
ਐਡੀਸ਼ਨਲ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਦਾ ਵੱਡਾ ਫ਼ੈਸਲਾ
Muktsar News in Punjabi : ਵਧੀਕ ਜਿਲ੍ਹਾ ਅਤੇ ਸੈਸਨ ਜੱਜ ਅਮਿਤਾ ਸਿੰਘ ਦੀ ਮਾਣਯੋਗ ਅਦਾਲਤ ਨੇ ਇੱਕ 5 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਇੱਕ 43 ਸਾਲ ਦੇ ਵਿਅਕਤੀ ਨੂੰ 20 ਸਾਲ ਦੀ ਕੈਦ ਅਤੇ 50 ਹਜਾ਼ਰ ਜੁਰਮਾਨੇ ਦੀ ਸ਼ਜਾ ਸੁਣਾਈ ਹੈ। ਮਾਮਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਲੰਬੀ ਅਧੀਨ ਪੈਂਦੇ ਪਿੰਡ ਚੰਨੂ ਦਾ ਹੈ।
ਪੁਲਿਸ ਵੱਲੋਂ ਉਸ ਸਮੇਂ ਦਰਜ਼ ਕੀਤੀ ਗਈ ਐਫ ਆਈ ਆਰ ਵਿਚ ਨਬਾਲਿਗ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਅਤੇ ਉਹ 19 ਜੁਲਾਈ 2021 ਨੂੰ ਦਿਹਾੜੀ ਲਈ ਗਈ ਹੋਈ ਸੀ ਅਤੇ ਉਸ ਉਪਰੰਤ ਉਸਦਾ ਪਤੀ ਅਤੇ ਉਸਦੀ 5 ਸਾਲ ਦੀ ਬੱਚੀ ਘਰ ਸੀ। ਇਸ ਦੌਰਾਨ ਜਦ ਉਸਦੀ ਬੱਚੀ ਗਲੀ ਵਿਚ ਖੇਡ ਰਹੀ ਸੀ ਤਾਂ ਪਿੰਡ ਦਾ ਹੀ ਇੱਕ ਵਿਅਕਤੀ ਅੰਗਦ ਦੇਵ ਉਸਦੀ ਬੱਚੀ ਨੂੰ ਖਾਣ ਦੀਆਂ ਚੀਜ਼ਾਂ ਦਿਵਾਉਣ ਦਾ ਲਾਲਚ ਦੇ ਗਲੀ ’ਚੋਂ ਚੁੱੱਕ ਲੈ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਬੱਚੀ ਰੌਣ ਲੱਗੀ ਅਤੇ ਉਹ ਘਰ ਕੋਲ ਛੱਡ ਗਿਆ। ਬੱਚੀ ਨੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ। ਜਿਸ ’ਤੇ ਉਹਨਾਂ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ।
ਇਸ ਮਾਮਲੇ ਵਿਚ ਪੁਲਿਸ ਵੱਲੋਂ ਆਈ ਪੀ ਸੀ ਦੀ ਧਾਰਾ 354 ਏ ਅਤੇ ਪੋਕਸੋ ਐਕਟ 3,4 ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ। ਇਸ ਮਾਮਲੇ ਵਿਚ ਅੱਜ ਮਾਣਯੋਗ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਅੰਗਦ ਦੇਵ ਨੂੰ 20 ਸਾਲ ਕੈਦ ਅਤੇ 50 ਹਜ਼ਾਰ ਜੁਰਮਾਨੇ ਦੀ ਸ਼ਜਾ ਸੁਣਾਈ ਹੈ।
(For more news apart from 20 years imprisonment for the person who committed indecent acts with minor girl News in Punjabi, stay tuned to Rozana Spokesman)