Sri Kiratpur Sahib: ਭਾਖੜਾ ਨਹਿਰ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
Published : Mar 28, 2025, 8:21 am IST
Updated : Mar 28, 2025, 8:21 am IST
SHARE ARTICLE
Sri Kiratpur Sahib Youth dies due to drowning in Bhakra canal
Sri Kiratpur Sahib Youth dies due to drowning in Bhakra canal

ਪੂਜਾ ਸਮੱਗਰੀ ਜਲ ਪ੍ਰਵਾਹ ਕਰਨ ਸਮੇਂ ਪੈਰ ਤਿਲਕਣ ਕਾਰਨ ਨਹਿਰ ’ਚ ਡਿਗਿਆ

 

Sri Kiratpur Sahib: ਬੀਤੀ ਰਾਤ ਸ੍ਰੀ ਕੀਰਤਪੁਰ ਸਾਹਿਬ ਭਾਖੜਾ ਨਹਿਰ ਵਿਚ ਪੂਜਾ ਦੀ ਸਮੱਗਰੀ ਜਲ ਪ੍ਰਵਾਹ ਕਰਦਿਆਂ ਨੌਜਵਾਨ ਪੈਰ ਫਿਸਲਣ ਕਾਰਨ ਨਹਿਰ ’ਚ ਡਿੱਗੇ ਨੌਜਵਾਨ ਦੀ ਮੌਤ ਹੋ ਗਈ।

ਪੁਲਿਸ ਨੂੰ ਦਿਤੇ ਬਿਆਨ ’ਚ ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਮਹੇਸ਼ ਵਰਮਾ ਪੁੱਤਰ ਰਾਕੇਸ਼ ਕੁਮਾਰ ਵਾਸੀ ਪਿੰਡ ਜਿਊਵਾਲ ਨਗਰ ਪੰਚਾਇਤ ਕੀਰਤਪੁਰ ਸਾਹਿਬ ਨੇ ਦਸਿਆ ਕਿ ਮਿਤੀ 26 ਮਾਰਚ ਨੂੰ ਅਸੀਂ ਸਾਰਾ ਪਰਵਾਰ ਜਿਸ ਵਿਚ ਮੇਰਾ ਭਰਾ ਸ਼ਿਵ ਵਰਮਾ (27) ਜੋ ਕੁਆਰਾ ਸੀ, ਮੇਰੀ ਮਾਤਾ ਅਤੇ ਮੇਰੀ ਪਤਨੀ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਗਏ ਸੀ, ਮੱਥਾ ਟੇਕਣ ਅਤੇ ਪੂਜਾ ਕਰਨ ਤੋਂ ਬਾਅਦ ਅਸੀਂ ਸਾਰਾ ਪਰਵਾਰ ਵਾਪਸ ਕੀਰਤਪੁਰ ਸਾਹਿਬ ਆ ਗਏ, ਅਪਣੀ ਮਾਤਾ ਅਤੇ ਪਤਨੀ ਨੂੰ ਕੇਨਰਾ ਬੈਂਕ ਨਜ਼ਦੀਕ ਅਪਣੇ ਘਰ ਉਤਾਰ ਕੇ ਅਸੀਂ ਕਾਰ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੀ ਪਾਰਕਿੰਗ ਵਿਚ ਖੜੀ ਕੀਤੀ ਫਿਰ ਮੈਂ ਅਤੇ ਮੇਰਾ ਭਰਾ ਪੂਜਾ ਦੀ ਸਮਗਰੀ ਜਲ ਪ੍ਰਵਾਹ ਕਰਨ ਲਈ ਸੀਤਲਾ ਮਾਤਾ ਮੰਦਰ ਦੇ ਸਾਹਮਣੇ ਰਾਤ 11:30 ਵਜੇ ਦੇ ਕਰੀਬ ਭਾਖੜਾ ਨਹਿਰ ਦੀਆਂ ਪੌੜੀਆਂ ’ਤੇ ਪੂਜਾ ਦੀ ਸਮੱਗਰੀ ਜਲ ਪ੍ਰਵਾਹ ਕਰਨ ਲੱਗੇ ਤਾਂ ਪੌੜੀਆਂ ਦੇ ਆਲੇ ਦੁਆਲੇ ਤਿਲਕਣ ਹੋਣ ਕਾਰਨ ਉਸ ਦਾ ਪੈਰ ਫਿਸਲ ਗਿਆ ਤੇ ਉਹ ਨਹਿਰ ਵਿਚ ਡਿੱਗ ਪਿਆ, ਮੈਂ ਅਪਣੇ ਭਰਾ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸ ਨੂੰ ਨਹੀਂ ਬਚਾ ਸਕਿਆ। ਮੈਂ ਅਪਣੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੂੰ ਇਕੱਠਾ ਕਰ ਕੇ ਵੀ ਉਸ ਨੂੰ ਲੱਭਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਅੱਜ ਸਵੇਰੇ 8 ਵਜੇ ਮੇਰੇ ਭਰਾ ਸ਼ਿਵ ਵਰਮਾ ਦੀ ਲਾਸ਼ ਰੰਗੀਲਪੁਰ ਹੈਡ ਕੋਲੋਂ ਮਿਲੀ, ਜਿਸ ਨੂੰ ਅਸੀਂ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾਘਰ ਵਿਚ ਰਖਵਾ ਦਿਤਾ।
 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement