Punjab News: 1 ਮਾਰਚ ਨੂੰ ਪੇਸ਼ ਹੋਵੇਗਾ ਮੁਹਾਲੀ ਨਗਰ ਨਿਗਮ ਦਾ ਬਜਟ
Published : Feb 28, 2024, 10:49 am IST
Updated : Feb 28, 2024, 10:49 am IST
SHARE ARTICLE
Mohali MC budget meet on March 1
Mohali MC budget meet on March 1

ਏਜੰਡਾ ਦਸਤਾਵੇਜ਼ ਅਨੁਸਾਰ ਕਾਰਪੋਰੇਸ਼ਨ ਦੇ ਅਪਣੇ ਸਰੋਤਾਂ ਤੋਂ 2024-2025 ਲਈ 16,862 ਲੱਖ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ।

Punjab News: ਮੁਹਾਲੀ ਨਗਰ ਨਿਗਮ ਦੀ ਸਾਲ 2024-25 ਦੀ ਬਜਟ ਮੀਟਿੰਗ 1 ਮਾਰਚ ਨੂੰ ਹੋਵੇਗੀ। ਨਗਰ ਨਿਗਮ ਵਲੋਂ ਸਾਲ 2023-2024 ਦੇ ਬਜਟ ਵਿਚ 17,349.55 ਲੱਖ ਰੁਪਏ ਦੀ ਕੁੱਲ ਆਮਦਨ ਦਾ ਟੀਚਾ ਮਨਜ਼ੂਰ ਕੀਤਾ ਗਿਆ ਸੀ ਅਤੇ ਦਸੰਬਰ 2023 ਤਕ 9,707.52 ਲੱਖ ਰੁਪਏ ਦੀ ਅਸਲ ਆਮਦਨ ਪ੍ਰਾਪਤ ਹੋਈ ਹੈ ਜੋ ਮਾਰਚ 2024 ਤਕ 13,983 ਲੱਖ ਰੁਪਏ ਹੋਣ ਦੀ ਉਮੀਦ ਹੈ।

ਏਜੰਡਾ ਦਸਤਾਵੇਜ਼ ਅਨੁਸਾਰ ਕਾਰਪੋਰੇਸ਼ਨ ਦੇ ਅਪਣੇ ਸਰੋਤਾਂ ਤੋਂ 2024-2025 ਲਈ 16,862 ਲੱਖ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ। ਇਸ ਵਿਚ ਪ੍ਰਾਪਰਟੀ ਟੈਕਸ ਤੋਂ ਆਮਦਨ 3,850 ਲੱਖ ਰੁਪਏ, ਪੰਜਾਬ ਮਿਊਂਸਪਲ ਫੰਡ ਤੋਂ 9,240 ਲੱਖ ਰੁਪਏ, ਬਿਜਲੀ 'ਤੇ ਮਿਊਂਸਪਲ ਟੈਕਸ 1,000 ਲੱਖ ਰੁਪਏ, ਐਕਸਾਈਜ਼ ਡਿਊਟੀ 525 ਲੱਖ ਰੁਪਏ, ਕਿਰਾਏ ਦੀ ਲੀਜ਼ ਦੀ ਰਕਮ 110 ਲੱਖ ਰੁਪਏ, ਕਮਿਊਨਿਟੀ ਹਾਲ ਬੁਕਿੰਗ ਫੀਸ ਤੋਂ 60 ਲੱਖ ਰੁਪਏ, ਇਸ਼ਤਿਹਾਰ ਫੀਸ ਤੋਂ 1,200 ਲੱਖ ਰੁਪਏ, ਵਾਟਰ ਟੈਕਸ ਤੋਂ 440 ਲੱਖ ਰੁਪਏ,  ਬਿਲਡਿੰਗ ਐਪਲੀਕੇਸ਼ਨ ਫੀਸ ਤੋਂ 30 ਲੱਖ ਰੁਪਏ ਸ਼ਾਮਲ ਹੈ। ਖਰਚ ਦੇ ਪੱਖ ਤੋਂ ਇਹ ਅੰਕੜਾ 16,862 ਲੱਖ ਰੁਪਏ ਨਿਰਧਾਰਤ ਕੀਤਾ ਗਿਆ ਹੈ।

ਇਸ ਵਾਰ ਇਸ਼ਤਿਹਾਰ ਫੀਸ ਦੇ ਮੋਰਚੇ 'ਤੇ ਗਰਮ ਬਹਿਸ ਹੋਣ ਦੀ ਉਮੀਦ ਹੈ। ਨਗਰ ਨਿਗਮ ਨੇ ਇਸ ਸਾਲ ਹੁਣ ਤਕ ਲਗਭਗ 4.22 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜੋ ਮਾਰਚ ਦੇ ਅੰਤ ਤੱਕ 6.12 ਕਰੋੜ ਨੂੰ ਛੂਹਣ ਦੀ ਉਮੀਦ ਹੈ। ਨਗਰ ਨਿਗਮ ਦੇ ਅਧਿਕਾਰੀਆਂ ਦੇ ਅਨੁਮਾਨ ਮੁਤਾਬਕ ਅਗਲੇ ਸਾਲ ਇਸ਼ਤਿਹਾਰ ਫੀਸ ਤੋਂ ਹੋਣ ਵਾਲੀ ਆਮਦਨ ਦੁੱਗਣੀ (ਲਗਭਗ 12 ਕਰੋੜ ਰੁਪਏ) ਹੋਣ ਦੀ ਉਮੀਦ ਹੈ।

(For more Punjabi news apart from Punjab News: Mohali MC budget meet on March 1, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement