ਅਮਰੀਕਾ ਤੋਂ 30 ‘ਪ੍ਰੀਡੇਟਰ’ ਡਰੋਨ ਖ਼ਰੀਦਣ ਲਈ ਤਿਆਰ ਭਾਰਤ
Published : Feb 28, 2022, 12:14 am IST
Updated : Feb 28, 2022, 12:14 am IST
SHARE ARTICLE
image
image

ਅਮਰੀਕਾ ਤੋਂ 30 ‘ਪ੍ਰੀਡੇਟਰ’ ਡਰੋਨ ਖ਼ਰੀਦਣ ਲਈ ਤਿਆਰ ਭਾਰਤ

ਨਵੀਂ ਦਿੱਲੀ, 27 ਫ਼ਰਵਰੀ : ਅਮਰੀਕਾ ਵਲੋਂ ਭਾਰਤ ਨੂੰ ਪ੍ਰੀਡੇਟਰ ਹਥਿਆਰਬੰਦ ਡਰੋਨ ਵੇਚਣ ਦੀ ਗਲਬਾਤ ਆਖ਼ਰੀ ਗੇੜ ’ਚ ਹੈ। ਇਸ ਦੀ ਅੰਦਾਜ਼ਨ ਲਾਗਤ ਤਿੰਨ ਅਰਬ ਡਾਲਰ ਹੈ । ਕਈ ਸੂਤਰਾਂ ਨੇ ਇਹ ਪੁਸ਼ਟੀ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਕਿਸੇ ਗ਼ੈਰ-ਨਾਟੋ ਸਹਿਯੋਗੀ ਦੇਸ਼ ਨੂੰ ਇਹ ਡਰੋਨ ਵੇਚ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2017 ’ਚ ਅਮਰੀਕਾ ਦੀ ਯਾਤਰਾ ਦੌਰਾਨ ਡੋਨਾਲਡ ਟਰੰਪ ਪ੍ਰਸ਼ਾਸਨ ਤਹਿਤ ਇਸ ਪ੍ਰਮੁਖ ਰਖਿਆ ਸੌਦੇ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾ ਨੇ ਗਲਬਾਤ ਤੇਜ਼ ਕਰ ਦਿਤੀ ਅਤੇ ਭਾਰਤ ਨੂੰ ਭੇਜੇ ਜਾਣ ਵਾਲੇ ਇਸ ਤਰ੍ਹਾਂ ਦੇ ਡਰੋਨ ਦੀ ਗਿਣਤੀ 10 ਤੋਂ ਵਧਾ ਕੇ 30 ਕਰ ਦਿਤੀ ਗਈ। ਇਹ ਡਰੋਨ ਜਲ ਸੈਨਾ, ਹਵਾਈ ਸੈਨਾ ਅਤੇ ਥਲ ਸੈਨਾ ਨੂੰ ਦਿਤੇ ਜਾਣਗੇ।
ਸਰਕਾਰੀ ਸੂਤਰਾਂ ਨੇ ਦਸਿਆ ਕਿ 30 ਜਹਾਜਾਂ ਲਈ ਪ੍ਰੀਡੇਟਰ/ਐਮ ਕਿਊ-9-ਬੀ ਖ਼ਰੀਦ ਪ੍ਰੋਗਰਾਮ ’ਤੇ ਭਾਰਤ ਅਤੇ ਅਮਰੀਕੀ ਸਰਕਾਰ ਵਿਚਾਲੇ ਗਲਬਾਤ ਅੰਤਮ ਗੇੜ ’ਚ ਹੈ। ਸੂਤਰਾਂ ਨੇ ਕਿਹਾ ਕਿ ਇਹ ਇਕ ਪ੍ਰਮੁਖ ਰਖਿਆ ਭਾਈਵਾਲ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀ ਸਮਰਥਾ ਹੈ, ਜਿਸ ’ਤੇ ਵਖ-ਵਖ ਬੁਨਿਆਦੀ ਸਮਝੌਤਿਆਂ ਅਤੇ ਐਮ.ਟੀ.ਸੀ.ਆਰ ਵਿਚ ਭਾਰਤ ਦੀ ਸ਼ਮੂਲੀਅਤ ਰਾਹੀਂ ਕਈ ਸਾਲਾਂ ਤੋਂ ਕੰਮ ਕੀਤਾ ਗਿਆ ਹੈ। ਭਾਰਤ ਇਹ ਸਮਰਥਾ ਹਾਸਲ ਕਰਨ ਵਾਲਾ ਪਹਿਲਾ ਗ਼ੈਰ-ਨਾਟੋ ਦੇਸ਼ ਹੋਵੇਗਾ। ਇਨ੍ਹਾਂ ਆਧੁਨਿਕ ਡਰੋਨਾਂ ਦਾ ਰਖਿਆ ਉਦਯੋਗ ਵਿਚ ਕੋਈ ਮੁਕਾਬਲਾ ਨਹੀਂ ਹੈ। ਇਨ੍ਹਾਂ ਦਾ ਨਿਰਮਾਣ ਜਨਰਲ ਐਟੋਮਿਕਸ ਦੁਆਰਾ ਕੀਤਾ ਜਾਵੇਗਾ।      
    (ਪੀਟੀਆਈ) 
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement