ਯੂਕਰੇਨ ਜੰਗ ਤੁਰਤ ਰੋਕੀ ਜਾਵੇ, ਇਸ ਨਾਲ ਆਮ ਲੋਕ ਹੋਣਗੇ ਬਰਬਾਦ :ਦਰਸ਼ਨਪਾਲ
Published : Feb 28, 2022, 8:00 am IST
Updated : Feb 28, 2022, 8:00 am IST
SHARE ARTICLE
image
image

ਯੂਕਰੇਨ ਜੰਗ ਤੁਰਤ ਰੋਕੀ ਜਾਵੇ, ਇਸ ਨਾਲ ਆਮ ਲੋਕ ਹੋਣਗੇ ਬਰਬਾਦ :ਦਰਸ਼ਨਪਾਲ


ਚੰਡੀਗੜ੍ਹ, 27 ਫ਼ਰਵਰੀ (ਭੁੱਲਰ): ਯੂਕਰੇਨ ਦੀ ਧਰਤੀ ਉੱਤੇ ਸਾਮਰਾਜੀ ਤਾਕਤਾਂ ਵਲੋਂ ਥੋਪੀ ਗਈ ਜੰਗ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਤੁਰਤ ਇਸ ਜੰਗ ਨੂੰ  ਰੋਕਣ ਦੀ ਅਪੀਲ ਕੀਤੀ ਹੈ | ਪਿਛਲੇ ਲੰਮੇ ਸਮੇਂ ਤੋਂ ਰੂਸ ਅਤੇ ਅਮਰੀਕੀ ਸਾਮਰਾਜੀ ਤਾਕਤਾਂ ਵਿਚਾਲੇ ਖਹਿ ਭੇੜ ਚਲਦਾ ਆ ਰਿਹਾ ਹੈ, ਜਿਸਦਾ ਤਾਜ਼ਾ ਪ੍ਰਤੱਖ ਰੂਪ ਹੁਣ ਯੂਕਰੇਨ  ਵਿਚ ਚੱਲ ਰਹੀ ਜੰਗ ਦੇ ਰੂਪ ਵਿਚ ਸਾਹਮਣੇ ਆਇਆ ਹੈ  |
  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਦੁਨੀਆਂ ਦੀਆਂ ਦੋ ਵਡੀਆਂ ਤਾਕਤਾਂ ਜਿਸ ਵਿਚ ਅਮਰੀਕੀ ਸਾਮਰਾਜ ਦੀਆਂ ਨਾਟੋ ਫ਼ੌਜਾਂ ਤੇ ਰੂਸੀ ਦੀਆਂ ਫ਼ੌਜਾਂ ਵਲੋਂ ਅਪਣੀ ਅਪਣੀ ਸੁਰੱਖਿਆ ਸਰਹੱਦਾਂ ਵਧਾਉਣ ਅਤੇ ਕੌਮਾਂਤਰੀ ਮੰਡੀਆਂ ਉੱਤੇ ਪਕੜ ਮਜ਼ਬੂਤ ਕਰਨ ਦੇ ਖਹਿ ਭੇੜ ਨੂੰ  ਲੈ ਕੇ ਆਮ ਲੋਕ ਪਿਸ ਰਹੇ ਹਨ | ਦੋਨਾਂ ਸਾਮਰਾਜੀ ਤਾਕਤਾਂ ਵਲੋਂ ਆਪੋ ਆਪਣੀਆਂ ਸਰਹੱਦਾਂ ਨੂੰ  ਵਿਸਥਾਰ ਕਰਨ ਨੂੰ  ਲੈ ਕੇ ਜੋ ਜੰਗ ਯੂਕਰੇਨ ਉਪਰ ਥੋਪੀ ਗਈ ਉਸ ਨਾਲ ਯੂਕਰੇਨ ਦੇ ਆਮ ਲੋਕਾਂ ਦਾ ਤਾਂ ਜੀਵਨ ਤਬਾਹ ਹੋਵੇਗਾ ਹੀ ਇਸ ਦੇ ਨਾਲ ਨਾਲ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਅਤੇ ਆਮ ਲੋਕਾਂ ਉਪਰ ਵੀ ਦੁੱਖਾਂ ਦਾ ਪਹਾੜ ਟੁੱਟ ਪਵੇਗਾ ਅਤੇ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਅਸਮਾਨ ਛੂਹਣਗੀਆਂ ਜਿਸ ਨਾਲ ਫ਼ਾਇਦਾ ਇਨ੍ਹਾਂ ਕਾਰਪੋਰੇਟ ਕੰਪਨੀਆਂ ਨੂੰ  ਹੀ ਹੋਵੇਗਾ | ਵੱਡੀਆਂ ਕਾਰਪੋਰੇਟ ਕੰਪਨੀਆਂ ਦਾ ਹਥਿਆਰ ਵੇਚਣ ਦਾ ਕਾਰੋਬਾਰ ਅਰਬਾਂ ਖ਼ਰਬਾਂ ਤਕ ਪਹੁੰਚੇਗਾ ਜਿਨ੍ਹਾਂ ਨੂੰ  ਖ਼੍ਰੀਦਣ ਦਾ ਬੋਝ ਆਮ ਲੋਕਾਂ ਦੀ ਹੀ ਜੇਬ ਉੱਪਰ ਪਵੇਗਾ |
ਉਨ੍ਹਾਂ ਕਿਹਾ ਕਿ ਜੰਗ ਕਿਸੇ ਮਸਲੇ ਦਾ ਵੀ ਹੱਲ ਨਹੀਂ ਸਗੋਂ ਖ਼ੁਦ ਇਕ ਮਸਲਾ ਹੈ | ਉਨ੍ਹਾਂ ਕਿਹਾ ਕਿ ਵੱਡੇ ਵੱਡੇ ਟੈਂਕਾਂ ਅਤੇ ਮਾਰੂ ਜਹਾਜ਼ਾਂ ਵਲੋਂ ਕੀਤੀ ਜਾ ਰਹੀ ਗੋਲਾਬਾਰੀ ਵਿੱਚ ਮੌਤ ਦੇ ਸਾਏ ਵਿਚ ਸਾਹ ਲੈ ਰਹੇ ਬੱਚੇ,ਬਜ਼ੁਰਗ ਅਤੇ ਔਰਤਾਂ ਦੀ ਹਾਲਤ ਨੂੰ  ਇਸ ਵੇਲੇ ਬਿਆਨ ਕਰਨਾ ਬਹੁਤ ਔਖਾ ਹੈ | ਇਹ ਮਨੁੱਖੀ ਅਧਿਕਾਰਾਂ ਨੂੰ  ਫ਼ੌਜੀ ਤਾਕਤ ਥੱਲੇ ਰੋਲਣਾ ਹੈ | ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਯੂਕਰੇਨ ਵਿਚ ਪੜਾਈ ਕਰਨ ਜਾਂ ਕੋਈ ਹੋਰ ਕਿੱਤਾ ਕਰਨ ਗਏ ਭਾਰਤੀਆਂ ਨੂੰ  ਤੁਰਤ ਸਰਕਾਰੀ ਖ਼ਰਚੇ 'ਤੇ ਜਲਦੀ ਵਾਪਸ ਲਿਆਂਦਾ ਜਾਵੇ | ਉਨ੍ਹਾਂ ਕਿਹਾ ਕਿ ਲੋਕਾਂ ਨੂੰ  ਉੱਥੋਂ ਕੱਢਣ ਲਈ ਵਧ ਤੋਂ ਵਧ ਫ਼ਲਾਈਟਾਂ ਚਲਾਈਆਂ ਜਾਣ ਅਤੇ ਜੰਗ ਨੂੰ  ਰੋਕਣ ਲਈ ਕੌਮਾਂਤਰੀ ਪੱਧਰ 'ਤੇ ਭਾਰਤ ਸਰਕਾਰ ਹਰ ਹੀਲਾ ਵਰਤ ਕੇ ਪੂਰਾ ਜ਼ੋਰ ਲਗਾਵੇ |  

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement