
ਕੁੱਲ 18 ਸੀਨੀਅਰ ਅਫ਼ਸਰਾਂ ਦਾ ਹੋਇਆ ਤਬਾਦਲਾ
ਚੰਡੀਗੜ੍ਹ: ਅਜਨਾਲਾ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਜਸਕਰਨ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਉਹਨਾਂ ਦੀ ਥਾਂ 'ਤੇ ਨੌਨਿਹਾਲ ਸਿੰਘ ਨੂੰ ਅੰਮ੍ਰਿਤਸਰ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਜਸਕਰਨ ਸਿੰਘ ਹੁਣ ਆਈ.ਜੀ.ਪੀ ਇੰਟੈਲੀਜੈਂਸ ਮੁਹਾਲੀ ਜੁਆਇਨ ਕਰਨਗੇ। ਪਿਛਲੇ ਹਫ਼ਤੇ ਅਜਨਾਲਾ ਵਿਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਪੁਲਿਸ ਥਾਣੇ ’ਤੇ ਹਮਲਾ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਰਾਜਪਾਲ ਵਲੋਂ ਬਜਟ ਇਜਲਾਸ ਨੂੰ ਮਨਜ਼ੂਰੀ, 3 ਮਾਰਚ ਤੋਂ ਸ਼ੁਰੂ ਹੋਵੇਗਾ ਸੈਸ਼ਨ
ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ। ਇਸ ਦੌਰਾਨ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਲਈ 6 ਜ਼ਿਲ੍ਹਿਆਂ ਦੀ ਪੁਲਿਸ ਤੈਨਾਤ ਕੀਤੀ ਗਈ ਸੀ। ਇਸ ਦੀ ਅਗਵਾਈ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਕਰ ਰਹੇ ਸਨ। IPS ਜਸਕਰਨ ਸਿੰਘ ਨੂੰ ਸੁਧੀਰ ਸੂਰੀ ਕਤਲ ਕੇਸ ਤੋਂ ਬਾਅਦ ਨਵੰਬਰ 2022 ਵਿਚ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ 315 ਵੈਟਰਨਰੀ ਅਫ਼ਸਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਕੁੱਲ18 ਸੀਨੀਅਰ ਅਫ਼ਸਰਾਂ ਦਾ ਹੋਇਆ ਤਬਾਦਲਾ
ਇਸ ਤੋਂ ਇਲਾਵਾ ਆਈਜੀ ਜਲੰਧਰ ਰੇਂਜ ਗੁਰਚਰਨ ਸਿੰਘ ਸੰਧੂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਹੁਣ ਆਈਜੀ ਕ੍ਰਾਈਮ ਪੰਜਾਬ ਚੰਡੀਗੜ੍ਹ ਨਿਯੁਕਤ ਕੀਤਾ ਗਿਆ ਹੈ। ਪੰਜਾਬ ਪੁਲਿਸ ਵਿਚ ਕੁੱਲ 18 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਜਲਦੀ ਤੋਂ ਜਲਦੀ ਨਵੀਆਂ ਅਸਾਮੀਆਂ ਜੁਆਇਨ ਕਰਨ ਦੇ ਹੁਕਮ ਦਿੱਤੇ ਹਨ। ਇਹਨਾਂ ਵਿਚ ਆਈਪੀਐਸ ਅਰੁਣਪਾਲ ਸਿੰਘ ਨੂੰ ਏਡੀਜੀਪੀ ਮਾਡਰਨਾਈਜ਼ੇਸ਼ਨ ਪੰਜਾਬ ਚੰਡੀਗੜ੍ਹ, ਆਈਪੀਐਸ ਆਰਕੇ ਜੈਸਵਾਲ ਨੂੰ ਏਡੀਜੀਪੀ ਐਸਟੀਐਫ ਪੰਜਾਬ ਐਸਏਐਸ ਨਗਰ, ਆਈਪੀਐਸ ਗੁਰਿੰਦਰ ਢਿੱਲੋਂ ਨੂੰ ਏਡੀਜੀਪੀ ਲਾਅ ਐਂਡ ਆਰਡਰ ਚੰਡੀਗੜ੍ਹ, ਆਈਪੀਐਸ ਮੋਹਨੀਸ਼ ਚਾਵਲਾ ਨੂੰ ਏਡੀਜੀਪੀ ਸਟੇਟ ਕ੍ਰਾਈਮ ਰਿਕਾਰਡ ਬਿਊਰੋ ਪੰਜਾਬ ਲਾਇਆ ਗਿਆ ਹੈ।