ਪੰਜਾਬ ਤੋਂ ਯੂਕਰੇਨ ਭੇਜੇ ਚੌਲਾਂ ਦੇ ਟਰੱਕ ਰਸਤੇ 'ਚ ਫਸੇ, ਕਰੋੜਾਂ ਦਾ ਨੁਕਸਾਨ ਹੋਣ ਦਾ ਖਦਸ਼ਾ
Published : Feb 28, 2022, 7:39 am IST
Updated : Feb 28, 2022, 7:39 am IST
SHARE ARTICLE
image
image

ਪੰਜਾਬ ਤੋਂ ਯੂਕਰੇਨ ਭੇਜੇ ਚੌਲਾਂ ਦੇ ਟਰੱਕ ਰਸਤੇ 'ਚ ਫਸੇ, ਕਰੋੜਾਂ ਦਾ ਨੁਕਸਾਨ ਹੋਣ ਦਾ ਖਦਸ਼ਾ

ਚੰਡੀਗੜ੍ਹ, 27 ਫ਼ਰਵਰੀ (ਪ.ਪ.) : ਯੂਕਰੇਨ ਸੰਕਟ ਦਾ ਅਸਰ ਪੰਜਾਬ ਵਿੱਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ 'ਤੇ ਪਹਿਲਾਂ ਹੀ ਨਜ਼ਰ ਆ ਰਿਹਾ ਹੈ | ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਬਰਾਮਦਕਾਰਾਂ ਦੇ ਚੌਲਾਂ ਦੇ ਸਟਾਕ ਦੇ ਦੋ ਦਰਜਨ ਤੋਂ ਵਧ ਕੰਟੇਨਰ ਅੱਧ ਵਿਚਕਾਰ ਫਸ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ  ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ | ਜੇਕਰ ਮਹਿੰਗਾਈ ਦੀ ਗੱਲ ਕਰੀਏ ਤਾਂ ਸਬਜ਼ੀਆਂ ਅਤੇ ਰਿਫ਼ਾਈਾਡ ਤੇਲ, ਚੌਲ, ਕਣਕ ਦਾ ਆਟਾ ਅਤੇ ਹੋਰ ਜ਼ਰੂਰੀ ਵਸਤਾਂ ਸਮੇਤ ਪ੍ਰਮੁੱਖ ਕਰਿਆਨੇ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਦਰਜ ਹੋਣਾ ਸ਼ੁਰੂ ਹੋ ਗਿਆ ਹੈ |
ਪਿਛਲੇ ਚਾਰ-ਪੰਜ ਦਿਨਾਂ ਦੌਰਾਨ ਇਨ੍ਹਾਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਘੱਟੋ-ਘੱਟ 15 ਫ਼ੀ ਸਦੀ ਦਾ ਵਾਧਾ ਹੋਇਆ ਹੈ ਅਤੇ ਯੂਕਰੇਨ ਸੰਕਟ ਨੇ ਸਮੱਸਿਆ ਹੋਰ ਵਧਾ ਦਿਤੀ ਹੈ |
ਹਾਲ ਹੀ ਵਿਚ ਪੰਜਾਬ ਦੇ ਬਾਸਮਤੀ ਚੌਲਾਂ ਦੇ ਪ੍ਰਮੁੱਖ ਨਿਰਯਾਤਕ ਅਰਵਿੰਦਰਪਾਲ ਸਿੰਘ ਨੇ ਹਾਲ ਹੀ ਵਿਚ ਯੂਕਰੇਨ ਨੂੰ  ਬਾਸਮਤੀ ਚੌਲਾਂ ਦੇ ਕੰਟੇਨਰ ਭੇਜੇ ਹਨ | ਅਰਵਿੰਦਰਪਾਲ ਨੇ ਦਸਿਆ ਕਿ ਜਿਸ ਦਿਨ ਜੰਗ ਸ਼ੁਰੂ ਹੋਈ, ਉਸ ਦਿਨ ਛੇ ਕੰਟੇਨਰ ਯੂਕਰੇਨ ਦੀ ਇਕ ਬੰਦਰਗਾਹ 'ਤੇ ਉਤਰੇ | ਮੌਜੂਦਾ ਸਥਿਤੀ ਕਾਰਨ ਹੁਣ ਅੱਧੀ ਦਰਜਨ ਦੇ ਕਰੀਬ ਕੰਟੇਨਰ ਦੂਜੇ ਰੂਟਾਂ ਰਾਹੀਂ ਦੂਜੇ ਦੇਸ਼ਾਂ ਨੂੰ  ਭੇਜੇ ਗਏ ਹਨ | ਉਨ੍ਹਾਂ ਨੂੰ  ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਡਰ ਹੈ | ਇਸੇ ਦੌਰਾਨ ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਨੇ ਅਪਣੇ ਹਿਤਾਂ ਦੀ ਰਾਖੀ ਲਈ ਕੇਂਦਰ ਤੋਂ ਇਸ ਮਾਮਲੇ ਵਿਚ ਫੌਰੀ ਦਖ਼ਲ ਦੇਣ ਦੀ ਮੰਗ ਕੀਤੀ ਹੈ |
ਆਲ ਇੰਡੀਆ ਰਿਟੇਲਰਜ਼ ਫ਼ੈਡਰੇਸ਼ਨ ਦੇ ਪ੍ਰਧਾਨ ਓਾਕਾਰ ਗੋਇਲ ਨੇ ਦਸਿਆ ਕਿ ਮਲੇਸ਼ੀਆ ਅਤੇ ਹੋਰ ਦੇਸ਼ਾਂ ਤੋਂ ਪਾਮ ਆਇਲ ਦੀ ਘੱਟ ਸਪਲਾਈ ਕਾਰਨ ਰਿਫ਼ਾਈਾਡ ਤੇਲ ਦੀਆਂ ਵੱਖ-ਵੱਖ ਕਿਸਮਾਂ ਦੀਆਂ ਕੀਮਤਾਂ ਵਿਚ 20 ਫ਼ੀ ਸਦੀ ਦਾ ਵਾਧਾ ਹੋਇਆ ਹੈ | ਇਸੇ ਤਰ੍ਹਾਂ, ਡਿਟਰਜੈਂਟ, ਲਾਂਡਰੀ ਅਤੇ ਨਹਾਉਣ ਵਾਲੇ ਸਾਬਣ ਦੀਆਂ ਦਰਾਂ ਵਿਚ 20 ਪ੍ਰਤੀਸ਼ਤ ਜਾਂ ਇਸ ਤੋਂ ਵਧ ਦਾ ਵਾਧਾ ਹੋਇਆ ਹੈ | ਇਸੇ ਤਰ੍ਹਾਂ ਖੰਡ ਅਤੇ ਕਣਕ ਦੇ ਆਟੇ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ, ਜਿਸ ਕਾਰਨ ਆਮ ਲੋਕਾਂ ਦਾ ਬਜਟ ਵਧ ਗਿਆ ਹੈ |
ਰਿਟੇਲ ਕਿਰਨਾ ਸਟੋਰ ਸੰਚਾਲਕ ਕਾਮਰੇਡ ਬੂਟਾ ਰਾਮ ਅਤੇ ਸੰਦੀਪ ਗੁਪਤਾ ਦਾ ਕਹਿਣਾ ਹੈ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਹੋ ਰਹੇ ਬੇਤਹਾਸ਼ਾ ਵਾਧੇ ਨੇ ਆਮ ਲੋਕਾਂ ਦੀ ਮਹੀਨਾਵਾਰ ਰਾਸ਼ਨ ਖ਼ਰੀਦਣ ਦੀ ਸਮਰੱਥਾ 'ਤੇ ਭਾਰੀ ਅਸਰ ਪਾਇਆ ਹੈ, ਜਿਨ੍ਹਾਂ ਨੂੰ  ਆਪਣਾ ਮਹੀਨਾਵਾਰ ਬਜਟ ਬਰਕਰਾਰ ਰੱਖਣ ਲਈ ਕੁੱਝ ਖਾਣ-ਪੀਣ ਵਾਲੀਆਂ ਚੀਜ਼ਾਂ 'ਤੇ ਖ਼ਰਚ ਕਰਦੇ ਹਨ |

 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement