PSSSB ਵੱਲੋਂ ਫਾਇਰਮੈਨ ਅਤੇ ਫਾਇਰ ਡਰਾਈਵਰ ਦੀਆਂ 1317 ਅਸਾਮੀਆਂ ਲਈ ਨੋਟਿਫੀਕੇਸ਼ਨ ਜਾਰੀ, ਇੰਝ ਕਰੋ ਅਪਲਾਈ
Published : Jan 28, 2023, 1:46 pm IST
Updated : Jan 28, 2023, 3:38 pm IST
SHARE ARTICLE
Over 1300 vacancies Fireman, Driver vacancies notified
Over 1300 vacancies Fireman, Driver vacancies notified

ਉਮੀਦਵਾਰ 3 ਮਾਰਚ 2023 ਤੱਕ ਫੀਸ ਅਦਾ ਕਰ ਸਕਦੇ ਹਨ।

 

ਚੰਡੀਗੜ੍ਹ: ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਗਰੁੱਪ C ਫਾਇਰਮੈਨ ਅਤੇ ਡਰਾਈਵਰ ਦੀਆਂ 1317 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 28 ਜਨਵਰੀ ਯਾਨੀ ਤੋਂ ਸ਼ੁਰੂ ਹੋਵੇਗੀ। ਚਾਹਵਾਨ ਉਮੀਦਵਾਰ PSSSB ਦੀ ਅਧਿਕਾਰਤ ਵੈੱਬਸਾਈਟ sssb.punjab.gov.in 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਬਿਨੈ-ਪੱਤਰ ਜਮ੍ਹਾਂ ਕਰਨ ਦੀ ਆਖਰੀ ਮਿਤੀ 28 ਫਰਵਰੀ ਹੈ। ਉਮੀਦਵਾਰ 3 ਮਾਰਚ 2023 ਤੱਕ ਫੀਸ ਅਦਾ ਕਰ ਸਕਦੇ ਹਨ।

ਅਸਾਮੀਆਂ ਦਾ ਵੇਰਵਾ

ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਵਿਚ ਫਾਇਰਮੈਨ (240), ਡਰਾਇਵਰ/ਓਪਰੇਟਰ (70) ਦੀਆਂ ਕੁੱਲ 310 ਅਸਾਮੀਆਂ ਭਰੀਆਂ ਜਾਣਗੀਆਂ। ਜਦਕਿ ਨਗਰ ਕੌਂਸਲਾਂ-ਨਗਰ ਪੰਚਾਇਤਾਂ ਵਿਚ ਫਾਇਰਮੈਨ (751) ਅਤੇ ਡਰਾਇਵਰ/ਓਪਰੇਟਰ (256) ਦੀਆਂ ਕੁੱਲ 1007 ਅਸਾਮੀਆਂ ’ਤੇ ਭਰਤੀ ਕੀਤੀ ਜਾਵੇਗੀ। ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ ਵਿਚ ਕੁੱਲ 1317 ਅਸਾਮੀਆਂ ਭਰਨ ਜਾ ਰਹੀ ਹੈ।

ਫੀਸ ਦਾ ਵੇਰਵਾ

ਜਨਰਲ ਵਰਗ-1000 ਰੁਪਏ
ਅਨੁਸੂਚਿਤ ਜਾਰੀ/ਬੀਸੀ/ ਆਰਥਿਕ ਤੌਰ ’ਤੇ ਕਮਜ਼ੋਰ ਵਰਗ-250 ਰੁਪਏ
ਸਾਬਕਾ ਫੌਜੀ-200 ਰੁਪਏ
ਦਿਵਿਆਂਗ-500 ਰੁਪਏ

ਉਮਰ ਸੀਮਾ

ਘੱਟੋ ਘੱਟ ਉਮਰ- 18 ਸਾਲ
ਵੱਧ ਤੋਂ ਵੱਧ ਉਮਰ- 37 ਸਾਲ (ਰਾਖਲੀਆਂ ਸ਼੍ਰੇਣੀਆਂ ਲਈ 42 ਸਾਲ)

ਕਿਵੇਂ ਕਰੀਏ ਅਪਲਾਈ?

ਚਾਹਵਾਨ ਅਤੇ ਯੋਗ ਉਮੀਦਵਾਰ PSSSB ਦੀ ਅਧਿਕਾਰਤ ਵੈੱਬਸਾਈਟ https://sssb.punjab.gov.in/ 'ਤੇ 28 ਜਨਵਰੀ ਤੋਂ 28 ਫਰਵਰੀ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ https://sssb.punjab.gov.in/ ’ਤੇ ਜਾਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement