
Batala News : ਸੋਸ਼ਲ ਮੀਡੀਆ ’ਤੇ ਉਤਰਾਖੰਡ ਕਾਰ ਦੀਆਂ ਵੇਖੀਆਂ ਫੋਟੋਆਂ, ਜਿਸਦਾ ਰੇਟ ਸੀ 45000 ਰੁਪਏ
Batala News in Punjabi : ਸੋਸ਼ਲ ਮੀਡੀਆ ਦੇ ਸਮੇਂ ਜਿੱਥੇ ਲੋਕ ਆਪਣਾ ਹੁਨਰ ਦਿਖਾਕੇ ਆਪਣਾ ਕਿੱਤਾ ਬਣਾਕੇ ਲੱਖਾਂ ਰੁਪਏ ਕਮਾ ਰਹੇ ਹਨ ਉੱਥੇ ਹੀ ਕੁੱਝ ਗ਼ਲਤ ਲੋਕ ਇਸਦਾ ਗ਼ਲਤ ਇਸਤੇਮਾਲ ਵੀ ਕਰਦੇ ਨਜ਼ਰ ਆਉਂਦੇ ਹਨ। ਹਰ ਰੋਜ਼ ਠੱਗੀ ਦਾ ਨਵੇਂ ਤੋਂ ਨਵਾਂ ਢੰਗ ਲੱਭਦੇ ਹਨ ਅਤੇ ਫਿਰ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ।
ਤਾਜ਼ਾ ਮਾਮਲਾ ਬਟਾਲਾ ਤੋਂ ਸਾਮਣੇ ਆਇਆ ਜਿੱਥੇ ਇਕ ਟ੍ਰੈਫ਼ਿਕ ਪੁਲਿਸ ਦਾ ਮੁਲਾਜ਼ਮ ਇਹਨਾਂ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ। ਟ੍ਰੈਫ਼ਿਕ ਪੁਲਿਸ ਮੁਲਾਜ਼ਮ ਸੁਖਦੇਵ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਉਪਰ ਇਕ ਕਾਰ ਕੇ 10 ਉਤਰਾਖੰਡ ਨੰਬਰ ਦੀਆਂ ਫੋਟੋਆਂ ਵੇਖੀਆਂ ਜਿਸਦਾ ਰੇਟ 45000 ਰੁਪਏ ਸੀ ਗੱਡੀ ਦੇ ਹਾਲਾਤ ਵਧੀਆ ਲੱਗੇ ਤਾਂ ਸੰਪਰਕ ਕੀਤਾ। ਫੋਟੋਆਂ ਪਾਉਣ ਵਾਲੇ ਨਾਲ ਤਾਂ ਉਸਨੇ ਅਡਵਾਂਸ 2500 ਰੁਪਏ ਦੀ ਮੰਗ ਕੀਤੀ, ਜਿਸ ਤੋਂ ਬਾਅਦ ਉਸਨੂੰ 2500 ਰੁਪਏ ਗੂਗਲ ਪੇਅ ਕੀਤੇ । 2500 ਰੁਪਏ ਤੋਂ ਬਾਅਦ ਉਸਨੇ 21000 ਰੁਪਏ ਦੀ ਮੰਗ ਕੀਤੀ ਕਿ ਗੱਡੀ ਦੇ ਕਾਗਜ਼ ਤੁਹਾਡੇ ਨਾਮ ’ਤੇ ਬਣਨੇ ਹਨ।
ਜਿਸ ਤੋਂ ਬਾਅਦ ਉਸਦੀ ਗੱਲਬਾਤ ਦੇ ਢੰਗ ਤੋਂ ਉਸ ਉੱਪਰ ਸ਼ੱਕ ਹੋਇਆ ਤਾਂ ਮੈਂ ਪੈਸੇ ਨਹੀਂ ਪਾਏ ਲਗਾਤਾਰ ਉਸ ਠੱਗ ਵਲੋਂ ਨੰਬਰ ਬਦਲ ਬਦਲ ਕੇ ਵੀ ਫੋਨ ਕੀਤੇ ਗਏ। ਸਭ ਤੋਂ ਮਾੜੀ ਗੱਲ ਉਸ ਠੱਗ ਦੀ ਇਹ ਲੱਗੀ ਆਪਣੇ ਵਾਟਸ ਐਪ ’ਤੇ ਫੋਟੋ ਸਰਹੱਦ ’ਤੇ ਰਾਖੀ ਕਰਦੇ ਫੌਜੀ ਜਵਾਨ ਦੀ ਲਾਈ ਹੋਈ ਸੀ ਤਾਂ ਜੋ ਫੋਨ ਕਰਨ ਵਾਲੇ ਨੂੰ ਲੱਗੇ ਕਿ ਉਹ ਫੌਜ ’ਚ ਹੀ ਨੌਕਰੀ ਕਰਦਾ ਹੈ।
ਟ੍ਰੈਫ਼ਿਕ ਪੁਲਿਸ ਮੁਲਾਜ਼ਮ ਸੁਖਦੇਵ ਸਿੰਘ ਨੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਅਜਿਹੇ ਠੱਗਾਂ ਕੋਲੋ ਬਚੋ।
(For more news apart from traffic policeman became victim fraud after seeing beautiful vehicle on Olx News in Punjabi, stay tuned to Rozana Spokesman)