ਪੰਜਾਬ ਦੇ ਤਰਨਤਾਰਨ ਦਾ ਹੈ ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲਾ ਨੌਜਵਾਨ ਜੁਗਰਾਜ ਤੇ ਪ੍ਰਵਾਰ ਰੂਪੋਸ਼
Published : Jan 28, 2021, 12:34 am IST
Updated : Jan 28, 2021, 12:34 am IST
SHARE ARTICLE
image
image

ਪੰਜਾਬ ਦੇ ਤਰਨਤਾਰਨ ਦਾ ਹੈ ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲਾ ਨੌਜਵਾਨ ਜੁਗਰਾਜ ਤੇ ਪ੍ਰਵਾਰ ਰੂਪੋਸ਼

ਤਰਨਤਾਰਨ, 27 ਜਨਵਰੀ (ਅਜੀਤ ਘਰਿਆਲਾ) : ਦਿੱਲੀ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਦੇ ਦੌਰਾਨ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਾਉਣ ਵਾਲਾ ਨੌਜਵਾਨ ਜੁਗਰਾਜ ਸਿੰਘ ਤਰਨਤਾਰਨ ਦੇ ਪਿੰਡ ਵਾਂ ਤਾਰਾ ਸਿੰਘ ਦਾ ਰਹਿਣ ਵਾਲਾ ਹੈ। ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਟੀਵੀ ਤੇ ਸੋਸ਼ਲ ਮੀਡੀਆ ’ਤੇ ਚੱਲ ਰਹੇ ਵੀਡੀਓ ਤੋਂ ਉਸ ਦੀ ਪਛਾਣ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਵੀ ਪਰਿਵਾਰ ਤੋਂ ਪੁੱਛਗਿੱਛ ਕੀਤੀ ਹੈ। ਜੁਗਰਾਜ ਸਿੰਘ ਦੇ ਪਿਤਾ ਬਲਦੇਵ ਸਿੰਘ ਅਤੇ ਮਾਂ ਭਗਵੰਤ ਕੌਰ ਆਪਣੀਆਂ ਤਿੰਨ ਬੇਟੀਆਂ ਨਾਲ ਰੂਪੋਸ਼ ਹੋ ਗਏ ਹਨ। ਜੁਗਰਾਜ ਸਿੰਘ ਦੇ ਦਾਦਾ ਮਹਿਲ ਸਿੰਘ ਅਤੇ ਦਾਦੀ ਗੁਰਚਰਨ ਕੌਰ ਨੇ ਮੰਨਿਆ ਕਿ ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲਾ ਉਨ੍ਹਾਂ ਦਾ ਹੀ ਪੋਤਾ ਹੈ। ਸਾਡਾ ਪਰਿਵਾਰ ਬਾਰਡਰ ਨਾਲ ਲੱਗਦੀਆਂ ਕੰਡਿਆਲੀਆਂ ਤਾਰਾਂ ਕੋਲ ਖੇਤੀ ਕਰਦਾ ਹੈ। ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਵੀ ਗੈਰ-ਸਮਾਜਿਕ ਸਰਗਰਮੀ ਵਿਚ ਸ਼ਾਮਲ ਨਹÄ ਰਿਹਾ ਹੈ। ਦਾਦੀ ਗੁਰਚਰਨ ਕੌਰ ਨੇ ਕਿਹਾ ਕਿ ਜੁਗਰਾਜ ਪਿੰਡ ਦੇ ਗੁਰਦੁਆਰਿਆਂ ਵਿਚ ਨਿਸ਼ਾਨ ਸਾਹਿਬ ’ਤੇ ਚੋਲਾ ਸਾਹਿਬ ਚੜ੍ਹਾਉਣ ਦੀ ਸੇਵਾ ਕਰਦਾ ਸੀ। ਪਿੰਡ ਵਿਚ ਛੇ ਗੁਰਦੁਆਰਾ ਸਾਹਿਬ ਹਨ। ਇੱਥੇ ਨਿਸ਼ਾਨ ਸਾਹਿਬ ’ਤੇ ਜਦੋਂ ਵੀ ਚੋਲਾ ਸਾਹਿਬ ਚੜ੍ਹਾਉਣ ਹੁੰਦਾ ਸੀ ਤਾਂ ਜੁਗਰਾਜ ਹੀ ਇਹ ਕੰਮ ਕਰਦਾ ਸੀ। ਉਸਨੇ ਜੋਸ਼ ਵਿਚ ਆ ਕੇ ਦਿੱਲੀ ਦੇ ਲਾਲ ਕਿਲ੍ਹੇ ’ਤੇ ਵੀ ਝੰਡਾ ਚੜ੍ਹਾ ਦਿੱਤਾ ਹੋਵੇਗਾ।ਦਾਦਾ ਮਹਿਲ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਕੋਲ ਦੋ ਏਕੜ ਜ਼ਮੀਨ ਹੈ। ਟਰੈਕਟਰ ਕਈ ਸਾਲਾਂ ਤੋਂ ਖਰਾਬ ਖੜ੍ਹਾ ਹੈ। ਪਰਿਵਾਰ ’ਤੇ ਚਾਰ ਲੱਖ ਦਾ ਕਰਜ਼ ਵੀ ਹੈ। ਉਸਦੇ ਇਸ ਕੰਮ ਤੋਂ ਪਿੰਡ ਦੇ ਲੋਕ ਵੀ ਹੈਰਾਨ ਹਨ। ਪਿੰਡ ਦੇ ਇਕ ਵਿਅਕਤੀ ਪ੍ਰੇਮ ਸਿੰਘ ਨੇ ਦੱਸਿਆ ਕਿ ਜੁਗਰਾਜ ਮੈਟÇ੍ਰਕ ਪਾਸ ਹੈ। 24 ਜਨਵਰੀ ਨੂੰ ਪਿੰਡ ਤੋਂ ਦੋ ਟਰੈਕਟਰ-ਟਰਾਲੀਆਂ ਕਿਸਾਨ ਅੰਦੋਲਨ ਲਈ ਦਿੱਲੀ ਰਵਾਨਾ ਹੋਈਆਂ ਸਨ। ਜੁਗਰਾਜ ਸਿੰਘ ਵੀ ਇਨ੍ਹਾਂ ਦੇ ਨਾਲ ਦਿੱਲੀ ਚਲਾ ਗਿਆ ਸੀ। 26 ਜਨਵਰੀ ਨੂੰ ਟੀਵੀ ’ਤੇ ਖ਼ਬਰ ਦੇਖ ਕੇ ਹੈਰਾਨੀ ਹੋਈ ਕਿ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਚੜ੍ਹਾਉਣ ਵਾਲਾ ਨੌਜਵਾਨ ਜੁਗਰਾਜ ਸਿੰਘ ਉਨ੍ਹਾਂ ਦੇ ਪਿੰਡ ਦਾ ਹੀ ਹੈ। ਸਾਧਾ ਸਿੰਘ, ਗੁਰਸੇਵਕ ਸਿੰਘ ਅਤੇ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਮੁਕੰਮਲ ਤੌਰ ’ਤੇ ਸ਼ਾਂਤੀ ਰਹਿਣੀ ਚਾਹੀਦੀ ਸੀ। ਕੁਝ ਸ਼ਰਾਰਤੀ ਲੋਕਾਂ ਨੇ ਇਹ ਗਲਤ ਹਰਕਤ ਕੀਤੀ ਹੈ।
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement