
Fazilka News: ਜੀਜਾ ਤੇ ਪਰਵਾਰ ਨੇ ਧੱਕੇ ਮਾਰ ਕੇ ਕੱਢਿਆ ਘਰੋਂ ਬਾਹਰ, ਜੋੜੇ ਨੇ ਕੁੱਟਮਾਰ ਦੇ ਲਾਏ ਦੋਸ਼
Couple swallows poison due to family dispute in Fazilka: ਪੰਜਾਬ ਦੇ ਅਬੋਹਰ ਵਿੱਚ ਇਕ ਜੋੜੇ ਨੇ ਪ੍ਰਵਾਰਕ ਝਗੜੇ ਤੋਂ ਤੰਗ ਆ ਕੇ ਜ਼ਹਿਰ ਖਾ ਲਿਆ। ਨੌਜਵਾਨ ਦੇ ਪ੍ਰਵਾਰਕ ਮੈਂਬਰ ਦੋਵਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ। ਰਿਸ਼ਤੇਦਾਰ ਦੋਵਾਂ ਨੂੰ ਹਸਪਤਾਲ ਲੈ ਗਏ। ਦੋਵਾਂ ਦੀ ਹਾਲਤ ਗੰਭੀਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ, ਗੋਬਿੰਦਨਗਰੀ ਦੇ ਵਸਨੀਕ 35 ਸਾਲਾ ਦਿਆਲ ਚੰਦ ਅਤੇ 30 ਸਾਲਾ ਏਕਤਾ ਨੇ ਪ੍ਰਵਾਰਕ ਝਗੜੇ ਕਾਰਨ ਸਪਰੇਅ ਪੀ ਲਈ। ਜਿਸ ਤੋਂ ਬਾਅਦ ਦੋਵਾਂ ਦੀ ਹਾਲਤ ਵਿਗੜਨ ਲੱਗੀ।
ਜਦੋਂ ਹਾਲਤ ਜ਼ਿਆਦਾ ਵਿਗੜ ਗਈ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲੈ ਗਏ। ਡਾ. ਸ਼ਿਲਪਾ ਅਤੇ ਡਾ. ਇਨਸਾਫ਼ ਸ਼ਰਮਾ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਦੋਵਾਂ ਨੂੰ ਇਕ ਵੱਡੇ ਹਸਪਤਾਲ ’ਚ ਰੈਫਰ ਕਰ ਦਿੱਤਾ। ਪਰ ਪਰਵਾਰ ਨੇ ਡਾਕਟਰਾਂ ਦੀ ਸਲਾਹ ਨਹੀਂ ਮੰਨੀ ਅਤੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਲੈ ਗਏ।
ਦਿਆਲ ਚੰਦ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਹਨ। ਉਸਨੇ ਦੋਸ਼ ਲਗਾਇਆ ਕਿ ਉਸਦਾ ਭਰਾ, ਜੀਜਾ ਅਤੇ ਮਾਪੇ ਉਸਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਦੇ ਸਨ। ਉਹ ਅਕਸਰ ਕੁੱਟ ਮਾਰ ਕਰਦੇ ਵੀ ਹਨ। ਇਹ ਘਟਨਾ 27 ਮਾਰਚ ਨੂੰ ਵਾਪਰੀ ਜਦੋਂ ਇਹ ਜੋੜਾ ਆਪਣੇ ਪਿੰਡ ਸੈਦਾਂਵਾਲੀ ਗਿਆ ਹੋਇਆ ਸੀ। ਦਿਆਲ ਨੇ ਕਿਹਾ ਕਿ ਉਸਦੇ ਪ੍ਰਵਾਰਕ ਮੈਂਬਰਾਂ ਨੇ ਉਸਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਇਸ ਤੋਂ ਦੁਖੀ ਹੋ ਕੇ ਦੋਵਾਂ ਨੇ ਉੱਥੇ ਹੀ ਜ਼ਹਿਰੀਲੀ ਸਪਰੇਅ ਪੀ ਲਈ। ਇਹ ਜੋੜਾ ਹਸਪਤਾਲ ਵਿੱਚ ਇਲਾਜ ਅਧੀਨ ਹੈ। ਡਾਕਟਰਾਂ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
(For more news apart from Fazilka Latest News, stay tuned to Rozana Spokesman)