ਦੁਨੀਆ ਦਾ ਸਭ ਤੋਂ ਲੰਬੇ ਕੱਦ ਦਾ ਪੁਲਿਸ ਵਾਲਾ
Published : Mar 28, 2019, 11:27 am IST
Updated : Mar 28, 2019, 11:27 am IST
SHARE ARTICLE
 The world's tallest policeman
The world's tallest policeman

ਉਚਾਈ 7 ਫੀਟ 6 ਇੰਚ, ਜੁੱਤੇ ਦਾ ਸਾਈਜ਼ 19 ਇੰਚ

ਚੰਡੀਗੜ੍ਹ- ਜਗਦੀਪ ਸਿੰਘ ਜੋ ਪੰਜਾਬ ਪੁਲਿਸ ਵਿਚ ਕੰਮ ਕਰਦੇ ਹਨ,  ਇਹ ਸਿਰਫ਼ ਭਾਰਤ ਦੇ ਹੀ ਨਹੀਂ, ਸਗੋਂ ਦੁਨੀਆ ਵਿਚ ਸਭ ਤੋਂ ਲੰਬੇ ਕੱਦ ਦੇ ਪੁਲਿਸ ਵਾਲੇ ਹਨ। ਉਨ੍ਹਾਂ ਦੀ ਉਚਾਈ 7 ਫੀਟ 6 ਇੰਚ ਹੈ, ਜੇਕਰ ਤੁਸੀਂ ਇਨ੍ਹਾਂ ਦੇ ਨਾਲ ਸੈਲਫ਼ੀ ਲੈਣਾ ਚਾਹੁੰਦੇ ਹੋ ਤਾਂ ਸ਼ਾਇਦ ਤੁਹਾਨੂੰ ਪੌੜੀਆਂ ਦੀ ਜ਼ਰੂਰਤ ਪਵੇ। ਇਹਨਾਂ ਦੀ ਉਚਾਈ ਇੰਨੀ ਹੈ ਕਿ ਇਹਨਾਂ ਦੀ ਪੁਲਿਸ ਵਾਲੀ ਵਰਦੀ ਵੀ ਦਰਜੀ ਸਿਆਉਦਾਂ ਹੈ, ਉਨ੍ਹਾਂ ਦੇ ਜੁੱਤੇ ਦਾ ਸਾਈਜ਼ 19 ਇੰਚ ਹੈ ਦੱਸ ਦਈਏ ਕਿ ਉਹਨਾਂ ਦੇ ਜੁੱਤੇ ਵੀ ਵਿਦੇਸ਼ ਤੋਂ ਆਉਂਦੇ ਹਨ।   ਇਸ ਤੋਂ ਪਹਿਲਾਂ ਦੁਨੀਆ ਦੇ ਸਭ ਤੋਂ ਲੰਬੇ ਕੱਦ ਦੇ ਪੁਲਿਸ ਵਾਲੇ ਭਾਰਤ ਤੋਂ ਹੀ ਸਨ।

ਜਗਦੀਪ ਸਿੰਘ ਕਰੀਬ 20 ਸਾਲ ਤੋਂ ਪੰਜਾਬ ਪੁਲਿਸ ਵਿਚ ਨੌਕਰੀ ਕਰ ਰਹੇ ਹਨ, ਜਦੋਂ ਉਹ ਲੋਕਾਂ ਦੇ ਵਿਚ ਮੌਜੂਦ ਹੁੰਦੇ ਹਨ ਤਾਂ ਲੋਕਾਂ ਦਾ ਧਿਆਨ ਜਗਦੀਪ ਸਿੰਘ ਉੱਤੇ ਹੀ ਰਹਿੰਦਾ ਹੈ, ਜਿਸ ਨਾਲ ਜਗਦੀਪ ਕਾਫ਼ੀ ਆਨੰਦ ਮਾਣਦੇ ਹਨ ਪਰ ਉਨ੍ਹਾਂ ਨੂੰ ਇੰਨੀ ਲੰਬਾਈ ਹੋਣ  ਦੇ ਕਾਰਨ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਣਾ ਪੈਂਦਾ ਹੈ। ਜਗਦੀਪ ਸਿੰਘ ਕਹਿੰਦੇ ਹਨ ਕਿ ਮੈਨੂੰ ਮਾਣ ਹੈ ਕਿ ਮੈਂ ਭਾਰਤ ਦਾ ਸਭ ਤੋਂ ਲੰਮੇ ਕੱਦ ਦਾ ਪੁਲਿਸ ਵਾਲਾ ਹਾਂ, ਮੇਰੀ ਲੰਬਾਈ 7 ਫੀਟ 6 ਇੰਚ ਹੈ ਅਤੇ ਭਾਰ 190 ਕਿੱਲੋ ਹੈ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ।

 The world's tallest policemanThe world's tallest policeman

ਮੇਰੀਆਂ ਜੁੱਤੀਆਂ ਦਾ ਸਾਈਜ਼ 19 ਹੈ। ਮੈਨੂੰ ਭਾਰਤ ਵਿਚ 19 ਨੰਬਰ ਦੇ ਜੁੱਤੇ ਨਹੀਂ ਮਿਲਦੇ,  ਇਸ ਲਈ ਮੈਨੂੰ ਦੂਜੇ ਦੇਸ਼ ਤੋਂ ਜੁੱਤੇ ਮੰਗਵਾਉਣੇ ਪੈਂਦੇ ਹਨ। ਲੰਬਾ ਕੱਦ ਹੋਣ ਦੇ ਕਾਰਨ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ, ਮੇਰੇ ਜੀਵਨ ਵਿਚ ਕਈ ਪਰੇਸ਼ਾਨੀਆਂ  ਹਨ। ਮੈਂ ਆਪਣੇ ਸਾਈਜ਼ ਦੇ ਕੱਪੜੇ ਨਹੀਂ ਖਰੀਦ ਸਕਦਾ, ਮੈਂ ਨੌਰਮਲ ਬਾਥਰੂਮ ਨਹੀਂ ਵਰਤ ਸਕਦਾ, ਮੈਂ ਲੋਕਲ ਬਸ ਜਾਂ ਫਿਰ ਕੈਬ ਵਿਚ ਨਹੀਂ ਬੈਠ ਪਾਉਂਦਾ। ਜਿਵੇਂ-ਜਿਵੇਂ ਕੱਦ ਲੰਬਾ ਹੁੰਦਾ ਗਿਆ, ਪਰੇਸ਼ਾਨੀਆਂ ਵੀ ਵੱਧਦੀਆਂ ਗਈਆਂ, ਮੇਰੀ ਹਾਈਟ ਦੇ ਮੁਤਾਬਕ ਕੋਈ ਕੁੜੀ ਨਹੀਂ ਮਿਲ ਰਹੀ ਸੀ, ਕੋਈ ਮੇਰੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ।

ਲੋਕਾਂ ਨੂੰ ਲੱਗਦਾ ਸੀ ਕਿ ਮੈਂ ਜ਼ਿਆਦਾ ਹੀ ਲੰਬਾ ਹਾਂ ਪਰ ਹੁਣ ਉਨ੍ਹਾਂ ਦੀ ਹਾਈਟ ਦਾ ਕੋਈ ਹੱਲ ਨਹੀਂ ਹੈ। ਉਨ੍ਹਾਂ ਦੀ ਪਤਨੀ ਸੁਖਬੀਰ ਕੌਰ ਦੀ ਉਚਾਈ 5 ਫੁੱਟ 11 ਇੰਚ ਹੈ। ਸੁਖਬੀਰ ਨੂੰ ਮਾਣ ਹੁੰਦਾ ਹੈ ਕਿ ਉਨ੍ਹਾਂ ਦਾ ਵਿਆਹ ਪੰਜਾਬ  ਦੇ ਸਭ ਤੋਂ ਲੰਬੇ ਵਿਅਕਤੀ ਦੇ ਨਾਲ ਹੋਇਆ ਹੈ, ਜਦੋਂ ਵੀ ਉਹ ਜਗਦੀਪ ਦੇ ਨਾਲ ਬਾਹਰ ਜਾਂਦੀ ਹੈ ਤਾਂ ਸੁਖਬੀਰ ਕੌਰ ਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹ ਕਿਸੇ ਸੈਲੀਬ੍ਰਿਟੀ ਨਾਲ ਜਾ ਰਹੀ ਹੋਵੇ। ਜਗਦੀਪ ਦੀ ਪਤਨੀ ਸੁਖਬੀਰ ਨੇ ਕਿਹਾ, ਲੋਕ ਸਾਡੇ ਕੋਲ ਆਉਂਦੇ ਹਨ ਅਤੇ ਸਾਡੇ ਨਾਲ ਫੋਟੋ ਕਲਿੱਕ ਕਰਦੇ ਹਨ। ਸੁਖਬੀਰ ਕੌਰ ਕਹਿੰਦੀ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਵਿਚ ਉਨ੍ਹਾਂ ਤੋਂ ਲੰਬਾ ਕੋਈ ਹੋਵੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement