ ਸਕੂਲ ਮੁੱਖੀਆਂ ਨੂੰ ਡੀਸੀ ਦੇ ਹੁਕਮਾਂ ’ਤੇ ਇਹ ਰਿਪੋਰਟ ਜਲਦ ਭੇਜਣ ਦੀ ਹਦਾਇਤ ਕੀਤੀ ਹੈ। ਪਤਾ ਚਲਿਆ ਹੈ ਕਿ ਇਨ੍ਹਾਂ ਸਕੂਲਾਂ ਦੇ ਮੁਖੀਆਂ ਨੂੰ ਪਾਣੀ ਦੇ ਨਮੂਨੇ ਦੁਬਾਰਾ ਜਾਂਚ ਕਰਵਾਉਣ ਲਈ ਆਖਿਆ ਗਿਆ ਹੈ।  

ਹਾਲਾਂ ਕਿ ਸਵੱਛ ਪਾਣੀ ਪ੍ਰਦਾਨ ਕਰਨ ਤਾਂ ਪਬਲਿਕ ਸਿਹਤ ਵਿਭਾਗ ਦਾ ਕੰਮ ਹੈ ਤਾਂ ਫੇਰ ਸਕੂਲ ਮੁੱਖੀਆਂ ਤੇ ਅਧਿਆਪਕਾਂ ਨੂੰ ਵਿਭਾਗ ਕਿਹੜੇ ਕੰਮੀਂ ਲਾਉਣ ਲੱਗਾ ਹੈ ਇਸ ਬਾਰੇ ਖ਼ਾਸੀ ਚਰਚਾ ਚਲ ਰਹੀ ਹੈ। ਇਨ੍ਹਾਂ 23 ਸਕੂਲਾਂ ਵਿਚ 14 ਸਕੂਲ ਬਲਾਕ ਖਰੜ-1 ਅਤੇ ਖਰੜ-2 ਨਾਲ ਸਬੰਧਤ ਹਨ। ਇਨ੍ਹਾਂ ਤੋਂ ਇਲਾਵਾ ਡੇਰਾਬੱਸੀ ਦੇ 2 ਤੇ 7 ਸਕੂਲ ਬਨੂੜ ਬਲਾਕ ਨਾਲ ਸਬੰਧਤ ਹਨ। ਜਦੋਂ ਪਾਣੀ ਵਾਲੇ ਪਾਣੀ ’ਚ ਬੈਕਟੀਰੀਅਲ ਨੁਕਸ ਦੇ ਚਰਚੇ ਜ਼ਿਆਦਾ ਹੋਣ ਲੱਗੇ ਹੁਣ ਵਿਭਾਗ ਨੇ ਸਕੂਲਾਂ ਵਿਚ ਆਰ.ਓ ਦੀ ਜਾਣਕਾਰੀ ਮੰਗ ਲਈ ਹੈ। ਜ਼ਿਲ੍ਹਾ ਸਿੱਖਿਆ ਵਿਭਾਗ ਨੇ ਇਕ ਗੂਗਲ ਫ਼ਾਰਮ ਭੇਜ ਕੇ ਉਨ੍ਹਾਂ ਵਿਚ ਲੱਗੇ ਆਰ.ਓਜ਼ ਦੀ ਜਾਣਕਾਰੀ ਮੰਗੀ ਹੈ।

ਇਨ੍ਹਾਂ ਸਕੂਲਾਂ 'ਚੋਂ ਲਏ ਗਏ ਸੀ ਸੈਂਪਲ
ਇਨ੍ਹਾਂ ਸਕੂਲ ਵਿਚ ਸਰਕਾਰੀ ਸਕੂਲ ਗੋਬਿੰਦਗੜ੍ਹ ਜਿਥੇ ਟੂਟੀ ਵਿਚੋਂ ਪਾਣੀ ਪ੍ਰਾਪਤ ਕੀਤਾ ਗਿਆ ਪਰ ਇਹ ਪਾਣੀ ਪੀਣਯੋਗ ਨਹੀਂ, ਪ੍ਰਾਇਮਰੀ ਸਕੂਲ ਸੰਤੇਮਾਜਰਾ, ਮਿਡਲ ਸਕੂਲ ਬਠਲਾਣਾ, ਸਰਕਾਰੀ ਪ੍ਰਾਇਮਰੀ ਸਕੂਲ ਬਠਲਾਣਾ, ਪ੍ਰਾਇਮਰੀ ਸਕੂਲ ਗੋਬਿੰਦਗੜ੍ਹ ਸ਼ਾਮਲ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement