
ਦੇਸ਼ ਦੇ ਵੱਡੇ ਘਰਾਣੇ ਹਰ ਬਿਜਨਸ ਉੱਤੇ ਕਬਜਾ ਕਰਦੇ ਜਾ ਰਹੇ
ਜਲੰਧਰ : ਜਲੰਧਰ ਵਿਖੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਪਹਿਲਾ ਕਿਸਾਨਾਂ ਨਾਲ ਮੀਟਿੰਗ ਕੀਤੀ ਬਾਅਦ ਵਿੱਚ ਜੋ ਵੀ ਪੁਲਿਸ ਦਾ ਕਾਰਵਾਈ ਹੋਈ ਹੈ ਉਹ ਤੁਹਾਡੇ ਸਾਹਮਣੇ ਹੈ। ਉਨ੍ਹਾਂ ਨੇ ਕਿਹਾ ਹੈਕਿ ਦੇਸ਼ ਦੇ ਵੱਡੇ ਘਰਾਣੇ ਹਰ ਬਿਜਨਸ ਉੱਤੇ ਕਬਜਾ ਕਰਦੇ ਜਾ ਰਹੇ ਹਨ ਅਤੇ ਛੋਟਾ ਵਪਾਰੀ ਖਤਮ ਹੁੰਦਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਸਿਰਫ ਕਿਸਾਨੀ ਨੂੰ ਨਹੀ ਸਗੋਂ ਹਰ ਵਪਾਰੀ ਵਰਗ ਨੂੰ ਬਚਾਉਣਾ ਚਾਹੁੰਦੇ ਹਨ। ਉਨਾਂ ਨੇ ਕਿਹਾ ਹੈ ਕਿ ਜੇਕਰ ਹਰ ਵਿਅਕਤੀ ਆਨਲਾਈਨ ਸਾਮਾਨ ਖਰੀਦ ਰਹੇ ਹੋ ਇਸ ਨਾਲ ਛੋਟਾ ਵਰਗ ਖਤਮ ਹੋ ਰਿਹਾ ਹੈ। ਉਨ੍ਹਾਂ ਨੇ ਸਰਕਾਰਾਂ ਦੀ ਨੀਤੀਆਂ ਲੋਕ ਪੱਖੀ ਨਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਦਾ ਧਰਨਾ ਚੁਕਾਉਣਾ ਤੁਹਾਡੇ ਸਾਹਮਣੇ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਦੇ ਧਰਨੇ ਉੱਤੇ ਵਪਾਰੀ ਵਰਗ ਦਾ ਨਾਂਅ ਲੈ ਕੇ ਕਾਰਵਾਈ ਕੀਤੀ ਗਈ। ਉਨ੍ਹਾਂ ਨੇ ਕਿਹਾ ਸਾਡੇ ਟਰੈਕਟਰ ਭੰਨੇ ਗਏ ਹਨ ਉਨ੍ਹਾਂ ਦਾ ਮੁਆਵਾਜ਼ਾ ਕੌਣ ਦੇਵੇਗਾ।
ਉਨ੍ਹਾਂ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਭਾਰਤ ਸਰਕਾਰ ਉੱਤੇ ਦਬਾਅ ਪਾ ਰਿਹਾ ਹੈ ਫਰੀ ਟਰੇਡ ਵਪਾਰ ਖੋਲ੍ਹੋ। ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕਾ ਤੋ ਇਕ ਡੈਲੀਗੇਟ ਆਇਆ ਹੈ ਜੇਕਰ ਸਮਝੌਤਾ ਹੁੰਦਾ ਹੈ ਤਾਂ ਆਮ ਲੋਕਾਂ ਲਈ ਰੁਜ਼ਗਾਰ ਨਹੀ ਰਹੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸਾਰਾ ਵਪਾਰ ਵੱਡੇ ਘਰਾਣਿਆ ਦੇ ਹੱਥ ਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰਾਂ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਗਿਆ ਹੈ।