ਹਰਸਿਮਰਤ ਕੌਰ ਬਾਦਲ ਦਾ ਬਠਿੰਡਾ ਦੇ ਲੋਕ ਤੋੜਨਗੇ ਹੰਕਾਰ : ਕੈਪਟਨ ਅਮਰਿੰਦਰ ਸਿੰਘ
Published : Apr 26, 2019, 12:23 pm IST
Updated : Apr 26, 2019, 12:42 pm IST
SHARE ARTICLE
Harsimrat Kaur Badal and Captain Amrinder Singh
Harsimrat Kaur Badal and Captain Amrinder Singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ‘ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਅਕਾਲੀ ਸਰਕਾਰ ਵੇਲੇ...

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ‘ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਅਕਾਲੀ ਸਰਕਾਰ ਵੇਲੇ ਹੋਈਆਂ ਘਟਨਾਵਾਂ, ਪੰਜਾਬ ਨਾਲ ਧੋਖਾ ਤੇ ਹੰਕਾਰ ਦੇ ਕਾਰਨ ਬਠਿੰਡਾ ਇਸ ਵਾਰ ਕੇਂਦਰੀ ਮੰਤਰੀ ਤੇ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਦੋਸ਼ੀ ਠਹਿਰਾਏਗਾ। ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਬਠਿੰਡਾ ਦੇ ਲੋਕਾਂ ਨਾਲ ਵੀ ਹਰਸਿਮਰਤ ਬਾਦਲ ਨੇ ਧੋਖਾ ਕੀਤਾ ਹੈ। ਕੇਂਦਰ ‘ਚ ਮੰਤਰੀ ਰਹਿੰਦੇ ਹੋਏ ਵੀ ਉਨ੍ਹਾਂ ਨੇ ਪੰਜਾਬ ਦੇ ਕਿਸੇ ਵੀ ਮਸਲੇ ਨੂੰ ਮੋਦੀ ਸਰਕਾਰ ਦੇ ਸਾਹਮਣੇ ਨਹੀਂ ਚੁੱਕਿਆ।

Captain Amrinder Singh in Press Conference Captain Amrinder Singh in Press Conference

ਸਾਬਕਾ ਅਕਾਲੀ ਸਰਕਾਰ ਦੇ ਕਾਰਜਕਾਲ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ 113 ਘਟਨਾਵਾਂ ਹੋਈਆਂ ਹਨ। ਇਸੇ ਤਰ੍ਹਾਂ ਗੀਤਾ ਦੀ ਬੇਅਦਬੀ ਦੀਆਂ 5 ਘਟਨਾਵਾਂ ਹੋਈਆਂ ਨਾਲ ਹੀ ਕੁਰਾਨ ਸ਼ਰੀਫ਼ ਦੇ ਪੰਨਿਆਂ ਨੂੰ ਵੀ ਪਾੜਿਆ ਗਿਆ। ਮੁੱਖ ਮੰਤਰੀ ਨੇ ਪੰਜਾਬ ਨੂੰ ਬਾਦਲਾਂ ਤੋਂ ਮੁਕਤ ਕਰਨ ਦਾ ਫ਼ੈਸਲਾ ਕਰਦੇ ਹੋਏ ਕਿਹਾ ਕਿ ਲੋਕ ਸਾਬਕਾ ਸਰਕਾਰ ਦੇ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਭੁੱਲੇ ਨਹੀਂ ਹਨ। ਮੁੱਖ ਮੰਤਰੀ ਜਿਨ੍ਹਾਂ ਦੇ ਨਾਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸੀ, ਤੇ ਕਿਹਾ ਕਿ ਪੰਜਾਬ ਹੁਣ ਵੀ ਬਰਗਾੜੀ, ਕੋਟਕਪੁਰਾ ਤੇ ਬਹਿਬਲ ਕਲਾ ਕਾਂਡਾਂ ਨੂੰ ਭੁੱਲਿਆ ਨਹੀਂ ਹੈ।

Harsimrat Kaur Badal Harsimrat Kaur Badal

ਇਹ ਕਾਂਡ ਜਾਣਬੂਝ ਕੇ ਪ੍ਰਦੇਸ਼ ‘ਚ ਤਣਾਅ ਪੈਦਾ ਕਰਨ ਦੇ ਲਈ ਕਰਵਾਏ ਗਏ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਰਗਾੜੀ ਦੀ ਘਟਨਾ ਦੀ ਚਲ ਰਹੀ ਜਾਂਚ ਵਿਚ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ ਤੇ ਕੇਂਦਰੀ ਚੋਣ ਕਮਿਸ਼ਨ ਨੇ ਵੀ ਐਸਆਈਟੀ ਦੇ ਮੈਂਬਰ ਆਈਜੀ ਕੁੰਵਰ ਵਿਜੇ ਨੂੰ ਤਬਦੀਲ ਕਰਕੇ ਅਪਣੀ ਹੱਦ ਨੂੰ ਪਾਰ ਕੀਤਾ ਹੈ। ਇਹਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਲੋਕ ਕਿਸ ਤਰ੍ਹਾਂ ਨਾਲ ਬਾਦਲਾਂ ਨੂੰ ਮੁਆਫ਼ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਮਸ਼ੀਨਰੀ ‘ਚ ਪੂਰਾ ਭਰੋਸਾ ਹੈ ਤੇ ਕਾਨੂੰਨ ਇਸ ਸੰਬੰਧ ‘ਚ ਅਪਣਾ ਕੰਮ ਕਰ ਰਿਹਾ ਹੈ।

Harsimrat Harsimrat

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਬਾਦਲ ਸਰਕਾਰ ਵੱਲੋਂ ਰਾਜ ‘ਚ ਨਸ਼ੇ ‘ਤੇ ਰੋਕ ਲਗਾਉਣ ਦੇ ਲਈ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਸਭ ਤੋਂ ਪਹਿਲਾਂ ਨਸ਼ੇ ਦੀ ਸਪਲਾਈ ਲਾਈਨ ਨੂੰ ਤੋੜ ਦਿੱਤਾ। ਪਹਿਲਾਂ ਆਈਏਐਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦਾ ਆਦੀ ਬਣਾਉਣ ਦੀ ਯੋਜਨਾ ਬਣਾਈ ਹੋਈ ਹੈ। ਮੌੜ ਬੰਬ ਧਮਾਕੇ ‘ਚ ਮੁੱਖ ਨੇ ਕਿਹਾ ਕਿ ਐਸਆਈ ਟੀ ਇਸ ਸੰਬੰਧ ਵਿਚ ਜਾਂਚ ਕਰ ਰਹੀ ਹੈ।

Punjab Lok Sabha ElectionPunjab Lok Sabha Election

ਭਾਜਪਾ ਵੱਲੋਂ ਗੁਰਦਾਸਪੁਰ ‘ਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਮੁਕਾਬਲੇ ਫਿਲਮ ਅਭਿਨੇਤਾ ਸੰਨੀ ਦਿਓਲ ਨੂੰ ਚੁਣਾਵੀ ਮੈਦਾਨ ‘ਚ ਉਤਾਰਨ ਦੇ ਵਿਸ਼ੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਜਮੀਨੀ ਪੱਧਰ ‘ਤੇ ਕਾਂਗਰਸ ਦੇ ਪੱਖ ‘ਚ ਹਵਾ ਚੱਲ ਰਹੀ ਹੈ ਤੇ ਕਾਂਗਰਸ ਰਾਜ ‘ਚ ਜ਼ਿਆਦਾਤਰ ਸੀਟਾਂ ‘ਤੇ ਜਿੱਤ ਹਾਸਲ ਕਰਕੇ ਮਿਸ਼ਨ-13 ਪੂਰਾ ਕਰੇਗੀ। ਸੰਨੀ ਦਿਓਲ ਦੇ ਚੁਣਾਵੀ ਮੈਦਾਨ ‘ਚ ਆਉਣ ਨਾਲ ਜਾਖੜ ‘ਤੇ ਕੋਈ ਅਸਰ ਨਹੀਂ ਪਵੇਗਾ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement