ਸੀਚੇਵਾਲ ਮਾਡਲ ਦਾ ਅਸਰ : ਦਹਾਕਿਆਂ ਬਾਅਦ ਭੂਖੜੀ ਖੁਰਦ ਕੋਲ ਬੁੱਢੇ ਦਰਿਆ ਵਿੱਚ ਵਗਿਆ ਸਾਫ਼ ਪਾਣੀ
Published : Mar 28, 2025, 6:41 pm IST
Updated : Mar 28, 2025, 6:41 pm IST
SHARE ARTICLE
Impact of Seechewal Model: After decades, clean water flows in the Budha River near Bhukhari Khurd
Impact of Seechewal Model: After decades, clean water flows in the Budha River near Bhukhari Khurd

ਬੁੱਢੇ ਦਰਿਆ ਵਿੱਚ ਛੱਡਿਆ ਗਿਆ 150 ਕਿਊਸਿਕ ਸਾਫ਼ ਪਾਣੀ

ਲੁਧਿਆਣਾ:"ਸੀਚੇਵਾਲ ਮਾਡਲ”ਦੇ ਸਦਕਾ ਬੁੱਢੇ ਦਰਿਆ ਵਿੱਚ ਦਹਾਕਿਆਂ ਬਾਅਦ ਸਾਫ਼ ਪਾਣੀ ਵਗਣ ਲੱਗ ਗਿਆ ਹੈ। ਬੁੱਢੇ ਦਰਿਆ ਦੀ ਪਵਿੱਤਰਤਾ ਬਹਾਲ ਕਰਨ ਦੇ ਯਤਨਾਂ ਵਿੱਚ ਲੱਗੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਦਾ ਸਿਹਰਾ ਸੰਗਤਾਂ ਸਿਰ ਬੰਨ੍ਹਦਿਆ ਕਿਹਾ ਕਿ ਇਹ ਇਤਿਹਾਸਿਕ ਮੋੜਾ ਹੈ ਜਦੋਂ ਦਹਾਕਿਆ ਬਾਅਦ ਬੁੱਢੇ ਦਰਿਆ ਵਿੱਚ ਸਾਫ ਪਾਣੀ ਵਗਣ ਦੀ ਮੁੜ ਸ਼ੁਰੂਆਤ ਹੋਈ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਗੁਰਦੁਆਰਾ ਗਊਘਾਟ ਤੱਕ ਜਿੱਥੋਂ ਜਿੱਥੋਂ ਵੀ ਦਰਿਆ ਵਿੱਚ ਗੰਦਾ ਪਾਣੀ ਪੈਂਦਾ ਸੀ। ਉਸਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਦਰਿਆ ਵਿੱਚ ਸਭ ਤੋਂ ਵੱਧ ਗੋਹਾ ਪੈ ਰਿਹਾ ਸੀ ਜਿਹੜਾ ਕਿ ਚਾਰ ਚਾਰ ਫੁੱਟ ਤੋਂ ਵੀ ਵੱਧ ਸੀ। ਇਸਦੇ ਕਿਨਾਰੇ ਤੇ 72 ਦੇ ਕਰੀਬ ਡੇਅਰੀਆਂ ਸਨ। ਜਿਸਦਾ ਸਿੱਧਾ ਗੋਹਾ ਤੇ ਮੁਤਰਾਲ ਬੁੱਢੇ ਦਰਿਆ ਵਿੱਚ ਪਾਇਆ ਜਾ ਰਿਹਾ ਸੀ। ਪਿਛਲੇ ਢਾਈ ਮਹੀਨਿਆਂ ਤੋਂ ਜਿੱਥੇ ਦਰਿਆ ਵਿੱਚੋਂ ਗੋਹਾ ਕੱਢਿਆ ਗਿਆ ਉੱਥੇ 5 ਪਿੰਡਾਂ ਵਿੱਚ ਸੀਚੇਵਾਲ ਮਾਡਲ ਸਥਾਪਿਤ ਕੀਤੇ ਗਏ। ਜ਼ਿਕਰਯੋਗ ਹੈ ਕਿ ਕੂੰਮਕਲਾਂ ਡਰੇਨ ਤੋਂ ਲੈ ਕੇ ਗੁਰਦੁਆਰਾ ਗਊਘਾਟ ਤੱਕ ਹੁਣ ਬੁੱਢਾ ਦਰਿਆ ਵਿੱਚ ਸਾਫ਼ ਪਾਣੀ ਦੀ ਆਮਦ ਹੋ ਚੁੱਕੀ ਹੈ। ਬਾਕੀ ਦੇ ਰਹਿੰਦੇ ਹਿੱਸੇ ਦੀ ਸਫਾਈ ਜਾਰੀ।

ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਢੇ ਦਰਿਆ ਵਿੱਚ ਪਹਿਲੇ ਦਿਨ 100 ਕਿਊਸਿਕ ਪਾਣੀ ਛੱਡਿਆ ਗਿਆ ਸੀ। ਜਿਸਤੋਂ ਬਾਅਦ ਰੋਜ਼ਾਨਾ ਇਸ ਵਿੱਚ 20 ਕਿਊਸਿਕ ਪਾਣੀ ਦਾ ਵਾਧਾ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਬੁੱਢੇ ਦਰਿਆ ਵਿੱਚ 200 ਕਿਊਸਿਕ ਪਾਣੀ ਵਗੇਗਾ। ਭੂਖੜੀ ਖੁਰਦ ਨੇੜੇ 35 ਸਾਲਾਂ ਬਾਅਦ ਪਹੁੰਚੇ ਸਾਫ਼ ਪਾਣੀ ਨੂੰ ਦਿਖਾ ਕਿ ਪਿੰਡ ਵਾਸੀਆਂ ਦੇ ਚਿਹਰੇ ਖਿੜ ਉਠੇ। ਸਾਫ਼ ਪਾਣੀ ਆਉਣ ਤੇ ਸਰਪੰਚ ਸਤਪਾਲ ਸਿੰਘ ਤੇ ਨੰਬਰਦਾਰ ਨਰਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਦਲੀਆ ਵੰਡ ਕਿ ਇਸ ਇਤਿਹਾਸਕ ਪਲ ਦੀ ਖੁਸ਼ੀ ਮਨਾਈ। ਜ਼ਿਕਰਯੋਗ ਹੈ ਕਿ ਪਹਿਿਲਆਂ ਸਮਿਆਂ ਵਿੱਚ ਵੀ ਜਦੋਂ ਨਲਕਿਆਂ ਅਤੇ ਮੋਟਰਾਂ ਦੇ ਬੋਰ ਪਹਿਲੀ ਵਾਰ ਚਾਲੂ ਕੀਤੇ ਜਾਂਦੇ ਸਨ ਤਾਂ ਪਾਣੀ ਆਉਣ ਤੇ ਦਲੀਆ ਵੰਡਿਆ ਜਾਂਦਾ ਸੀ ਤੇ ਖਵਾਜ਼ਾ ਪੀਰ ਨੂੰ ਯਾਦ ਕੀਤਾ ਜਾਂਦਾ ਸੀ। ਪਿੰਡ ਵਾਸੀਆਂ ਨੇ ਇਸੇ ਪੁਰਾਤਨ ਰਸਮ ਨੂੰ ਨਿਭਾਇਆ।

ਪਿੰਡ ਭੂਖੜੀ ਖੁਰਦ ਦੇ ਸਰਪੰਚ ਸਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ ਇਸ ਜਨਮ ਵਿੱਚ ਇੱਥੇ ਅਜਿਹਾ ਸਾਫ਼ ਪਾਣੀ ਦੇਖ ਸਕਣਗੇ। ਉਹਨਾਂ ਇਸ ਨਜ਼ਾਰੇ ਨੂੰ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀ ਦੱਸਿਆ। ਉਹਨਾਂ ਕਿਹਾ ਕਿ ਹੁਣ ਇਸ ਦਰਿਆ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਇਸੇ ਪਿੰਡ ਦੇ ਹੀ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਸਾਫ਼ ਪਾਣੀ ਧਨਾਨਸੂ ਪਿੰਡ ਤੱਕ ਹੀ ਵਗਦਾ ਸੀ ਕਿਉਂਕਿ ਭੂਖੜੀ ਖੁਰਦ ਵਿੱਚ ਡੇਅਰੀਆਂ ਦਾ ਗੋਹਾ ਤੇ ਮੁਤਰਾਲ ਵੱਡੇ ਪੱਧਰ ਤੇ ਪੈ ਰਿਹਾ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement