ਪੰਜਾਬੀ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ-ਚਾਂਸਲਰ ਪ੍ਰੋ: ਇੰਦਰਜੀਤ ਸੰਧੂ ਦਾ ਦਿਹਾਂਤ
Published : Jan 28, 2022, 12:17 pm IST
Updated : Jan 28, 2022, 12:17 pm IST
SHARE ARTICLE
Prof. Inderjit Sandhu
Prof. Inderjit Sandhu

ਪ੍ਰਸਿੱਧ ਲੇਖਕ ਗਿਆਨੀ ਗੁਰਦਿੱਤ ਸਿੰਘ ਦੀ ਪਤਨੀ ਵੀ ਸੀ ਪ੍ਰੋ: ਇੰਦਰਜੀਤ ਕੌਰ ਸੰਧੂ

 

ਪਟਿਆਲਾ -ਪ੍ਰਸਿੱਧ ਲੇਖਕ ਗਿਆਨੀ ਗੁਰਦਿੱਤ ਸਿੰਘ ਦੀ ਪਤਨੀ  ਪ੍ਰੋ: ਇੰਦਰਜੀਤ ਕੌਰ ਸੰਧੂ ਦਾ ਦੇਹਾਂਤ ਹੋ ਗਿਆ ਹੈ। ਪ੍ਰੋ: ਸੰਧੂ    ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਤੇ ਉੱਤਰ ਭਾਰਤ ਦੀ ਪਹਿਲੀ ਮਹਿਲਾ ਵਾਈਸ-ਚਾਂਸਲਰ ਵੀ ਸਨ। ਜਿਸ ਵੇਲੇ ਉਨ੍ਹਾਂ ਨੂੰ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ, ਉਸ ਵੇਲੇ ਉਨ੍ਹਾਂ ਸਮੇਤ ਪੂਰੇ ਵਿਸ਼ਵ ਵਿਚ ਸਿਰਫ਼ ਤਿੰਨ ਹੀ ਮਹਿਲਾਵਾਂ ਇਸ ਅਹੁਦੇ ਤੱਕ ਪਹੁੰਚ ਸਕੀਆਂ ਸਨ।

Death of Prof. Inderjit Sandhu, First Lady Vice Chancellor of Punjabi UniversityDeath of Prof. Inderjit Sandhu, First Lady Vice Chancellor of Punjabi University

ਉਹ 1980 ਵਿਚ ਸਟਾਫ਼ ਸਿਲੈਕਸ਼ਨ ਕਮਿਸ਼ਨ, ਨਵੀਂ ਦਿੱਲੀ ਦੀ ਚੇਅਰਮੈਨ ਬਣਨ ਵਾਲੇ ਵੀ ਪਹਿਲੇ ਮਹਿਲਾ ਅਧਿਕਾਰੀ ਸਨ। ਭਾਰਤ ਦੀ ਵੰਡ ਤੋਂ ਪਹਿਲਾਂ 1923 ਵਿਚ ਜਨਮੇ ਇੰਦਰਜੀਤ ਸੰਧੂ ਨੇ ਪਟਿਆਲਾ ਅਤੇ ਲਾਹੌਰ ਤੋਂ ਪੜ੍ਹਾਈ ਕੀਤੀ ਤੇ ਦਰਸ਼ਨ ਸ਼ਾਸਤਰ ਵਿਚ ਆਪਣੀ ਐੱਮਏ ਮੁਕੰਮਲ ਕਰਦਿਆਂ ਹੀ ਉਨ੍ਹਾਂ ਅਧਿਆਪਨ ਸ਼ੁਰੂ ਕਰ ਦਿੱਤਾ। ਨੌਕਰੀ ਦੇ ਨਾਲ ਨਾਲ ਉਨ੍ਹਾਂ ਪਹਿਲੀ ਵਾਰ ਸ਼ੁਰੂ ਕੀਤੀ ਗਈ ਪੰਜਾਬੀ ਵਿਸ਼ੇ ਦੀ ਐੱਮਏ ਦੀ ਡਿਗਰੀ ਵੀ ਹਾਸਲ ਕੀਤੀ। ਉਹ ਸੇਵਾਮੁਕਤੀ ਤੱਕ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ। ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਦੇ ਅਕਾਲ ਚਲਾਣੇ ਉੱਪਰ ਸੋਗ ਜਤਾਇਆ। ਵਾਈਸ ਚਾਂਸਲਰ ਪ੍ਰੋ.ਅਰਵਿੰਦ ਨੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement