Gwalior Suicide News: ਗਵਾਲੀਅਰ 'ਚ ਪ੍ਰਾਪਰਟੀ ਡੀਲਰ ਨੇ ਪ੍ਰਵਾਰ ਸਮੇਤ ਕੀਤੀ ਖ਼ੁਦਕੁਸ਼ੀ
Published : Jan 28, 2024, 3:36 pm IST
Updated : Jan 28, 2024, 4:06 pm IST
SHARE ARTICLE
A property dealer committed suicide along with his family in Gwalior Suicide News in punjabi
A property dealer committed suicide along with his family in Gwalior Suicide News in punjabi

Gwalior Suicide News: ਸੁਸਾਈਡ ਨੋਟ 'ਚ ਕਾਰੋਬਾਰੀ ਪਾਰਟਨਰ 'ਤੇ ਤੰਗ ਪਰੇਸ਼ਾਨ ਦਾ ਲਗਾਇਆ ਆਰੋਪ

A property dealer committed suicide along with his family in Gwalior Suicide News in punjabi: ਗਵਾਲੀਅਰ 'ਚ ਪ੍ਰਾਪਰਟੀ ਡੀਲਰ, ਪਤਨੀ ਅਤੇ ਬੇਟੇ ਨੇ ਖੁਦਕੁਸ਼ੀ ਕਰ ਲਈ ਐਤਵਾਰ ਸਵੇਰੇ ਘਰ ਦੇ ਸਾਹਮਣੇ ਵਾਲੇ ਕਮਰੇ 'ਚ 17 ਸਾਲਾ ਲੜਕੇ ਦੀ ਲਾਸ਼ ਪੱਖੇ ਦੀ ਹੁੱਕ ਨਾਲ ਲਟਕਦੀ ਮਿਲੀ। ਪਤੀ-ਪਤਨੀ ਦੀਆਂ ਲਾਸ਼ਾਂ ਪੌੜੀਆਂ ਦੀ ਗਰਿੱਲ ਨਾਲ ਲਟਕਦੀਆਂ ਮਿਲੀਆਂ। ਮੌਕੇ 'ਤੇ ਕਾਫੀ ਖੂਨ ਖਿਲਿਆ ਪਿਆ ਮਿਲਿਆ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, 2 ਦਿਨਾਂ ਤੋਂ ਸੀ ਲਾਪਤਾ 

ਪ੍ਰਾਪਰਟੀ ਡੀਲਰ ਨੇ ਫਾਂਸੀ ਲੈਣ ਤੋਂ ਪਹਿਲਾਂ ਆਪਣੇ ਹੱਥ ਦੀ ਨਾੜ ਵੀ ਕੱਟ ਲਈ। ਪੁਲਿਸ ਨੂੰ ਮੌਕੇ ਤੋਂ ਸੁਸਾਈਡ ਨੋਟ ਮਿਲਿਆ ਹੈ। ਇਸ 'ਚ ਪ੍ਰਾਪਰਟੀ ਡੀਲਰ ਨੇ ਕਾਰੋਬਾਰੀ ਪਾਰਟਨਰ 'ਤੇ 4 ਲੱਖ ਰੁਪਏ ਲਈ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਇਹ ਘਟਨਾ ਹੁਰਾਵਾਲੀ ਰੋਡ ਹਰਖੇੜਾ, ਸਿਰੋਲ 'ਤੇ ਵਾਪਰੀ।

ਇਹ ਵੀ ਪੜ੍ਹੋ: Amritsar News: ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਪਿਓ ਨੂੰ ਬੱਸ ਨੇ ਮਾਰੀ ਟੱਕਰ, ਮੌਕੇ 'ਤੇ ਹੋਈ ਮੌਤ 

ਜੀਤੂ ਉਰਫ਼ ਜਤਿੰਦਰ ਝਾਅ (50) ਦੇ ਪਰਿਵਾਰ ਵਿੱਚ ਸਿਰਫ਼ ਉਸ ਦੀ ਪਤਨੀ ਤ੍ਰਿਵੇਣੀ ਝਾਅ (47) ਅਤੇ ਪੁੱਤਰ ਅਚਲ ਝਾਅ (17) ਇਕੱਠੇ ਰਹਿੰਦੇ ਸਨ। ਤ੍ਰਿਵੇਣੀ ਆਰਮੀ ਸਕੂਲ ਦੀ ਸਰਕਾਰੀ ਸ਼ਾਖਾ ਸ਼ਾਹਬਾਜ਼ ਸਕੂਲ ਦੀ ਪ੍ਰਿੰਸੀਪਲ ਸੀ। ਤਿੰਨੋਂ ਸ਼ਨੀਵਾਰ ਤੋਂ ਕਿਸੇ ਦਾ ਕਾਲ ਰਿਸੀਵ ਨਹੀਂ ਕਰ ਰਹੇ ਸਨ।

ਪ੍ਰਾਪਰਟੀ ਡੀਲਰ ਦੇ ਦੋਸਤ ਲਗਾਤਾਰ ਫੋਨ ਕਰ ਰਹੇ ਸਨ। ਐਤਵਾਰ ਨੂੰ ਜਦੋਂ ਉਹ ਘਰ ਪਹੁੰਚੇ ਤਾਂ ਦਰਵਾਜ਼ੇ ਦਾ ਗੇਟ ਅੰਦਰੋਂ ਬੰਦ ਸੀ। ਕੋਈ ਹਲਚਲ ਨਹੀਂ ਸੀ। ਉਸ ਨੇ ਪ੍ਰਾਪਰਟੀ ਡੀਲਰ ਦੇ ਸਹੁਰੇ ਨੂੰ ਫੋਨ ਕੀਤਾ। ਸਹੁਰਾ ਅਤੇ ਪ੍ਰਾਪਰਟੀ ਡੀਲਰ ਦੇ ਦੋਸਤ ਕਿਸੇ ਤਰ੍ਹਾਂ ਘਰ ਅੰਦਰ ਵੜ ਗਏ। ਜਿਥੇ ਤਿੰਨਾਂ ਦੀ ਲਾਸ਼ਾਂ ਪਈਆਂ ਸਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from A property dealer committed suicide along with his family in Gwalior Suicide News in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement