
ਲਾਲ ਕਿਲੇ੍ਹ 'ਤੇ 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਨਹੀਂ ਹੋਇਆ : ਧਰਮੇਂਦਰ ਸਿੰਘ
ਕਿਹਾ, ਦੀਪ ਸਿੱਧੂ, ਮੋਦੀ ਤੇ ਅਮਿਤ ਸ਼ਾਹ ਕਿਸਾਨਾਂ ਦੇ ਵੱਡੇ ਵਿਰੋਧੀ
ਚੰਡੀਗੜ੍ਹ, 27 ਮਾਰਚ (ਸੁਰਜੀਤ ਸਿੰਘ ਸੱਤੀ): 26 ਜਨਵਰੀ ਨੂੰ ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਅਖਿਲ ਭਾਰਤੀ ਪਰਵਾਰ ਪਾਰਟੀ ਦੀ ਕਿਸਾਨ ਕਮੇਟੀ ਦੇ ਮੈਂਬਰ ਧਰਮੇਂਦਰ ਸਿੰਘ ਹਰਮਨ ਨੇ ਕਿਹਾ ਹੈ ਕਿ ਉਸ ਦਿਨ ਲਾਲ ਕਿਲੇ੍ਹ 'ਤੇ ਤਿਰੰਗੇ ਦਾ ਕੋਈ ਅਪਮਾਨ ਨਹੀਂ ਹੋਇਆ | ਹਰਮਨ ਨੇ ਕਿਹਾ ਕਿ ਉਹ ਉਥੇ ਹੀ ਸੀ ਅਤੇ ਜਦੋਂ ਇਹ ਅਫ਼ਵਾਹ ਫੈਲਾਈ ਗਈ ਕਿ ਲਾਲ ਕਿਲੇ੍ਹ 'ਤੇ ਤਿਰੰਗੇ ਦਾ ਅਪਮਾਨ ਹੋਇਆ ਹੈ ਤਾਂ ਉਹ ਆਪ ਹੱਥ 'ਚ ਤਿਰੰਗਾ ਲੈ ਕੇ ਲਾਲ ਕਿਲੇ੍ਹ 'ਤੇ ਪੁਜਿਆ ਤਾਕਿ ਤਿਰੰਗੇ ਦਾ ਦਰਜਾ ਬਹਾਲ ਕਰੇ ਪਰ ਉਸ ਨੇ ਵੇਖਿਆ ਕਿ ਤਿਰੰਗਾ ਝੰਡਾ ਅਪਣੀ ਥਾਂ ਲਾਲ ਕਿਲ੍ਹੇ 'ਤੇ ਸਹੀ ਸਲਾਮਤ ਹੈ | ਉਸ ਨੇ ਕਿਹਾ ਕਿ ਉਸ ਦੇ ਹੱਥ ਵਿਚ ਤਿਰੰਗਾ ਸੀ ਪਰ ਫੇਰ ਵੀ ਦਿੱਲੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ |
ਇਸ ਤੋਂ ਪਹਿਲਾਂ ਉਸ ਨੇ ਅਪਣੇ ਹੱਥ ਵਿਚ ਫੜੇ ਤਿਰੰਗੇ ਵਾਲੀਆਂ ਤਸਵੀਰਾਂ ਲਾਲ ਕਿਲੇ੍ਹ ਦੇ ਮੁਹਰੇ ਖਲੋ ਕੇ ਫ਼ੇਸਬੁੱਕ 'ਤੇ ਲਾਈਵ ਕੀਤੀਆਂ ਤੇ ਨਾਲ ਹੀ ਲਾਲ ਕਿਲੇ੍ਹ 'ਤੇ ਸੁਸ਼ੋਭਤ ਤਿਰੰਗੇ ਨੂੰ ਵੀ ਲਾਈਵ ਵਿਖਾਇਆ | ਹਰਮਨ ਜ਼ਮਾਨਤ ਮਿਲਣ ਉਪਰੰਤ ਇਥੇ ਅਪਣੀ ਪਾਰਟੀ ਵਲੋਂ ਕੀਤੀ ਗਈ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਦੇੇ ਰੂ-ਬ-ਰੂ ਹੋ ਰਿਹਾ ਸੀ | ਇਸ ਦੌਰਾਨ ਉਸ ਨੇ ਕਿਹਾ ਕਿ ਨਾ ਤਾਂ ਉਸ ਦਾ ਇਰਾਦਾ ਝੰਡੇ ਦੀ ਬੇਇੱਜ਼ਤੀ ਕਰਨਾ ਸੀ, ਨਾ ਹੀ ਕੋਈ ਮਾੜੀ ਹਰਕੱਤ ਕਰਨਾ ਸੀ | ਹਰਮਨ ਨੇ ਦੋਸ਼ ਲਗਾਇਆ ਕਿ ਦਿੱਲੀ ਪੁਲਿਸ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ 'ਤੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਸ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਦੀਪ ਸਿੱਧੂ, ਮੋਦੀ ਅਤੇ ਸ਼ਾਹ ਇਕ ਹੀ ਹਨ ਅਤੇ ਕਿਸਾਨਾਂ ਦੇ ਘੋਰ ਵਿਰੋਧੀ ਹਨ | ਪ੍ਰੈੱਸ ਕਾਨਫ਼ਰੰਸ ਦੌਰਾਨ ਅਖਿਲ ਭਾਰਤੀ ਪਰਵਾਰ ਪਾਰਟੀ ਦੇ ਬਾਨੀ ਸਾਹਨਵਾਜ ਚੌਧਰੀ ਭਾਰਤੀ ਅਤੇ ਕੌਮੀ ਮੀਤ ਪ੍ਰਧਾਨ ਰਾਹੁਲ ਪਾਰਚਾ ਭਾਰਤੀ ਵੀ ਮੌimageਜੂਦ ਰਹੇ |