ਚੀਨ ਜਾਣਦਾ ਹੈ ਕਿ ਪ੍ਰਧਾਨ ਮੰਤਰੀ 'ਡਰੇ ਹੋਏ ਹਨ' : ਰਾਹੁਲ
Published : Feb 28, 2021, 6:43 am IST
Updated : Feb 28, 2021, 6:46 am IST
SHARE ARTICLE
image
image

ਚੀਨ ਜਾਣਦਾ ਹੈ ਕਿ ਪ੍ਰਧਾਨ ਮੰਤਰੀ 'ਡਰੇ ਹੋਏ ਹਨ' : ਰਾਹੁਲ

ਤੂਤੀਕੋਰਿਨ (ਤਾਮਿਲਨਾਡੁ), 27 ਫ਼ਰਵਰੀ : ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦੇ ਹੋਏ ਦੋਸ਼ ਲਾਇਆ ਕਿ ਉਹ ਅਪਣੇ ਗੁਆਂਢੀ ਦੇਸ਼ ਤੋਂ 'ਡਰੇ ਹੋਏ ਹਨ |' ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ਼ 'ਚ ਰੇੜਕੇ ਤੋਂ ਪਹਿਲਾਂ ਚੀਨ ਨੇ ''ਡੋਕਲਾਮ 'ਚ ਇਸ ਵਿਚਾਰ ਨੂੰ  ਅਜਮਾਇਆ ਸੀ |'' ਪੂਰਬੀ ਲੱਦਾਖ਼ 'ਚ ਫ਼ੌਜੀਆਂ, ਹਥਿਆਰਾਂ ਅਤੇ ਹੋਰ ਫ਼ੌਜੀ ਸਾਜੋ ਸਾਮਾਨ ਦੀ ਪੈਂਗਾਂਗ ਝੀਲ ਦੇ ਉਤਰੀ ਅਤੇ ਦਖਣੀ ਕਿਨਾਰੇ ਤੋਂ ਵਾਪਸੀ ਨਾਲ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ | ਉਨ੍ਹਾਂ ਕਿਹਾ, ''ਯਕੀਨੀ ਤੌਰ 'ਤੇ ਚੀਨ ਨੇ ਸਾਡੇ ਦੇਸ਼ 'ਚ ਕੁੱਝ ਰਣਨੀਤਕ ਇਲਾਕਿਆਂ 'ਤੇ ਕਬਜ਼ਾ ਕੀਤਾ ਹੈ | ਇਸ ਵਿਚਾਰ ਨੂੰ  ਪਹਿਲਾਂ ਉਨ੍ਹਾਂ ਨੇ ਡੋਕਲਾਮ 'ਚ ਅਜ਼ਮਾਇਆ | '' 
ਉਨ੍ਹਾਂ ਕਿਹਾ, ''ਉਹ ਦੇਖਦਾ ਚਾਹੁੰਦੇ ਹਨ ਕਿ ਭਾਰਤ ਕੀ ਪ੍ਰਤੀਕਿਰਿਆ ਦਿੰਦਾ ਹੈ ਅਤੇ ਉਨ੍ਹਾਂ ਨੇ ਦੇਖਿਆ ਕਿ ਭਾਰਤ ਨੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਅਤੇ ਫਿਰ ਉਨ੍ਹਾਂ ਨੇ ਇਸ ਵਿਚਾਰ ਨੂੰ  ਲੱਦਾਖ਼ 'ਚ ਅਜ਼ਮਾਇਆ ਅਤੇ ਮੇਰਾ ਮੰਨਣਾ ਹੈ ਕਿ ਉਨ੍ਹਾਂ ਨੇ ਅਰੂਣਾਚਲ ਪ੍ਰਦੇਸ਼ 'ਚ ਵੀ ਅਜਿਹਾ ਕੀਤਾ ਹੋਵੇਗਾ |'' ਤਾਮਿਲਨਾਡੂ 'ਚ 6 ਅਪ੍ਰੈਲ ਨੂੰ  ਹੋਣ ਵਾਲੇ 
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਪਣੀ ਤਿੰਨ ਦਿਨਾਂ ਯਾਤਰਾ 'ਚ ਕਾਂਗਰਸ ਆਗੂ ਨੇ ਇਥੇ ਵਕੀਲਾਂ ਨਾਲ ਗੱਲਬਾਤ ਕੀਤੀ ਅਤੇ ਕੇਂਦਰ ਦੀ ਸੱਤਾਧਿਰ ਸਰਕਾਰ 'ਤੇ ''ਹਮ ਦੋ, ਹਮਾਰੇ ਦੋ'' ਦੇ ਨਾਹਰੇ ਨਾਲ ਨਿਸ਼ਾਨਾ ਸਾਧਿਆ | 
ਸਮਾਂ ਆਉਣ 'ਤੇ ਮੋਦੀ ਨੂੰ  ਦੁੱਧ 'ਚ ਪਈ ਮੱਖੀ ਵਾਂਗ ਕੱਢ ਕੇ ਸੁੱਟ ਦੇਣਗੇ ਉਨ੍ਹਾਂ ਦੇ ਦੋ ਹਮਾਇਤੀ

ਗਾਂਧੀ ਨੇ ਹimageimageਮਲਾਵਰ ਰੁਖ ਜਾਰੀ ਰਖਦੇ ਹੋਏ ਕਿਹਾ, ''ਪ੍ਰਧਾਨ ਮੰਤਰੀ ਦੇ ਮਾਮਲੇ 'ਚ ਸਵਾਲ ਇਹ ਨਹੀਂ ਹੈ ਕਿ ਉਹ ਉਪਯੋਗੀ ਹਨ ਜਾਂ ਅਣ-ਉਪਯੋਗੀ, ਇਥੇ ਸਵਾਲ ਇਹ ਹੈ ਕਿ ਉਹ ਕਿਸ ਦੇ ਲਈ ਉਪਯੋਗੀ ਹਨ...ਮੈਂ ਇਸ ਦੇਸ਼ ਦੇ ਕਿਸਾਨਾਂ, ਗ਼ਰੀਬਾਂ, ਔਰਤਾਂ ਅਤੇ ਨੌਜਵਾਨਾਂ ਲਈ ਉਪਯੋਗੀ ਹਾਂ | ਨਰਿੰਦਰ ਮੋਦੀ ਸਿਰਫ਼ ਦੋ ਲਕੋਾਂ ਲਈ ਉਪਯੋਗੀ ਹਨ |'' ਉਨ੍ਹਾਂ ਕਿਹਾ, ''ਉਹ ਬਹੁਤ ਉਪਯੋਗੀ ਹਨ ਕਿਉਂਕਿ ਇਹ ਦੋ ਲੋਕ ਅਪਣੇ ਧਨ ਨੂੰ  ਬੇਮਿਸਾਲ ਢੰਗ ਨਾਲ ਵਧਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਸਤੇਮਾਲ ਕਰ ਰਹੇ ਹਨ | ਜਦੋਂ ਸਮਾਂ ਆਏਗਾ ਤਾਂ ਉਹ ਉਨ੍ਹਾਂ ਨੂੰ  ਬਸ ਦੁੱਧ ਵਿਚ ਪਈ ਮੱਖੀ ਦੀ ਤਰ੍ਹਾਂ ਕੱਢ ਕੇ ਸੁੱਟ ਦੇਣਗੇ, ਉਹ ਗ਼ਰੀਬਾਂ ਲਈ ਅਣ-ਉਪਯੋਗੀ ਹਨ | ਉਹ ਸਿਰਫ਼ 'ਹਮ ਦੋ ਹਮਾਰੇ ਦੋ' ਲਈ ਉਪਯੋਗੀ ਹੈ |     (ਪੀਟੀਆਈ)

SHARE ARTICLE

ਏਜੰਸੀ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement