
ਆਸਟ੍ਰੇਲੀਆ ਵਿਚ ਵਿਆਹ ਤੋਂ ਬਾਅਦ ਦਾਵਤ ਦੇਣ ਭਾਰਤ ਆਇਆ ਸੀ ਨਵਰੀਤ ਸਿੰਘ
ਟਰੈਕਟਰ ਦੇ ਹੇਠਾਂ ਦੱਬ ਜਾਣ ਨਾਲ ਹੋਈ ਮੌਤ
ਰਾਮਪੁਰ (ਉੱਤਰ ਪ੍ਰਦੇਸ਼), 27 ਜਨਵਰੀ : ਵਿਦੇਸ਼ ਵਿਚ ਵਿਆਹ ਤੋਂ ਬਾਅਦ 27 ਸਾਲਾ ਨਵਰੀਤ ਸਿੰਘ ਅਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਦਾਵਤ ਦੇਣ ਲਈ ਹਾਲ ਹੀ ਵਿਚ ਆਸਟਰੇਲੀਆ ਤੋਂ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਵਿਚ ਸਥਿਤ ਅਪਣੇ ਘਰ ਆਇਆ ਸੀ। ਬੁਧਵਾਰ ਨੂੰ ਲੋਕ ਬਿਲਾਸਪੁਰ ਇਲਾਕੇ ਦੇ ਦਿਬਦਿਬਾ ਪਿੰਡ ਵਿਚ ਉਨ੍ਹਾਂ ਦੇ ਘਰ ਇਕੱਠੇ ਹੋਏ, ਪਰ ਉਹ ਜਸ਼ਨ ਨਹੀਂ ਸੋਗ ਵਿਚ ਸ਼ਾਮਲ ਹੋਣ ਲਈ ਪਹੁੰਚੇ।
ਰਾਸ਼ਟਰੀ ਰਾਜਧਾਨੀ ਵਿਚ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਟਰੈਕਟਰ ਪਰੇਡ ਵਿਚ ਸ਼ਾਮਲ ਹੋਏ 27 ਸਾਲਾ ਕਿਸਾਨ ਦੀ ਮੌਤ ਉਸ ਦੇ ਟਰੈਕਟਰ ਦੇ ਪਲਟਣ ਤੋਂ ਬਾਅਦ ਉਸ ਦੇ ਹੇਠਾਂ ਦੱਬ ਜਾਣ ਨਾਲ ਹੋਈ। ਘਟਨਾ ਦੇ ਸਮੇਂ, ਉਹ ਕੇਂਦਰੀ ਦਿੱਲੀ ਦੇ ਆਈ ਟੀ ਓ ’ਤੇ ਇਕ ਪੁਲਿਸ ਰੁਕਾਵਟ ਨੂੰ ਭੰਨਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਕ ਪੁਲਿਸ ਅਧਿਕਾਰੀ ਨੇ ਪੀਟੀਆਈ ਭਾਸ਼ਾ ਨੂੰ ਦਸਿਆ ਕਿ ਮ੍ਰਿਤਕ ਦੇਹ ਨੂੰ ਮੰਗਲਵਾਰ ਰਾਤ ਨੂੰ ਰਾਮਪੁਰ ਲਿਆਂਦਾ ਗਿਆ ਅਤੇ ਬਾਅਦ ਵਿਚ ਪੋਸਟਮਾਰਟਮ ਕੀਤਾ ਗਿਆ।
ਉਸ ਦੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਨਵਰੀਤ ਆਸਟ੍ਰੇਲੀਆ ਵਿਚ ਅਪਣੇ ਵਿਆਹ ਦੀ ਦਾਵਤ ਦੇਣ ਲਈ ਜੱਦੀ ਘਰ ਆਇਆ ਸੀ।
ਅਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਗੱਲ ਮੰਨਦੇ ਹੋਏ ਗਣਤੰਤਰ ਦਿਵਸ ’ਤੇ ਪਰੇਡ ’ਚ ਹਿੱਸਾ ਲੈਣ ਲਈ ਆਏ ਸਨ ਅਤੇ ਵੀਡੀਉ ਸੋਸ਼ਲ ਮੀਡੀਆ ਕੁਝ ਅਜਿਹੀਆਂ ਵੀਡੀਉ ਸਾਹਮਣੇ ਆਈਆਂ ਹਨ ਜਿਸ ਵਿਚ ਉਹ ਤੇਜ਼ ਰਫ਼ਤਾਰ ਨਾਲ ਟਰੈਕਟਰ ਚਲਾਉਂਦੇ ਹੋਏ ਦਿਖਦਾ ਹੈ।
ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਇੱਕ ਪੀਲੇ ਰੰਗ ਦੇ ਪੁਲਿਸ ਰੁਕਾਵਟ ਨੂੰ ਟਰੈਕਟਰ ਤੋਂ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦੋਂ ਵਾਹਨ ਪਲਟ ਗਿਆ ਅਤੇ ਨਵਰੀਤ ਇਸ ਦੇ ਹੇਠਾਂ ਦੱਬ ਗਿਆ। ਪਿੰਡ ਵਿਚ ਨਵਰੀਤਾ ਦੇ ਇਕ ਗੁਆਂਢੀ ਨੇ ਕਿਹਾ ਕਿ ਅਸੀਂ ਪਰੇਡ ਵਿਚ ਹਿੱਸਾ ਲੈਣ ਲਈ ਇਕੱਠੇ ਹੋਏ ਸੀ ਪਰ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਹੋਵੇਗਾ। (ਪੀਟੀਆਈ)