ਪਤੀ ਪਤਨੀ ਤੇ ਪੁੱਤ ਨੂੰ ਕਨੈਡਾ ਭੇਜਣ ਦੇ ਨਾਮ ’ਤੇ ਮਾਰੀ 30 ਲੱਖ ਰੁਪਏ ਦੀ ਠੱਗੀ

By : JUJHAR

Published : Feb 28, 2025, 2:47 pm IST
Updated : Feb 28, 2025, 2:47 pm IST
SHARE ARTICLE
Husband, wife and son cheated of Rs 30 lakh on the pretext of sending them to Canada
Husband, wife and son cheated of Rs 30 lakh on the pretext of sending them to Canada

ਕੋਟਕਪੂਰਾ ਸਥਿਤ ਆਉਟ ਸੈਟ ਇਮੀਗ੍ਰੇਸ਼ਨ ਕੰਪਨੀ ਦੇ ਮਾਲਕਾਂ ’ਤੇ ਮੁਕੱਦਮਾ ਦਰਜ

ਜਿੱਥੇ ਬੀਤੇ ਦਿਨੀ ਕਥਿਤ ਫਰਜੀ ਢੰਗ ਨਾਲ ਅਮਰੀਕਾ ਗਏ ਸੂਬੇ ਦੇ ਲੋਕਾਂ ਨੂੰ ਉਥੋਂ ਦੀ ਸਰਕਾਰ ਵਲੋਂ ਆਪਣੇ ਦੇਸ਼ ’ਚੋਂ ਕੱਢ ਕੇ ਵਾਪਸ ਭੇਜਿਆ ਗਿਆ ਉਥੇ ਹੀ ਕਥਿਤ ਫ਼ਰਜੀ ਏਜੰਟ ਹਾਲੇ ਵੀ ਅਜਿਹੀ ਧੋਖ਼ਾਧੜੀ ਤੋਂ ਬਾਜ਼ ਨਹੀਂ ਆ ਰਹੇ ਤੇ ਵਿਦੇਸ਼ਾ ਵਿਚ ਜਾਣ ਦੇ ਚਾਹਵਾਨ ਲੋਕਾਂ ਨੂੰ ਆਪਣੀ ਕਥਿਤ ਠੱਗੀ ਦਾ ਸਿਕਾਰ ਬਣਾ ਰਹੇ ਹਨ।

ਤਾਜ਼ਾ ਮਾਮਲਾ ਹੈ ਫ਼ਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ਦਾ ਜਿੱਥੋਂ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕਨੈਡਾ ਵਿਚ ਵਰਕ ਪਰਮਟ ਵੀਜਾ ਲਗਵਾ ਕੇ ਵਿਦੇਸ਼ ਭੇਜਣ ਦੇ ਨਾਮ ਤੇ 30 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇੰਮੀਗ੍ਰੇਸ਼ਨ ਮਾਲਕਾਂ ਵਿਰੁਧ ਫ਼ਰੀਦਕੋਟ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ ਜਿਸ ਵਿਚ ਨੂੰਹ ਸਹੌਰੇ ਨੂੰ ਨਾਮਜਦ ਕੀਤਾ ਗਿਆ।

ਜਿਥੇ ਪੁਲਿਸ ਦੋਸ਼ੀਆਂ ਨੂੰ ਜਲਦ ਫੜ੍ਹ ਲਏ ਜਾਣ ਦਾ ਦਾਅਵਾ ਕਰ ਰਹੀ ਹੈ ਉਥੇ ਹੀ ਪੀੜਤ ਪਰਿਵਾਰ ਵਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਇਸ ਮਾਮਲੇ ਵਿਚ ਜੋ ਮੁੱਖ ਦੋਸ਼ੀ ਸੀ ਪੁਲਿਸ ਨੇ ਉਸ ਨੂੰ ਮੁਕਦਮੇ ਵਿਚੋਂ ਕਲੀਨ ਚਿੱਟ ਦੇ ਦਿਤੀ ਹੈ ਅਤੇ ਜਿਨ੍ਹਾਂ ਵਿਰੁਧ ਮੁਕੱਦਮਾਾਂ ਦਰਜ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਰਹੀ।

ਗੱਲਬਾਤ ਕਰਦਿਆਂ ਕੋਟਕਪੂਰਾ ਵਾਸੀ ਇਕਬਾਲ ਸਿੰਘ ਨੇ ਦਸਿਆ ਕਿ ਕੋਟਕਪੂਰਾ ਦੇ ਫਨ ਪਲਾਜਾ ਸਥਿਤ ਆਉਟ ਸੈਟ ਇੰਮੀਗ੍ਰੇਸ਼ਨ ਦੇ ਮਾਲਕਾਂ ਵਲੋਂ ਉਸ ਦੀ ਪਤਨੀ ਅਤੇ ਬੇਟੇ ਦੇ ਨਾਲ ਉਸ ਆਪਣਾ ਖ਼ੁਦ ਦਾ ਕੈਨੇਡਾ ਦਾ ਵਰਕ ਪਰਮਟ ਵੀਜਾ ਲਗਵਾ ਕੇ ਕਨੇਡਾ ਭੇਜਣ ਸਬੰਧੀ 30 ਲੱਖ ਰੁਪਏ ਲਿਆ ਸੀ। ਉਨ੍ਹਾਂ ਦਸਿਆ ਕਿ ਪਹਿਲਾਂ ਉਕਤ ਇੰਮੀਗ੍ਰੇਸ਼ਨ ਸੰਸਥਾ ਦੇ ਮਾਲਕਾਂ ਵਲੋਂ ਉਸ ਦਾ ਖ਼ੁਦ ਦਾ ਵਰਕ ਪਰਮਟ ਵੀਜਾ ਦਿਤਾ ਗਿਆ

ਅਤੇ ਜਦ ਉਹ ਕੈਨੇਡਾ ਗਿਆ ਤਾਂ ਉਥੇ ਜਾ ਕੇ ਪਤਾ ਲੱਗਾ ਕਿ ਉਸ ਨੂੰ ਅਜਿਹਾ ਵੀਜਾ ਦਿਤਾ ਗਿਆ ਹੈ ਜਿਸ ਤਹਿਤ ਉਸ ਨੂੰ ਕੈਨੇਡਾ ਵਿਚ ਕਿਤੇ ਵੀ ਕੰਮ ਨਹੀਂ ਸੀ ਮਿਲ ਸਕਦਾ, ਉਨ੍ਹਾਂ ਦਸਿਆ ਕਿ ਜਦ ਇਸ ਸਬੰਧੀ ਉਸ ਨੇ ਵੀਜਾ ਲਗਵਾਉਣ ਵਾਲੇ ਇੰਮੀਗ੍ਰੇਸ਼ਨ ਏਜੰਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਇਕ ਨੁਮਾਇੰਦਾ ਜੋ ਇਸੇ ਕੰਪਨੀ ਦਾ ਕੈਨੇਡਾ ਵਿਚ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ

ਹਰਪ੍ਰੀਤ ਸਿੰਘ ਨਾਮ ਦਾ ਸਖ਼ਸ ਉਸ ਪਾਸ ਆਇਆ ਅਤੇ ਉਸ ਨੇ ਉਸ ਨੂੰ ਡਰਾਇਆ ਧਮਕਾਇਆ, ਇਕਬਾਲ ਸਿੰਘ ਨੇ ਦਸਿਆ ਕਿ ਜਦ ਉਸ ਨੂੰ ਗੱਲ ਵਿਗੜਦੀ ਜਾਪੀ ਤਾਂ ਉਹ ਵਾਪਸ ਪੰਜਾਬ ਆ ਗਿਆ ਤੇ ਇੰਮੀਗ੍ਰੇਸਨ ਏਜੰਟ ਨਾਲ ਗੱਲਬਾਤ ਕੀਤੀ। ਮੋਹਤਬਰ ਬੰਦੇ ਵਿਚ ਪੈਣ ਨਾਲ ਦੁਬਾਰਾ ਕੈਨੇਡਾ ਭੇਜਣ ਅਤੇ ਬੇਟੇ ਦਾ ਵਰਕ ਪਰਮਟ ਵੀਜਾ ਲਗਾਉਣ ਤੇ ਰਜਾਮੰਦੀ ਹੋਈ ਸੀ ਪਰ ਫਿਰ ਉਕਤ ਏਜੰਟ ਮੁਕਰ ਗਏ

ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਲੱਗਭਗ ਛੇ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਬਾਅਦ ਵੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਦਖ਼ਲ ਤੋਂ ਬਾਅਦ ਫ਼ਰੀਦਕੋਟ ਪੁਲਿਸ ਵਲੋਂ 2 ਲੋਕਾਂ ਤੇ ਆਈਪੀਸੀ ਦੀ ਥਾਰਾ 420 ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਮੁੱਖ ਦੋਸ਼ੀ ਜੋ ਇਮੀਗ੍ਰੇਸ਼ਨ ਚਲਾਉਂਦਾ ਹੈ ਉਹ ਨਵਜੋਤ ਸਿੰਘ ਹੈ ਜੋ ਸਰਕਾਰੀ ਮੁਲਾਜ਼ਮ ਵੀ ਹੈ,

ਉਸ ਨੂੰ ਇਸ ਮਾਮਲੇ ਵਿਚ ਨਾਮਜਦ ਨਹੀਂ ਕੀਤਾ ਜਦੋਂਕਿ ਸਾਰਾ ਕੰਮਕਾਜ ਉਹੀ ਵੇਖਦਾ ਅਤੇ ਅਕਸਰ ਹੀ ਦਫ਼ਤਰ ਵਿਚ ਸੁਰਿੰਦਰ ਸਿੰਘ ਦੇ ਨਾਲ ਬੈਠਦਾ ਹੈ ਅਤੇ ਲੋਕਾਂ ਨੂੰ ਵੀਜਾ ਲੱਗੇ ਕਾਗਜਾਤ ਦੇ ਕੇ ਵੀਡੀਉ ਬਨਵਾ ਕੇ ਆਪਣੇ ਸੋਸਲ ਮੀਡੀਆ ਖ਼ਾਤਿਆਂ ’ਤੇ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਨੂੰ ਨਾਮਜਦ ਕੀਤਾ ਗਿਆ ਹੈ ਉਨ੍ਹਾਂ ਨੂੰ ਵੀ ਪੁਲਿਸ ਵਲੋਂ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ।

ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਜਿਸ ਨੂੰ ਪੁਲਿਸ ਨੇ ਜਾਣ ਬੁੱਝ ਕੇ ਮੁਕਦਮੇ ਵਿਚੋਂ ਕਢਿਆ ਉਸ ਨੂੰ ਵੀ ਨਾਮਜਦ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ। ਇਸ ਪੂਰੇ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਐਸਐਚਓ ਥਾਨਾ ਸਿਟੀ ਕੋਟਕਪੂਰਾ ਮਨੋਜ ਕੁਮਾਰ ਨੇ ਦਸਿਆ ਕਿ ਆਉਟ ਸੈਟ ਇੰਮੀਗ੍ਰੇਸ਼ਨ ਕੰਪਨੀ ਦੇ 2 ਮਾਲਕਾਂ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ,

ਇਕ ਸਖ਼ਸ ਨੂੰ ਛੱਡੇ ਜਾਣ ਤੇ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੀ ਸਮੂਲੀਅਤ ਬਾਰੇ ਇਕਬਾਲ ਸਿੰਘ ਨੇ ਬਿਆਨ ਦਿਤਾ ਸੀ ਉਸ ਦੀ ਇਸ ਕੰਮ ਵਿਚ ਕੋਈ ਸਮੂਲੀਅਤ ਜਾਂਚ ਵਿਚ ਸਾਹਮਣੇ ਨਹੀਂ ਆਈ ਫਿਰ ਵੀ ਹਾਲੇ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਵੀ ਵਿਅਕਤੀ ਦੀ ਇਸ ਵਿਚ ਸ਼ਮੂਲੀਅਤ ਪਾਈ ਗਈ ਤਾਂ ਉਸ ਵਿਰੁਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement