Muktsar News : ਸ਼੍ਰੀ ਮੁਕਤਸਰ ਸਾਹਿਬ ’ਚ ਚੋਰਾਂ ਨੇ ਇੱਕੋਂ ਸਮੇਂ 2 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਰੁਪਏ ਦੀ ਨਕਦੀ ਲੈ ਹੋਏ ਫ਼ਰਾਰ

By : BALJINDERK

Published : Feb 28, 2025, 1:44 pm IST
Updated : Feb 28, 2025, 1:44 pm IST
SHARE ARTICLE
ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ

Muktsar News : ਘਟਨਾ ਸੀਸੀਟੀਵੀ ਕੈਮਰੇ ’ਚ ਹੋਈ ਕੈਦ

Muktsar News in Punjabi : ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ’ਤੇ ਕਨਵੈਸਨਰੀ ’ਤੇ ਕੱਪੜੇ ਸੀਣ ਵਾਲੇ ਟੇਲਰ ਮਾਸਟਰ ਦੀ ਦੁਕਾਨ ’ਤੇ ਚੋਰਾਂ ਵੱਲੋਂ ਚੋਰੀ ਕਰ ਕੇ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਉਥੇ ਹੀ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਹ ਸਾਡੇ ’ਤੇ ਪਹਿਲੀ ਚੋਰੀ ਦੀ ਵਾਰਦਾਤ ਨਹੀਂ ਇਸ ਤੋਂ ਪਹਿਲਾਂ ਵੀ ਸਾਡੇ 2 ਵਾਰ ਚੋਰੀ ਹੋ ਚੁੱਕੀ ਹੈ। 

ਦੁਕਾਨਦਾਰ ਨੇ ਦੱਸਿਆ ਕਿ ਤਕਰੀਬਨ ਸਾਡੀ ਦੁਕਾਨ ’ਚ ਤਿੰਨ ਵਾਰੀ ਚੋਰੀ ਹੋ ਚੁੱਕੀ ਹੈ ਪਿਛਲੀ ਵਾਰ ਵੀ ਸਾਡੇ ਕੁਝ ਨਕਦੀ ਚੋਰੀ ਹੋਈ ਅਤੇ ਇਸ ਵਾਰ ਵੀ ਨਕਦੀ ਚੋਰੀ ਹੋਈ ਹੈ। ਚੋਰਾਂ ਨੂੰ ਪੁਲਿਸ ਦਾ ਵੀ ਖੌਫ਼ ਨਹੀਂ ਰਿਹਾ। ਕਿਉਂਕਿ ਚੋਰਾਂ ਨੂੰ ਜਦੋਂ ਅਸੀਂ ਪੁਲਿਸ ਥਾਣੇ ਫੜਾਉਂਦੇ ਹਾਂ ਤਾਂ ਚੋਰਾਂ ਨੂੰ ਪੁਲਿਸ ਉਸੇ ਟਾਈਮ ਛੱਡ ਦਿੰਦੀ ਹੈ। ਕਿਉਂਕਿ ਚੋਰ ਸਾਨੂੰ ਕਹਿੰਦੇ ਹਨ ਕਿ ਸਾਨੂੰ ਤਾਂ ਪੁਲਿਸ ਨੂੰ ਫੜਾ ਦਿਓ, ਕਿਉਂਕਿ ਸਾਨੂੰ ਉਨ੍ਹਾਂ ਦਾ ਕੋਈ ਡਰ ਨਹੀਂ ਹੈ, ਸਗੋਂ ਤੁਸੀਂ ਸਾਨੂੰ ਕੁੱਟਦੇ ਹੋ। 

ਉਥੇ ਹੀ ਟੇਲਰ ਮਾਸਟਰ ਦੀ ਦੁਕਾਨ ਤੋਂ ਚੋਰਾਂ ਸ਼ਟਰ ਤੋੜ ਕੇ ਕੱਪੜੇ ਸੀਣ ਵਾਲੀ ਮਸ਼ੀਨ ਨੂੰ ਚੋਰੀ ਕਰ ਲੈ ਗਏ। ਇਹਨਾਂ ਦਾ ਕਹਿਣਾ ਸੀ ਕਿ ਸਾਨੂੰ ਇਨਸਾਫ਼ ਚਾਹੀਦਾ ਕਿਉਂਕਿ ਲਗਾਤਾਰ ਸਾਡੇ ਦੁਕਾਨਾਂ ’ਤੇ ਚੋਰੀਆਂ ਰਹੀਆਂ ਹਨ, ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਚੋਰਾਂ ਨੂੰ ਫ਼ੜਿਆ ਜਾਵੇ ਤੇ ਇਹਨਾਂ ’ਤੇ ਕਾਰਵਾਈ ਕੀਤੀ ਜਾਵੇ। 

(For more news apart from The thieves targeted 2 shops at same time and escaped with thousands of cash News in Punjabi, stay tuned to Rozana Spokesman)

Location: India, Punjab, Muktsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement