
ਤਹਿਸੀਲ ਬਾਬਾ ਬਕਾਲਾ ਸਾਹਿਬ ਅਧੀਨ ਆਉਂਦੇ ਪਿੰਡ ਕੰਮੋਕੇ ਦੇ ਟੈਕਸੀ ਡਰਾਈਵਰ ਦਾ ਨਜ਼ਦੀਕੀ ਪਿੰਡ ਬੁਤਾਲਾ ਵਿਖੇ ਤੇਜ਼ ਹਥਿਆਰ ਨਾਲ ਕਤਲ ਕਰ ਦਿਤਾ ਗਿਆ।
ਰਈਆ, 27 ਅਪ੍ਰੈਲ (ਰਣਜੀਤ ਸਿੰਘ ਸੰਧੂ): ਤਹਿਸੀਲ ਬਾਬਾ ਬਕਾਲਾ ਸਾਹਿਬ ਅਧੀਨ ਆਉਂਦੇ ਪਿੰਡ ਕੰਮੋਕੇ ਦੇ ਟੈਕਸੀ ਡਰਾਈਵਰ ਦਾ ਨਜ਼ਦੀਕੀ ਪਿੰਡ ਬੁਤਾਲਾ ਵਿਖੇ ਤੇਜ਼ ਹਥਿਆਰ ਨਾਲ ਕਤਲ ਕਰ ਦਿਤਾ ਗਿਆ। ਜਾਣਕਾਰੀ ਅਨਸਾਰ ਮ੍ਰਿਤਕ ਦੀ ਮਾਤਾ ਜਸਬੀਰ ਕੌਰ ਨੇ ਦਸਿਆ ਕਿ ਮੇਰਾ ਲੜਕਾ ਗੁਰਬਿੰਦਰ ਸਿੰਘ ਸਵੇਰੇ 9:30 ਵਜੇ ਦੇ ਕਰੀਬ ਘਰੋਂ ਜ਼ਰੂਰੀ ਸਮਾਨ ਲੈਣ ਲਈ ਬੁਤਾਲਾ ਗਿਆ ਸੀ।
ਕੁਝ ਹੀ ਦੇਰ ਬਾਅਦ ਸਾਨੂੰ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸੁੱਚਾ ਸਿੰਘ ਰਜਾਦੇਵਾਲ ਹਾਲ ਵਾਸੀ ਬਤਾਲਾ ਨਾਲ ਤਕਰਾਰਬਾਜ਼ੀ ਹੋ ਗਈ ਹੈ ਜਿਸ 'ਤੇ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਗੋਪੀ ਨੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿਤਾ ਤੇ ਮੇਰਾ ਲੜਕਾ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰਤ ਅੰਮ੍ਰਿਤਸਰ ਹਸਪਤਾਲ ਲਿਜਾਇਆ ਗਿਆ ਜਿਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਦੀ ਮੌਤ ਹੋ ਗਈ। ਮ੍ਰਿਤਕ ਅਪਣੇ ਪਿੱਛੇ ਪਤਨੀ ਰਜਵੰਤ ਕੌਰ, ਲੜਕਾ ਪਵਿੱਤਰਪਾਲ ਸਿੰਘ, ਲੜਕੀ ਸ਼ਰਨਪ੍ਰੀਤ ਕੌਰ ਛੱਡ ਗਿਆ। ਇਸ ਸਬੰਧੀ ਚੌਕੀ ਇੰਚਾਰਜ ਵਿਕਟਰ ਸਿੰਘ ਨੇ ਦਸਿਆ ਕਿ ਮੁਲਜ਼ਮ ਫ਼ਰਾਰ ਹਨ