ਜਗਰਾਉਂ ਦਾ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਲੇਹ ਲੱਦਾਖ਼ 'ਚ ਹੋਇਆ ਸ਼ਹੀਦ
Published : Feb 28, 2021, 7:05 am IST
Updated : Feb 28, 2021, 7:05 am IST
SHARE ARTICLE
image
image

ਜਗਰਾਉਂ ਦਾ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਲੇਹ ਲੱਦਾਖ਼ 'ਚ ਹੋਇਆ ਸ਼ਹੀਦ


ਜਗਰਾਉਂ, 27 ਫ਼ਰਵਰੀ (ਪਰਮਜੀਤ ਸਿੰਘ ਗਰੇਵਾਲ): ਜਗਰਾਉਂ ਦਾ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਲੇਹ ਲੱਦਾਖ 'ਚ ਸ਼ਹੀਦ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ 22ਵੀਂ ਪੰਜਾਬ ਲਾਈਨ ਆਫ਼ 'ਚ ਡਿਊਟੀ ਨਿਭਾਅ ਰਹੇ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਪੁੱਤਰ ਅਮਰ ਸਿੰਘ ਡੀਪੂ ਵਾਲੇ ਲੇਹ ਲੱਦਾਖ 'ਚ ਡਿਊਟੀ ਦੌਰਾਨ ਗਲੇਸ਼ੀਅਰ ਤੋਂ ਪੈਰ ਫਿਸਲਣ ਕਾਰਨ ਹੇਠਾਂ ਖੱਡ 'ਚ ਡਿੱਗ ਪਿਆ, ਜਿਸ ਨੂੰ  ਤੁਰੰਤ ਫ਼ੌਜੀ ਭਰਾਵਾਂ ਵਲੋਂ ਬਾਹਰ ਕੱਢਣ ਉਪਰੰਤ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਉਨ੍ਹਾਂ ਦੀ ਮੌਤ ਹੋ ਗਈ | ਮਿ੍ਤਕ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੀ ਦੇਹ ਅੱਜ ਜਗਰਾਉਂ ਲਿਆਂਦੀ ਜਾਵੇਗੀ, ਜਿਨ੍ਹਾਂ ਦਾ ਅੰਤਿਮ ਸੰਸਕਾਰ ਰਾਏਕੋਟ ਰੋਡ ਨੇੜੇ ਸਾਇੰਸ ਕਾਲਜ ਵਿਖੇ ਕੀਤਾ ਜਾਵੇਗਾ | ਸੂਬੇਦਾਰ ਪਰਵਿੰਦਰ ਸਿੰਘ ਦੇ ਦੋ ਪੁੱਤਰ 14 ਸਾਲਾਂ ਸਿਮਰਨਜੀਤ ਸਿੰਘ, 12 ਸਾਲਾਂ ਜਸਪ੍ਰੀਤ ਕੌਰ ਤੇ ਪਤਨੀ ਕੁਲਵਿੰਦਰ ਕੌਰ ਨੂੰ  ਛੱਡ ਗਏ ਹਨ | ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੀ ਮੌਤ 'ਤੇ ਆਪਣੇ ਟਵੀਟਰ ਅਕਾਊਾਸ 'ਤੇ ਦੁੱਖ ਦਾ ਇਜ਼ਹਾਰ ਕਰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਨੂੰ  50 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਉਨ੍ਹਾਂ ਦੇ ਘਰ 'ਚੋਂ ਕਿਸੇ ਇਕ ਮੈਂਬਰ ਨੂੰ  ਨੌਕਰੀ ਦੇਣ ਦਾ ਐਲਾਨ ਕੀਤਾ ਤੇ ਆਖਿਆ ਕਿ ਅਸੀਂ ਆਪਣੇ ਬਹਾਦਰ ਫ਼ੌਜੀਆਂ ਦੀ ਸ਼ਹਾਦਤ ਲਈ ਸਦਾ ਕਰਜ਼ਦਾਰ ਰਹਾਂਗੇ |
ਫੋਟੋ ਫਾਈਲ : ਜਗਰਾਉਂ ਗਰੇਵਾਲ-1
ਕੈਪਸ਼ਨ : ਨਾਇਬ ਸੂਬੇਦਾਰ ਪਰਵਿੰਦਰ ਸਿੰਘ |
 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement