
ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੋਵੇਗੀ ਪੰਜਾਬ ਦੇ 5 ਰਾਜ ਸਭਾ ਮੈਂਬਰਾਂ ਦੀ ਚੋਣ
ਚੰਡੀਗੜ੍ਹ, 27 ਫਰਵਰੀ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਧਾਨ ਸਭਾ ਚੋਣਾਂ ਦੇ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਅਪ੍ਰੈਲ ਮਹੀਨੇ ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਚੋਣਾਂ ਵੀ ਇਸ ਵਾਰ ਦਿਲਚਸਪ ਰਹਿਣਗੀਆਂ ਇਸ ਲਈ ਵੱਖ ਵੱਖ ਪਾਰਟੀਆਂ ਚੋਂ ਦਾਅਵੇਦਾਰਾਂ ਨੇ ਹੁਣੇ ਤੋਂ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ ਜ਼ਿਕਰਯੋਗ ਹੈ ਕਿ ਪੰਜਾਬ ਦੇ ਹਿੱਸੇ ਦੀਆਂ ਕੁੱਲ ਸੱਤ ਰਾਜ ਸਭਾ ਸੀਟਾਂ ਚੋਂ 5 ਅਪ੍ਰੈਲ ਮਹੀਨੇ ਖਾਲੀ ਹੋ ਰਹੀਆਂ ਹਨ ਜਦਕਿ ਦੋ ਸੀਟਾਂ ਜੁਲਾਈ ਮਹੀਨੇ ਖਾਲੀ ਹੋਣੀਆਂ ਹਨ ਕਾਂਗਰਸ ਦੇ ਦੋ ਮÏਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸ਼ਮਸ਼ੇਰ ਸਿੰਘ ਦੂਲੋ ਭਾਜਪਾ ਦੇ ਸ਼ਵੇਤ ਮਲਿਕ, ਅਕਾਲੀ ਮੈਂਬਰਾਂ ਨਰੇਸ਼ ਗੁਜਰਾਲ ਤੇ ਸੁਖਦੇਵ ਸਿੰਘ ਢੀਂਡਸਾ ਦਾ ਕਾਰਜਕਾਲ 9 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ ¢
ਕਾਂਗਰਸ ਦੀ ਅੰਬਿਕਾ ਸੋਨੀ ਅਤੇ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਦਾ ਕਾਰਜਕਾਲ 4 ਜੁਲਾਈ ਤਕ ਹੈ ¢ ਰਾਜ ਸਭਾ ਮੈਂਬਰਾਂ ਦੀ ਚੋਣ ਸੂਬੇ ਦੇ ਵਿਧਾਇਕ ਕਰਦੇ ਹਨ ਅਤੇ ਇਹ ਚੋਣ 6 ਸਾਲ ਦੇ ਸਮੇਂ ਲਈ ਹੁੰਦੀ ਹੈ ਖਾਲੀ ਹੋ ਰਹੀਆਂ ਪੰਜ ਸੀਟਾਂ ਲਈ ਮਾਰਚ ਮਹੀਨੇ ਦÏਰਾਨ ਹੀ ਚੋਣ ਕਮਿਸ਼ਨ ਨੋਟੀਫਿਕੇਸ਼ਨ ਜਾਰੀ ਕਰੇਗਾ¢
ਕਿਉਂਕਿ 9 ਅਪ੍ਰੈਲ ਤੋਂ ਪਹਿਲਾਂ ਇਹੀ ਚੋਣਾਂ ਹੋਣੀ ਲਾਜ਼ਮੀ ਹੈ ¢ ਪੰਜਾਬ ਵਿਧਾਨ ਸਭਾ ਸਕੱਤਰ ਦੇ ਵਲੋਂ ਇਹ ਚੋਣਾਂ ਕਰਵਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਕੀਤੀ ਜਾ ਚੁੱਕੀ ਹੈ ਇਸ ਵਾਰ ਰਾਜ ਸਭਾ ਮੈਂਬਰ ਦੀ ਚੋਣ ਬਣਨ ਵਾਲੀ ਨਵੀਂ ਵਿਧਾਨ ਸਭਾ ਉਪਰ ਨਿਰਭਰ ਹੈ ਕਿ ਕਿਹੜੀ ਪਾਰਟੀ ਦੇ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਵਿਧਾਨ ਸਭਾ ਦੇ ਚੋਣ ਨਤੀਜਿਆਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਪਾਰਟੀਆਂ ਦੇ ਕਿੰਨੇ ਕਿੰਨੇ ਮੈਂਬਰ ਰਾਜ ਸਭਾ 'ਚ ਜਾ ਸਕਣਗੇ ਅਗਰ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਇਸ ਵਾਰ ਰਾਜ ਸਭਾ ਮੈਂਬਰਾਂ ਦੀ ਦੀ ਮੁਕਾਬਲੇ ਨਾਲ ਚੋਣ ਹੋਵੇਗੀ ਜਦਕਿ ਪਹਿਲਾਂ ਆਮ ਤÏਰ ਤੇ ਇਕ ਪਾਰਟੀ ਦੀ ਬਹੁ ਗਿਣਤੀ ਕਾਰਨ ਬਿਨਾਂ ਮੁਕਾਬਲਾ ਮੈਂਬਰ ਚੁਣੇ ਜਾਦੇ ਦੇ ਰਹੇ ਹਨ ¢