ਭੁੱਲਰ ਵੱਲੋਂ ਸਕੱਤਰ ਆਰ.ਟੀ.ਏਜ਼ ਅਤੇ ਐਸ.ਡੀ.ਐਮਜ਼ ਨੂੰ ਤੀਬਰ ਜੁਆਇੰਟ ਟ੍ਰੈਫ਼ਿਕ ਚੈਕਿੰਗ ਮੁਹਿੰਮ ਅਰੰਭਣ ਦੀ ਹਦਾਇਤ
Published : Jan 28, 2023, 6:32 pm IST
Updated : Jan 28, 2023, 6:33 pm IST
SHARE ARTICLE
Bhullar instructs Secretary RTAs and SDMs to start intensive joint traffic checking campaign
Bhullar instructs Secretary RTAs and SDMs to start intensive joint traffic checking campaign

ਆਵਾਜਾਈ ਨਿਯਮ ਯਕੀਨੀ ਬਣਾਉਣ ਲਈ ਸਮੂਹ ਸਕੱਤਰ ਆਰ.ਟੀ.ਏਜ਼ ਅਤੇ ਐਸ.ਡੀ.ਐਮਜ਼ ਨੂੰ ਪੱਤਰ ਜਾਰੀ

 

ਚੰਡੀਗੜ੍ਹ- ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਸਮੂਹ ਆਰ.ਟੀ.ਏ. ਸਕੱਤਰਾਂ ਅਤੇ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਹੈ ਕਿ ਸੂਬੇ ਵਿੱਚ ਆਵਾਜਾਈ ਨਿਯਮਾਂ ਨੂੰ ਯਕੀਨੀ ਬਣਾਉਣ ਅਤੇ ਉਲੰਘਣਾ ਕਰਨ ਵਾਲੇ ਹਰੇਕ ਸ਼ਖ਼ਸ ਨਾਲ ਕਰੜੇ ਹੱਥੀਂ ਨਜਿੱਠਣ ਲਈ ਤੀਬਰ ਜੁਆਇੰਟ ਟ੍ਰੈਫਿਕ ਚੈਕਿੰਗ ਮੁਹਿੰਮ ਅਰੰਭੀ ਜਾਵੇ। ਇਸ ਸਬੰਧੀ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਉੱਚ ਅਦਾਲਤਾਂ ਵੱਲੋਂ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਅਤੇ ਹੁਕਮਾਂ ਨੂੰ ਸਰਕਾਰ ਵਲੋਂ ਗੰਭੀਰਤਾ ਨਾਲ ਲਿਆ ਗਿਆ ਹੈ ਜਿਸ ਦੇ ਸਨਮੁਖ ਸਖ਼ਤ ਟ੍ਰੈਫ਼ਿਕ ਚੈਕਿੰਗ ਮੁਹਿੰਮ ਦੀ ਲੋੜ ਹੈ। 
ਸਕੂਲਾਂ ਦੇ ਨਵੇਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਦੇ ਮੱਦੇਨਜ਼ਰ ਅਤੇ ਬੱਚਿਆਂ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਉਣ ਲਈ ਟਰਾਂਸਪੋਰਟ ਮੰਤਰੀ ਨੇ ਸਕੂਲ ਪ੍ਰਬੰਧਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਸੇਫ਼ ਸਕੂਲ ਵਾਹਨ ਸਕੀਮ ਨੂੰ ਆਪਣੇ ਸਕੂਲ ਵਿੱਚ ਪੂਰੀ ਤਰ੍ਹਾਂ ਲਾਗੂ ਕਰਵਾਉਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸੇ ਦੌਰਾਨ ਕੈਬਨਿਟ ਮੰਤਰੀ ਨੇ ਆਰ.ਟੀ.ਏ. ਸਕੱਤਰਾਂ ਅਤੇ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਗਠਤ ਰੋਡ ਸੇਫ਼ਟੀ 'ਤੇ ਆਧਾਰਤ ਕਮੇਟੀ ਵੱਲੋਂ ਸਮੇਂ-ਸਮੇਂ ਦੌਰਾਨ ਸੜਕ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਹੂਬਹੂ ਪਾਲਣਾ ਯਕੀਨੀ ਬਣਾਉਣ ਲਈ ਸਕੱਤਰ ਆਰ.ਟੀ.ਏਜ਼ ਤੋਂ ਇਲਾਵਾ ਐਸ.ਡੀ.ਐਮ. ਵੱਲੋਂ ਟ੍ਰੈਫ਼ਿਕ ਚੈਕਿੰਗ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੇਫ਼ ਸਕੂਲ ਵਾਹਨ ਸਕੀਮ ਅਧੀਨ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾਵੇ ਕਿਉਂ ਜੋ ਇਹ ਇਕ ਗੰਭੀਰ ਮੁੱਦਾ ਹੈ ਅਤੇ ਸਕੂਲੀ ਬੱਸਾਂ ਵਿੱਚ ਸਫ਼ਰ ਕਰਦੇ ਬੱਚਿਆਂ ਦੀ ਸੁਰੱਖਿਆ ਸਬੰਧਤ ਵਿਭਾਗਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ।

ਪੱਤਰ ਵਿੱਚ ਸਮੂਹ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਅਧਿਕਾਰ ਖੇਤਰਾਂ ਅਧੀਨ ਪੈਂਦੇ ਐਸ.ਡੀ.ਐਮਜ਼ ਨਾਲ ਤਾਲਮੇਲ ਕਰਕੇ ਲੋੜੀਂਦਾ ਸ਼ਡਿਊਲ ਤਿਆਰ ਕਰਨ ਅਤੇ ਜੁਆਇੰਟ ਚੈਕਿੰਗ ਮੁਹਿੰਮ ਸਬੰਧੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ।

ਕੈਬਨਿਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਨੇੜ ਭਵਿੱਖ ਵਿੱਚ ਹੋਣ ਵਾਲੀ ਖੇਤਰੀ ਅਫ਼ਸਰਾਂ ਦੀ ਸੂਬਾ-ਪੱਧਰੀ ਮੀਟਿੰਗ ਵਿੱਚ ਇਹ ਮੁੱਦਾ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਅਮਲ ਵਿੱਚ ਲਿਆਂਦੀ ਗਈ ਕਾਰਵਾਈ ਦੀ ਸਮੀਖਿਆ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

Canada ਦਾ ਜਹਾਜ਼ ਚੜਨ ਹੀ ਲੱਗਿਆ ਸੀ Drug Dealer, Punjab Police ਨੇ ਫੜ ਲਿਆ Delhi Airport ਤੋਂ

16 Sep 2024 9:13 AM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:12 PM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:10 PM

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM

'GYM ਜਾਣ ਵਾਲੇ 90% ਮਰਦ ਹੁੰਦੇ..

13 Sep 2024 5:58 PM
Advertisement