
ਪੰਚਾਇਤ ਸਕੱਤਰ ਅਤੇ ਕੁਝ ਨਰੇਗਾ ਮੁਲਾਜ਼ਮਾਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਦੇ ਹੁਕਮ
ਖੇਮਕਰਨ (ਰਿੰਪਲ ਗੋਲਣ) : ਪੰਜਾਬ ਸਰਕਾਰ ਦੇ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਬਲਾਕ ਵਲਟੋਹਾ ਅਧੀਨ ਆਉਂਦੇ ਪਿੰਡ ਮਾਛੀਕੇ ਵਿਚ ਵਿਕਾਸ ਲਈ ਆਈਆਂ ਗ੍ਰਾਂਟਾਂ ਵਿਚ ਗ਼ਬਨ ਕਰਨ ਅਤੇ ਪੰਚਾਇਤੀ ਜ਼ਮੀਨ ਦੀ ਨਿਲਾਮੀ ਵਿਚ ਹੇਰਾਫੇਰੀਆਂ ਕਰਨ ਦੇ ਦੋਸ਼ਾਂ ਤਹਿਤ ਪਿੰਡ ਦੇ ਸਰਪੰਚ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।
ਉਨ੍ਹਾਂ ਨੇ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਹੁਦੇ ਤੋਂ ਤਰੁੰਤ ਮੁਅੱਤਲ ਕਰ ਕੇ ਸਬੰਧਤ ਪੰਚਾਇਤ ਸਕੱਤਰ ਰਾਜਬੀਰ ਸਿੰਘ ਅਤੇ ਪੰਚਾਇਤ ਸਕੱਤਰ ਮੈਡਮ ਪਰਮੀਨਾ ਪੰਨੂ ਸਮੇਤ ਕੁਝ ਨਰੇਗਾ ਦੇ ਕਰਮਚਾਰੀਆਂ ਵਿਰੋਧ ਅਨੁਸ਼ਾਸਨੀ ਕਾਰਵਾਈ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਕੈਨੇਡਾ 'ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਦੇਹ ਪਹੁੰਚੀ ਪੰਜਾਬ
ਇਸ ਸਬੰਧੀ ਪਿੰਡ ਵਾਸੀ ਸ਼ਿਕਾਇਤਕਰਤਾ ਜੁਗਰਾਜ ਸਿੰਘ ਨੇ ਦੱਸਿਆ ਕਿ ਉਕਤ ਸਰਪੰਚ ਪ੍ਰਤਾਪ ਸਿੰਘ ਕਰੀਬ 10 ਏਕੜ ਤੋਂ ਵੱਧ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰ ਉਸ ਉਪਰ ਖੁਦ ਕਾਸ਼ਤ ਕਰ ਰਿਹਾ ਹੈ ਅਤੇ ਹੁਣ ਵੀ ਉਸ ਵਲੋਂ ਉਸ ਜ਼ਮੀਨ ਵਿਚ ਕਣਕ ਦੀ ਬਿਜਾਈ ਕੀਤੀ ਹੈ।
ਇਸ ਦੇ ਇਲਾਵਾ ਸਰਪੰਚ ਵਲੋਂ ਪੰਚਾਇਤ ਸਕੱਤਰ ਮੈਡਮ ਪਰਮੀਨਾ ਪੰਨੂ ਨਾਲ ਮਿਲ ਕੇ ਵਿਕਾਸ ਲਈ ਆਈਆਂ ਗ੍ਰਾਂਟਾਂ ਵਿਚ 55 ਲੱਖ 97 ਹਜ਼ਾਰ ਅਤੇ 167 ਰੁਪਏ ਦਾ ਗ਼ਬਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਨਰੇਗਾ ਵਿਚ ਵੀ ਬਲਾਕ ਵਲਟੋਹਾ ਵਿਚ ਤਾਇਨਾਤ ਮਨਰੇਗਾ ਵਿਭਾਗ ਨਾਲ ਸਬੰਧਤ ਕਰਮਚਾਰੀਆਂ ਨਾਲ ਮਿਲ ਕੇ 38 ਲੱਖ 86 ਹਜ਼ਾਰ 827 ਰੁਪਏ ਦੇ ਫਰਜ਼ੀ ਬਿੱਲ, ਮਸਟਰੋਲ ਪਾ ਕੇ ਗ਼ਬਨ ਕੀਤਾ ਗਿਆ ਹੈ।
ਇਸ ਤਰ੍ਹਾਂ ਕੁਲ 95 ਲੱਖ 77 ਹਜ਼ਾਰ 994 ਰੁਪਏ ਦਾ ਉਕਤ ਸਰਪੰਚ ਅਤੇ ਕਰਮਚਾਰੀਆਂ ਵੱਲੋਂ ਰਲ ਕੇ ਗ਼ਬਨ ਕੀਤਾ ਗਿਆ ਹੈ ਜੋ ਕਿ ਉਕਤ ਸਰਪੰਚ ਅਤੇ ਅਤੇ ਕਰਮਚਾਰੀਆਂ ਕੋਲੋਂ ਵਸੂਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਅਤੇ ਨਾਲ ਹੀ ਵਿਭਾਗ ਨੇ ਯਕੀਨੀ ਬਣਾਇਆ ਹੈ ਕਿ ਸਰਪੰਚ ਗ੍ਰਾਮ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿਚ ਭਾਗ ਨਹੀਂ ਲੈ ਸਕੇਗਾ।
ਇਹ ਵੀ ਪੜ੍ਹੋ : ਆਬਕਾਰੀ ਨੀਤੀ ਮਾਮਲਾ : ਗ੍ਰਿਫ਼ਤਾਰੀ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇ ਮਨੀਸ਼ ਸਿਸੋਦੀਆ
ਇਸ ਸਬੰਧੀ ਡੀਡੀਪੀਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਵਲੋ ਜਾਂਚ ਵਿਚ ਪਾਇਆ ਗਿਆ ਹੈ ਕਿ ਪਿੰਡ ਮਾਛੀਕੇ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਨੇ ਜਿਥੇ ਪਿੰਡ ਦੀ ਪੰਚਾਇਤੀ ਜ਼ਮੀਨ ਵਿਚ 4 ਲੱਖ ਦੀ ਘਪਲੇਬਾਜ਼ੀ ਕੀਤੀ ਹੈ ਉੱਥੇ ਹੀ ਪਿੰਡ ਮਾਛੀਕੇ ਦੇ ਵਿਕਾਸ ਲਈ ਆਈਆਂ ਗ੍ਰਾਂਟਾਂ ਵਿਚ ਵੀ ਉਕਤ ਸਰਪੰਚ ਵਲੋਂ ਕੀਤੇ ਘਪਲਿਆਂ ਦੀ ਐਕਸੀਅਨ ਪੰਚਾਇਤੀ ਰਾਜ ਵਲੋਂ ਕੀਤੀ ਗਈ ਹੈ। ਜਿਸ ਵਿਚ ਸਰਪੰਚ ਅਤੇ ਪਿੰਡ ਦੀ ਪੰਚਾਇਤ ਸਕੱਤਰ ਮੈਡਮ ਪਰਮੀਨਾ ਪੰਨੂ ਨਾਲ ਮਿਲੀਭੁਗਤ ਕਰ ਕੇ ਵੱਡਾ ਗ਼ਬਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਜਾਂਚ ਰਿਪੋਟ ਤਿਆਰ ਹੋ ਗਈ ਅਤੇ ਸਰਪੰਚ ਦੇ ਉਸ ਮਾਮਲੇ ਵਿਚ ਵੀ ਦੋਸ਼ੀ ਪਾਏ ਜਾਣ ਕਾਰਵਾਈ ਕੀਤੀ ਜਾਵੇਗੀ।