
ਸਟੇਜ ਤੋਂ ਸਫ਼ਾਈਆਂ ਦਿੰਦੀ ਨਜ਼ਰ ਆਈ ਹਰਸਿਮਰਤ ਕੌਰ ਬਾਦਲ
ਬਠਿੰਡਾ: ਕੇਂਦਰੀ ਮੰਤਰੀ ਤੇ ਬਠਿੰਡਾ ਲੋਕਸਭਾ ਹਲਕੇ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦਾ ਚੋਣ ਪ੍ਰਚਾਰ ਦੌਰਾਨ ਕੁਝ ਲੋਕਾਂ ਵਲੋਂ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਹਰਸਿਮਰਤ ਬਾਦਲ ਬਠਿੰਡਾ ਲੋਕਸਭਾ ਹਲਕੇ ਦੇ ਭੁੱਚੋ ਮੰਡੀ ਨੇੜੇ ਪਿੰਡ ਖੇਮੂਆਣਾ ਵਿਚ ਚੋਣ ਪ੍ਰਚਾਰ ਲਈ ਪਹੁੰਚੀ ਸੀ, ਜਿੱਥੇ ਕੁਝ ਲੋਕਾਂ ਨੇ ਹਰਸਿਮਰਤ ਦੇ ਭਾਸ਼ਣ ਦੇ ਚਲਦੇ ਸਭਾ ਵਿਚ ਹੀ ਹੰਗਾਮਾ ਖੜ੍ਹਾ ਕਰ ਦਿਤਾ।
Harsimrat Kaur Badal's opposed during Rally
ਦਰਅਸਲ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਅਪਣੀ ਪਾਰਟੀ ਦੇ ਕੀਤੇ ਕੰਮਾਂ ਦੀ ਸਿਫ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਕੁਝ ਵਿਅਕਤੀ ਇਸ ਤੋਂ ਅਸਹਿਮਤ ਹੋ ਕੇ ਸਵਾਲ ਕਰਨ ਲੱਗੇ ਤਾਂ ਇੰਨੇ ਨੂੰ ਉੱਥੇ ਮੌਜੂਦ ਅਕਾਲੀਆਂ ਦੇ ਇਕ ਸਮਰਥਕ ਨੇ ਇਕ ਵਿਅਕਤੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਹਰਸਿਮਰਤ ਬਾਦਲ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਚੁੱਪ ਕਰਾਉਣ ਲਈ ਇਹ ਵੀ ਕਹਿ ਰਹੀ ਸੀ ਕਿ ਕੁਝ ਕੰਮ ਤਾਂ ਰੁਕ ਜਾਂਦੇ ਨੇ ਪਰ ਉਹ ਅਗਲੀ ਵਾਰ ਹੋ ਜਾਣਗੇ।
Harsimrat Kaur Badal's opposed during Rally
ਇਸੇ ਦੌਰਾਨ ਹੀ ਹਰਸਿਮਰਤ ਬਾਦਲ ਨੂੰ ਇਕ ਵਿਅਕਤੀ ਵਲੋਂ ਕਾਲੀ ਝੰਡੀ ਵਿਖਾ ਕੇ ਵਿਰੋਧ ਵੀ ਕੀਤਾ ਗਿਆ, ਜਿਸ ਤੋਂ ਬਾਅਦ ਹਰਸਿਮਰਤ ਬਾਦਲ ਨੇ ਵੀ ਗੁੱਸੇ ਵਿਚ ਆ ਕੇ ਕਿਹਾ ਕਿ ਇਹ ਝੰਡੀਆਂ ਉਨ੍ਹਾਂ ਨੂੰ ਜਾ ਕੇ ਦਿਖਾਓ ਜਿੰਨ੍ਹਾਂ ਨੇ ਤੁਹਾਡੇ ਨੀਲੇ ਕਾਰਡ ਕੱਟੇ ਹਨ। ਇੰਨਾ ਹੰਗਾਮਾ ਹੋ ਜਾਣ ਕਰਕੇ ਹਰਸਿਮਰਤ ਨੇ ਫ਼ਤਹਿ ਬੁਲਾ ਕੇ ਸਭਾ ਖ਼ਤਮ ਕਰ ਦਿਤੀ।
Harsimrat Kaur Badal's opposed during Rally