Gurdaspur News: ਗੁਰਦਾਸਪੁਰ ਅਧੀਨ ਪੈਂਦੇ ਮਕੌੜਾ ਪੱਤਣ 'ਤੇ ਰਾਵੀ ਦਰਿਆ ’ਤੇ ਬਣਿਆ ਪੁੱਲ ਰੁੜਿਆ 
Published : Feb 28, 2025, 11:08 am IST
Updated : Feb 28, 2025, 11:08 am IST
SHARE ARTICLE
A bridge built over the Ravi River at Makoora Port under Gurdaspur collapsed.
A bridge built over the Ravi River at Makoora Port under Gurdaspur collapsed.

ਲੰਬੇ ਸਮੇਂ ਤੋਂ ਲੋਕਾਂ ਨੂੰ ਇਸ ਦੀ ਸਮੱਸਿਆ ਦਾ ਸਾਹਮਣੇ ਕਰਨਾ ਪੈ ਰਿਹਾ ਹੈ।

 

Gurdaspur News: ਪੰਜ ਦਰਿਆਵਾਂ ਵਿਚ ਰਾਵੀ ਇੱਕ ਉਹ ਵਿਸ਼ੇਸ਼ ਦਰਿਆ ਹੈ ਜੋ ਇਨ੍ਹਾਂ ਦਿਨਾਂ ਵਿੱਚ ਸਾਂਝੇ ਪੰਜਾਬ ਦੇ ਹੁਣ ਪੂਰਬੀ ਤੇ ਪੱਛਮੀ ਪੰਜਾਬ ਨੂੰ ਉਸ ਰੇਤੇ ਦੇ ਬਰੇਤੇ ਨਾਲ ਰਾਵੀ ਦੇ ਪੱਤਣ ਤੋਂ ਅਲੱਗ ਅਲੱਗ ਖਿਤਿਆਂ ਵਿੱਚ ਵੰਡਦਾ ਹੈ। ਰਾਵੀ, ਜਿਸ ਦੇ ਦੋਵਾਂ ਕਿਨਾਰਿਆਂ ਤੇ ਆਪਸੀ ਭਾਈਚਾਰੇ ਦੀ ਵਿਰਾਸਤ ਤੇ ਧਾਰਮਿਕ ਅਕੀਦੇ ਦੀਆਂ ਜੜ੍ਹਾਂ ਐਨੀਆਂ ਡੂੰਘੀਆਂ ਹਨ ਕਿ 75 ਵਰ੍ਹਿਆਂ ਦੇ ਬਾਅਦ ਵੀ ਉਵੇਂ ਹੀ ਹੈ।

ਅਸੀਂ ਗੱਲ ਕਰ ਰਹੇ ਹਾਂ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਮਕੌੜਾ ਪੱਤਣ ਰਾਵੀ ਦਰਿਆ ਦੇ ਪਾਰ ਵਸੇ 7 ਪਿੰਡਾਂ ਦੀ, ਜਿਥੇ ਰਾਵੀ ਦਰਿਆ ਤੋਂ ਅਸਥਾਈ ਪੁਲ ਟੁੱਟ ਜਾਣ ਮਗਰੋਂ ਇਹ 7 ਪਿੰਡ ਟਾਪੂ 'ਚ ਤਬਦੀਲ ਹੋ ਜਾਂਦੇ ਹਨ। 

ਮਕੌੜਾ ਪੱਤਣ ਪਿਛਲੇ ਲੰਬੇ ਸਮੇਂ ਤੋਂ ਸੁਰਖ਼ੀਆਂ ਦੇ ਵਿੱਚ ਹੈ ਅਤੇ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਲਗਾਤਾਰ ਭਾਰੀ ਮੀਂਹ ਦੇ ਕਾਰਨ ਮਕੌੜਾ ਪੱਤਣ ਦੇ ਪਿੰਡਾਂ ਨੂੰ ਜੋੜਣ ਵਾਲੇ ਆਰਜੀ ਪੁੱਲ ਦੇ ਕਿਨਾਰੇ ਦੋਨੋਂ ਤਰਫ਼ ਤੋਂ ਟੁੱਟ ਚੁੱਕੇ ਹਨ। ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੋ ਚੁੱਕਿਆ ਹੈ, ਪਰ ਲੋਕ ਆਪਣੇ ਘਰ ਤਕ ਪਹੁੰਚਣ ਦੇ ਲਈ ਟੁੱਟੇ ਹੋਏ ਕਿਨਾਰੀਆਂ ਤੋਂ ਹੀ ਮੋਟਰਸਾਈਕਲ ਚੜ੍ਹਾ ਰਹੇ ਹਨ।
 

ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਜਾਨ ਜੋਖ਼ਮ ਦੇ ਵਿੱਚ ਪਾ ਕੇ ਲੋਕ ਪੁੱਲ ਨੂੰ ਪਾਰ ਵੀ ਕਰ ਰਹੇ ਹਨ। ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਹਾਲੇ ਤਕ ਇਸ ਦਾ ਜਾਇਜ਼ਾ ਲੈਣ ਨਹੀਂ ਪਹੁੰਚਿਆ। ਲੰਬੇ ਸਮੇਂ ਤੋਂ ਲੋਕਾਂ ਨੂੰ ਇਸ ਦੀ ਸਮੱਸਿਆ ਦਾ ਸਾਹਮਣੇ ਕਰਨਾ ਪੈ ਰਿਹਾ ਹੈ।

ਦੀਨਾ ਨਗਰ ਤੋਂ ਵਿਧਾਇਕ ਅਰੁਣਾ ਚੌਧਰੀ ਵੱਲੋਂ ਵੀ ਇਸ ਵਾਰ ਸੈਸ਼ਨ ਦੇ ਵਿੱਚ ਇਸ ਦਾ ਮੁੱਦਾ ਚੁੱਕਿਆ ਗਿਆ ਸੀ। 

ਹਾਲੇ ਤਾਂ 2 ਦਿਨ ਪਈ ਬਰਸਾਤ ਦੇ ਕਾਰਨ ਇਹ ਹਾਲਾਤ ਬਣੇ ਹਨ। ਆਉਣ ਵਾਲੇ ਦਿਨਾਂ ਵਿੱਚ ਬਰਸਾਤ ਸ਼ੁਰੂ ਹੋਣ ਕਾਰਨ ਪੁੱਲ ਵੀ ਚੁੱਕ ਲਿਆ ਜਾਵੇਗਾ। ਜਿਸ ਤੋਂ ਇਨ੍ਹਾਂ ਦਾ ਹੋਰ ਪਿੰਡਾਂ ਨਾਲ ਸੰਪਰਕ ਬਿਲਕੁਲ ਟੁੱਟ ਜਾਵੇਗਾ। ਜਿਸ ਕਰ ਕੇ ਬੱਚਿਆਂ ਨੂੰ ਆਉਣ-ਜਾਣ ਵਿੱਚ ਵੀ ਕਾਫ਼ੀ ਜਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਖ਼ਾਸ ਤਸਵੀਰਾਂ ਕਿ ਇਸ ਵਕਤ ਕੀ ਹਾਲਾਤ ਹਨ। ਮਕੌੜਾ ਪੱਤਣ ਦੀਆਂ ਇਨ੍ਹਾਂ ਤਸਵੀਰਾਂ ਤੋਂ ਤੁਸੀਂ ਆਪ ਹੀ  ਅੰਦਾਜ਼ਾ ਲਗਾ ਸਕਦੇ ਹੋ। 
ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ। 


 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement