
ਬੱਚਿਆਂ ਨੂੰ ਲੱਗੀਆਂ ਉਲਟੀਆਂ
ਗੜ੍ਹਸ਼ੰਕਰ: ਸਿਵਿਲ ਹਸਪਤਾਲ ਗੜ੍ਹਸ਼ੰਕਰ ਦੇ ਵਿੱਚ 17 ਬੱਚੇ ਸਿਹਤ ਖ਼ਰਾਬ ਹੋਣ ਨਾਲ ਦਾਖ਼ਿਲ ਹੋਏ ਹਨ ਜਿਹੜੇ ਕਿ ਇੱਕ ਲੰਗਰ ਦੇ ਵਿੱਚ ਨੂਡਲਜ਼ ਖਾਨ ਨਾਲ ਬੀਮਾਰ ਹੋਏ ਹਨ। ਸਿਵਿਲ ਹਸਪਤਾਲ ਦੇ ਵਿੱਚ ਡਿਊਟੀ ਤੇ ਮੌਜੂਦ ਡਾਕਟਰਾਂ ਵਲੋਂ ਇਲਾਜ਼ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੂੰਸਾਰ ਗੜ੍ਹਸ਼ੰਕਰ ਦੇ ਪਿੰਡ ਬਿਨੇਵਾਲ ਦੇ ਕੋਲ਼ ਇੱਕ ਨੂਡਲਜ਼ ਦਾ ਲੰਗਰ ਲਗਾਇਆ ਸੀ, ਜਿੱਥੇ ਇਨ੍ਹਾਂ ਬੱਚਿਆਂ ਨੇ ਨੂਡਲਜ਼ ਖਾਨ ਉਪਰੰਤ ਸਿਹਤ ਵਿਗੜਨ ਲੱਗ ਪਈ ਅਤੇ ਉਲਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਬੱਚਿਆਂ ਨੂੰ ਸਿਵਿਲ ਹਸਪਤਾਲ ਗੜ੍ਹਸ਼ੰਕਰ ਵਿੱਚ ਲਿਆਂਦਾ ਗਿਆ ਜਿੱਥੇ ਕਿ ਹੁਣ ਇਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਇਸ ਮੌਕੇ ਸਿਵਿਲ ਹਸਪਤਾਲ ਗੜ੍ਹਸ਼ੰਕਰ ਵਿੱਚ ਮੌਜੂਦ ਡਾਕਟਰ ਅਮਿਤ ਨੇ ਦੱਸਿਆ ਕਿ ਬੀਮਾਰ ਬੱਚਿਆਂ ਦਾ ਇਲਾਜ਼ ਚੱਲ ਰਿਹਾ ਹੈ ਅਤੇ ਸਾਰੇ ਬੱਚੇ ਖ਼ਤਰੇ ਤੋਂ ਬਾਹਰ ਹਨ।