ਜੇਲ੍ਹ ਗੈਂਗਵਾਰ ਦੀ ਪੂਰੀ ਕਹਾਣੀ ਆਈ ਸਾਹਮਣੇ, ਪੜ੍ਹੋ ਲਾਰੈਂਸ ਗੈਂਗ ਨੇ ਕਿਵੇਂ ਕੀਤਾ ਸੀ ਹਮਲਾ 
Published : Feb 28, 2023, 1:43 pm IST
Updated : Feb 28, 2023, 1:43 pm IST
SHARE ARTICLE
Jail Gangwar
Jail Gangwar

ਸੁਰੱਖਿਆ ਵਾਰਡ 3 ਨੂੰ 26 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਜੇਲ੍ਹ ਨਿਯਮਾਂ ਅਨੁਸਾਰ ਖੋਲ੍ਹਿਆ ਗਿਆ ਸੀ।

ਗੋਇੰਦਵਾਲ ਸਾਹਿਬ - ਪੰਜਾਬ ਦੀ ਗੋਇੰਦਵਾਲ ਜੇਲ੍ਹ 'ਚ ਗੈਂਗਸਟਰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੇ ਗੁਰਗਿਆਂ ਵਿਚਾਲੇ ਹੋਈ ਖੂਨੀ ਝੜਪ ਦੀ ਪੂਰੀ ਕਹਾਣੀ ਸਾਹਮਣੇ ਆ ਗਈ ਹੈ। ਜੱਗੂ ਭਗਵਾਨਪੁਰੀਆ ਦੇ ਗੁਰਗਿਆਂ ਨੇ ਪਹਿਲਾਂ ਵੀ ਜੇਲ੍ਹ 'ਚ ਲਾਰੈਂਸ ਦੇ ਸਾਥੀਆਂ 'ਤੇ ਹਮਲਾ ਕੀਤਾ ਸੀ। ਹਾਲਾਂਕਿ, ਲਾਰੈਂਸ ਦੇ ਗੁਰਗਿਆਂ ਨੇ ਜੱਗੂ ਗੈਂਗ ਦੇ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਣਾ ਨੂੰ ਉਹਨਾਂ ਦੇ ਹੀ ਹਥਿਆਰ ਖੋਹ ਕੇ ਮਾਰ ਦਿੱਤਾ। ਇਸ ਦੇ ਨਾਲ ਹੀ ਉਸ ਦਾ ਤੀਜਾ ਸਾਥੀ ਕੇਸ਼ਵ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਹੈ।

ਪੁਲਿਸ ਨੇ ਲਾਰੈਂਸ ਗੈਂਗ ਦੇ ਮਨਪ੍ਰੀਤ ਭਾਊ, ਸਚਿਨ ਭਿਵਾਨੀ, ਅੰਕਿਤ ਸੇਰਸਾ ਉਰਫ ਛੋਟੂ, ਕਸ਼ਿਸ਼ ਉਰਫ਼ ਕੁਲਦੀਪ ਸਿੰਘ, ਰਜਿੰਦਰ ਜੋਕਰ, ਅਰਸ਼ਦ ਖਾਨ ਅਤੇ ਮਲਕੀਤ ਕੀਟਾ ਦੇ ਖਿਲਾਫ਼ ਆਈਪੀਸੀ ਦੀ ਧਾਰਾ 302, 307, 148, 149 ਅਤੇ ਜੇਲ੍ਹ ਐਕਟ ਦੀ ਧਾਰਾ 52  ਤਹਿਤ ਮਾਮਲਾ ਦਰਜ ਕਰ ਲਿਆ ਹੈ। 
ਜੱਗੂ ਅਤੇ ਲਾਰੈਂਸ ਦੇ ਗੁੰਡੇ 2 ਬਲਾਕਾਂ ਵਿਚ ਬੰਦ : ਸੁਰੱਖਿਆ ਵਾਰਡ 3 ਨੂੰ 26 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਜੇਲ੍ਹ ਨਿਯਮਾਂ ਅਨੁਸਾਰ ਖੋਲ੍ਹਿਆ ਗਿਆ ਸੀ।

lawrence ganglawrence gang

ਵਾਰਡ-3 ਵਿਚ ਤਾਇਨਾਤ ਸੁਰੱਖਿਆ ਗਾਰਡਾਂ ਨੇ ਦੱਸਿਆ ਕਿ ਬਲਾਕ-2 ਵਿਚ ਮਨਦੀਪ ਸਿੰਘ ਉਰਫ਼ ਤੂਫ਼ਾਨ, ਮਨਮੋਹਨ ਸਿੰਘ ਉਰਫ਼ ਮੋਹਣਾ, ਕੇਸ਼ਵ, ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ, ਚਰਨਜੀਤ ਸਿੰਘ ਅਤੇ ਨਿਰਮਲ ਸਿੰਘ (ਸਾਰੇ ਜੱਗੂ ਭਗਵਾਨਪੁਰੀਆ ਸਮਰਥਕ) ਦੇ ਤਾਲੇ ਬੰਦ ਸੀ। ਮਨਪ੍ਰੀਤ ਸਿੰਘ ਭਾਊ, ਸਚਿਨ ਭਿਵਾਨੀ, ਅੰਕਿਤ ਸੇਰਸਾ, ਕਸ਼ਿਸ਼, ਰਜਿੰਦਰ ਉਰਫ ਜੋਕਰ, ਅਰਸ਼ਦ ਖਾਨ ਅਤੇ ਮਲਕੀਤ ਸਿੰਘ (ਸਾਰੇ ਲਾਰੈਂਸ ਗੈਂਗ ਨਾਲ ਸਬੰਧਤ) ਬਲਾਕ ਨੰਬਰ 1 ਵਿਚ ਸਨ 

ਜੱਗੂ ਦੇ ਗੁੰਡਿਆਂ ਨੇ ਲਾਰੈਂਸ ਦੇ ਗੁੰਡਿਆਂ 'ਤੇ ਕੀਤਾ ਹਮਲਾ : ਸੁਰੱਖਿਆ ਗਾਰਡ ਨੇ ਜਾਣਕਾਰੀ ਦਿੱਤੀ ਕਿ ਜੱਗੂ ਗੈਂਗ ਦੇ ਮਨਦੀਪ ਸਿੰਘ ਉਰਫ ਤੂਫਾਨ, ਮਨਮੋਹਨ ਸਿੰਘ ਉਰਫ ਮੋਹਣਾ, ਕੇਸ਼ਵ, ਮਨਪ੍ਰੀਤ ਸਿੰਘ ਉਰਫ ਮਨੀ ਰਈਆ, ਚਰਨਜੀਤ ਸਿੰਘ ਅਤੇ ਨਿਰਮਲ ਸਿੰਘ ਅਪਣੇ ਹੱਥਾਂ ਵਿਚ ਪੱਤਰੀਆਂ ਲੈ ਕੇ ਬਲਾਕ 1 ਵਿਚ ਬੰਦ ਲਾਰੈਂਸ ਗੈਂਗ ਦੇ ਮਨਪ੍ਰੀਤ ਸਿੰਘ ਭਾਊ, ਸਚਿਨ ਭਿਵਾਨੀ, ਅੰਕਿਤ ਸੇਰਸਾ, ਕਸ਼ਿਸ਼, ਰਜਿੰਦਰ ਉਰਫ ਜੋਕਰ, ਅਰਸ਼ਦ ਖਾਨ ਅਤੇ ਮਲਕੀਤ ਸਿੰਘ 'ਤੇ ਹਮਲਾ ਕਰਨ ਲਈ ਚਲੇ ਗਏ। 

Jaggu BhagwanpuriaJaggu Bhagwanpuria

ਲਾਰੈਂਸ ਗੈਂਗ ਨੇ ਉਨ੍ਹਾਂ ਦੇ ਹਥਿਆਰ ਖੋਹ ਲਏ ਅਤੇ ਉਨ੍ਹਾਂ ਨੂੰ ਮਾਰ ਦਿੱਤਾ: ਜੱਗੂ ਗੈਂਗ ਨੇ ਬਲਾਕ ਵਿਚ ਹਮਲਾ ਕੀਤਾ, ਲਾਰੈਂਸ ਗੈਂਗ ਨੇ ਉਨ੍ਹਾਂ ਦੇ ਹੱਥਾਂ ਤੋਂ ਹਥਿਆਰ ਖੋਹ ਲਏ। ਜਿਸ ਤੋਂ ਬਾਅਦ ਬਲਾਕ-1 ਦੇ ਕੈਦੀਆਂ ਨੇ ਮਨਦੀਪ ਸਿੰਘ ਉਰਫ ਤੂਫਾਨ, ਮਨਮੋਹਨ ਸਿੰਘ ਅਤੇ ਕੇਸ਼ਵ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸ ਦੀ ਸੂਚਨਾ ਤੁਰੰਤ ਡਿਉਢੀ ਵਿਖੇ ਦਿੱਤੀ ਗਈ। ਬਾਕੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਗਿਆ। 

ਇਸ ਤੋਂ ਬਾਅਦ ਤੁਰੰਤ ਐਂਬੂਲੈਂਸ ਨੂੰ ਬੁਲਾਇਆ ਗਿਆ। ਜੇਲ੍ਹ ਸੁਪਰਡੈਂਟ ਨੇ ਪੂਰੀ ਘਟਨਾ ਦੀ ਜਾਣਕਾਰੀ ਡੀਐੱਸਪੀ ਗੋਇੰਦਵਾਲ ਨੂੰ ਫੋਨ ਕਰ ਕੇ ਦਿੱਤੀ। ਜਸਪਾਲ ਸਿੰਘ ਖਹਿਰਾ, ਸਾਵਨ ਸਿੰਘ, ਕਰਨੈਲ ਸਿੰਘ, ਮਨਜੀਤ ਸਿੰਘ, ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ, ਹਰੀਸ਼ ਕੁਮਾਰ ਅਤੇ ਜੇਲ੍ਹ ਸਟਾਫ਼ ਪੋਸਕੋ ਮੁਲਾਜ਼ਮ ਵੀ ਮੌਕੇ ’ਤੇ ਪੁੱਜੇ। ਜ਼ਖਮੀ ਮਨਦੀਪ ਸਿੰਘ ਤੂਫਾਨ, ਮਨਮੋਹਨ ਸਿੰਘ, ਕੇਸ਼ਵ ਨੂੰ ਸਿਵਲ ਹਸਪਤਾਲ ਭੇਜਿਆ ਗਿਆ। ਸ਼ਾਮ 4.50 ਵਜੇ ਸੂਚਨਾ ਮਿਲੀ ਕਿ ਮਨਦੀਪ ਤੂਫਾਨ ਅਤੇ ਮਨਮੋਹਨ ਦੀ ਮੌਤ ਹੋ ਗਈ ਹੈ। 

Tags: #punjab

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement