
ਬਠਿੰਡਾ ਰੋਡ 'ਤੇ ਡੇਰਾ ਸੱਚਾ ਸੌਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਸਰਦਾਰਗੜ੍ਹ ਵਾਸੀ
ਗਿੱਦੜਬਾਹਾ, 27 ਅਪ੍ਰੈਲ (ਪਪ): ਬਠਿੰਡਾ ਰੋਡ 'ਤੇ ਡੇਰਾ ਸੱਚਾ ਸੌਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਸਰਦਾਰਗੜ੍ਹ ਵਾਸੀ ਰਾਮ ਸਿੰਘ ਸਾਬਕਾ ਸਰਪੰਚ ਅਪਣੀ ਸਕੂਟਰੀ 'ਤੇ ਗਿੱਦੜਬਾਹਾ ਤੋਂ ਵਾਪਸ ਅਪਣੇ ਪਿੰਡ ਸਰਦਾਰਗੜ੍ਹ ਜਾ ਰਿਹਾ ਸੀ। ਜਦ ਉਹ ਡੇਰਾ ਸੱਚਾ ਸੌਦੇ ਦੇ ਨਜ਼ਦੀਕ ਪੁੱਜਾ ਤਾਂ ਉਸ ਦੀ ਸਕੂਟਰੀ ਯੂ-ਟਰਨ ਲੈ ਰਹੀ ਟਰੈਕਟਰ-ਟਰਾਲੀ ਨਾਲ ਜਾ ਟਕਰਾਈ ਜਿਸ ਦੇ ਚਲਦਿਆਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਗਿੱਦੜਬਾਹਾ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਰਖਵਾ ਦਿਤਾ ਹੈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।