ਸੜਕ ਹਾਦਸੇ 'ਚ ਰੈਲਮਾਜਰਾ ਦੇ ਤਿੰਨ ਨੌਜਵਾਨਾਂ ਦੀ ਮੌਤ
Published : Mar 28, 2018, 12:09 am IST
Updated : Mar 28, 2018, 12:09 am IST
SHARE ARTICLE
Road Accident
Road Accident

ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਰੋਪੜ ਲਿਆਂਦਾ ਗਿਆ ਜਿਥੇ ਆਕਾਸ਼ (22) ਸਾਲ ਦੀ ਮੌਤ ਹੋ ਗਈ

 ਰੋਪੜ ਬਲਾਚੌਰ ਰਾਜ ਮਾਰਗ 'ਤੇ ਸਥਿਤ ਨਜ਼ਦੀਕ ਰਿਆਤ ਬਹਾਰਾ ਕਾਲਜ ਕੋਲ ਇਕ ਕਾਰ ਤੇ ਮੋਟਰਸਾਈਕਲ ਦੀ ਰਾਤ ਕਰੀਬ 12 ਵਜੇ ਹੋਈ ਜ਼ਬਰਦਸਤ ਟੱਕਰ ਵਿਚ ਰੈਲਮਾਜਰਾ ਦੇ ਤਿੰਨ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਰੋਪੜ ਲਿਆਂਦਾ ਗਿਆ ਜਿਥੇ ਆਕਾਸ਼ (22) ਸਾਲ ਦੀ ਮੌਤ ਹੋ ਗਈ। ਦੂਸਰੇ ਨੌਜਵਾਨਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਦੇ ਚੱਲਦੇ ਉਨ੍ਹਾਂ ਨੂੰ ਪੀਜੀਆਈ ਲਈ ਰੈਫਰ ਕਰ ਦਿਤਾ। ਉਹ ਵੀ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਰਸਤੇ ਵਿਚ ਦਮ ਤੋੜ ਗਏ। ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪਿੰਡ ਰੈਲਮਾਜਰਾ ਵਿਚ ਸੋਗ ਦੀ ਲਹਿਰ ਫੈਲ ਗਈ। 

Road AccidentRoad Accident

ਜਾਣਕਾਰੀ ਅਨੁਸਾਰ ਅਨਿਲ ਕੁਮਾਰ (22) ਪੁੱਤਰ ਸੁਰਿੰਦਰ ਮਹਾਤੋ, ਅਕਾਸ਼ (22) ਪੁੱਤਰ ਪਵਨ ਕੁਮਾਰ ਅਤੇ ਰਵੀ ਕੁਮਾਰ ਪੁੱਤਰ ਪਰਮਜੀਤ ਵਾਸੀ ਤਿੰਨੋ ਹੀ ਰੈਲਮਾਜਰਾ ਕਿਸੇ ਪ੍ਰਾਈਵੇਟ ਕੰਪਨੀ ਤੋਂ ਕੰਮ ਕਰ ਕੇ ਰਾਤ ਨੂੰ 12 ਵਜੇ ਦੇ ਕਰੀਬ ਪਿੰਡ ਵਲ ਨੂੰ ਵਾਪਸ ਆ ਰਹੇ ਸੀ ਕਿ ਜਦੋਂ ਇਹ ਉਪਰੋਕਤ ਸਥਾਨ ਨਜ਼ਦੀਕ ਰਿਆਤ ਬਹਾਰਾ ਕਾਲਜ ਕੋਲ ਪਹੁੰਚੇ ਤਾਂ ਅੱਗੋ ਹੁਸ਼ਿਆਰਪੁਰ ਤੋਂ ਚੰਡੀਗੜ ਵਲ ਜਾ ਰਹੀ ਹਾਂਡਾ ਕੰਪਨੀ ਦੀ ਕਾਰ ਨੰਬਰ ਪੀਬੀ 01-ਏ-8345 ਓਵਰਟੇਕ ਕਰਦੀ ਹੋਈ ਨੇ ਮੋਟਰਸਾਈਕਿਲ ਸਵਾਰਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਤਿੰਨੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਚੌਕੀ ਇੰਚਾਰਜ ਨਿਸ਼ਾਨ ਸਿੰਘ ਨੇ ਦਸਿਆ ਕਿ ਲਾਸ਼ਾ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਰੋਪੜ ਭੇਜ ਦਿਤਾ ਹੈ। ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਦੋਹਾਂ ਵਾਹਨਾਂ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement