
ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬਜਟ ਦਾ ਪਿਟਾਰਾ ਖੁੱਲ੍ਹ ਗਿਆ ਹੈ...
ਚੰਡੀਗੜ੍ਹ: ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬਜਟ ਦਾ ਪਿਟਾਰਾ ਖੁੱਲ੍ਹ ਗਿਆ ਹੈ। ਇਸ ਦੌਰਾਨ ਅੱਜ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਦਾ ਸਾਲ 2020-21 ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਦਾ ਇਹ ਬਜਟ ਨਿਰਪੱਖਤਾ ਵਾਲਾ ਹੈ। ਇਸ ਦੌਰਾਨ ਵਿੱਤ ਮੰਤਰੀ ਵੱਲੋਂ ਹੇਠ ਲਿਖੇ ਐਲਾਨ ਕੀਤੇ ਗਏ ਹਨ।
ਮਨਪ੍ਰੀਤ ਬਾਦਲ ਨੇ ਬਜਟ 'ਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਸੂਬੇ 'ਚ ਸਰਕਾਰੀ ਮੁਲਾਜ਼ਮਾਂ ਦੀ ਸੇਵਾ ਮੁਕਤੀ ਹੱਦ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਡੀਏ ਦੀ ਬਕਾਇਆ ਕਿਸ਼ਤ 31 ਮਾਰਚ ਤੋਂ ਦੇਣ ਦਾ ਐਲਾਨ ਵੀ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਮੁਫ਼ਤ ਟਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਵੀ ਐਲਾਨ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਵਿਧਾਇਕਾਂ ਨੇ ਘਿਰਾਓ ਕਰ ਦਿੱਤਾ ਤੇ ਇਸ ਕਾਰਨ ਉਨ੍ਹਾਂ ਨੂੰ ਵਿਧਾਨ ਸਭਾ ਪਹੁੰਚਣ 'ਚ ਦੇਰ ਹੋਈ। ਸੂਬੇ ਦੇ ਲੋਕਾਂ ਨੂੰ ਮਨਪ੍ਰੀਤ ਦੇ ਬਜਟ ਤੋਂ ਇਸ ਵਾਰ ਮਨਭਾਉਂਦੀਆਂ ਉਮੀਦਾਂ ਹਨ। ਪੰਜਾਬ ਦੇ ਵਿੱਤ ਮੰਤਰੀ ਕਾਂਗਰਸ ਸਰਕਾਰ ਦਾ ਚੌਥਾ ਬਜਟ ਪੇਸ਼ ਕਰਨਗੇ।
ਇਸ ਬਜਟ 'ਚ ਆਮ ਜਨਤਾ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਤੇ ਪੂਰੀ ਸੰਭਾਵਨਾ ਹੈ ਕਿ ਵਿੱਤ ਮੰਤਰੀ ਦਾ ਨੌਜਵਾਨਾਂ ਤੇ ਕਿਸਾਨਾਂ 'ਤੇ ਖਾਸ ਫੋਕਸ ਹੋਵੇਗਾ। ਬਜਟ 'ਤੇ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਵੀ ਅਸਰ ਦੇਖਣ ਨੂੰ ਮਿਲ ਸਕਦਾ ਹੈ। ਅਜਿਹਾ ਇਸ ਲਈ ਵੀ ਹੈ ਕਿ ਦਿੱਲੀ 'ਚ ਜਿੱਤ ਤੋਂ ਬਾਅਦ ਆਪ ਦਾ ਟੀਚਾ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਹੈ।
ਸੇਵਾ ਮੁਕਤੀ ਦਾ ਸਮਾਂ ਦੋ ਸਾਲ ਘਟਾਇਆ।
ਮਾਰਚ ਤੋਂ ਡੀਏ ਕਿਸ਼ਤ 6 ਫੀਸਦੀ ਕਿਸ਼ਤ ਜਾਰੀ ਕੀਤੀ ਜਾਵੇਗੀ।
ਪੰਜਾਬ ‘ਚ ਨਵੀਆਂ ਭਰਤੀਆਂ ਤੁਰੰਤ ਸ਼ੁਰੂ ਕੀਤੀਆਂ ਜਾਣਗੀਆਂ।
ਸਰਕਾਰੀ ਮੁਲਾਜ਼ਮ ਦਾ ਸੇਵਾਕਾਲ ‘ਚ ਵਾਧਾ ਖਤਮ।
ਹੁਣ 58 ਸਾਲ ਦੇ ਮੁਲਾਜਮ ਹੋਣਗੇ ਸੇਵਾ ਮੁਕਤ