
ਇਕ ਐਂਬੂਲੈਂਸ ਵਿਚ 22 ਲਾਸ਼ਾਂ ਭਰ ਕੇ ਸ਼ਮਸ਼ਾਨ ਲਿਜਾਈਆਂ ਗਈਆਂ
ਔਰੰਗਾਬਾਦ, 27 ਅਪ੍ਰੈਲ : ਮਹਾਰਾਸ਼ਟਰ ਦੇ ਬੀੜ 'ਚ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ | ਇੱਥੇ ਕੋਵਿਡ-19 ਨਾਲ ਜਾਨ ਗੁਆਉਣ ਵਾਲੇ 22 ਲੋਕਾਂ ਦੀਆਂ ਲਾਸ਼ਾਂ ਇਕ ਹੀ ਐਂਬੂਲੈਂਸ ਵਿਚ ਭਰ ਕੇ ਸ਼ਮਸ਼ਾਨ ਘਾਟ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜ਼ਿਲ੍ਹਾ ਪ੍ਰਸ਼ਾਸਨ ਨੇ ਐਂਬੂਲੈਂਸ ਦੀ ਘਾਟ ਨੂੰ ਇਸ ਦਾ ਇਕ ਕਾਰਨ ਦਸਿਆ ਹੈ | ਘਟਨਾ ਐਤਵਾਰ ਰਾਤ ਨੂੰ ਹੋਈ ਜਦੋਂ ਬੀੜ ਦੇ ਅੰਬਾਜੋਗਾਈ ਵਿਚ ਸਥਿਤ ਸਵਾਮੀ ਰਾਮਾਨੰਦ ਤੀਰਥ ਪੇਂਡੂ ਸਰਕਾਰੀ ਮੈਡੀਕਲ ਕਾਲਜ ਦੇ ਸ਼ਮਸ਼ਾਨਘਾਟ 'ਚ ਰੱਖੀਆਂ ਗਈਆਂ ਲਾਸ਼ਾਂ ਨੂੰ ਅੰਤਮ ਸਸਕਾਰ ਲਈ ਲਿਜਾਇਆ ਜਾ ਰਿਹਾ ਸੀ | ਮੈਡੀਕਲ ਕਾਲਜ ਦੇ ਡੀਨ ਡਾਕਟਰ ਸ਼ਿਵਾਜੀ ਸ਼ੁਕਰੇ ਨੇ ਮੰਗਲਵਾਰ ਨੂੰ ਕਿਹਾ,''ਹਸਪਤਾਲ ਪ੍ਰਸ਼ਾਸਨ ਕੋਲ ਐਂਬੂਲੈਂਸਾਂ ਨਹੀਂ ਹਨ, ਜਿਸ ਕਾਰਨ ਅਜਿਹਾ ਹੋਇਆ |'' ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪਿਛਲੇ ਸਾਲ ਕੋਵਿਡ-19 ਦੇ ਪਹਿਲੇ ਦੌਰ 'ਚ 5 ਐਂਬੂਲੈਂਸ ਸਨ | ਉਨ੍ਹਾਂ ਵਿਚੋਂ ਤਿੰਨ ਨੂੰ ਬਾਅਦ ਵਿਚ ਵਾਪਸ ਲੈ ਲਿਆ ਗਿਆ ਅਤੇ ਹੁਣ ਹਸਪਤਾਲ ਵਿਚ 2 ਐਂਬੂਲੈਂਸਾਂ ਵਿਚ ਕੋਵਿਡ-19 ਰੋਗੀਆਂ ਨੂੰ ਲਿਆਂਦਾ ਅਤੇ ਲਿਜਾਇਆ ਜਾ ਰਿਹਾ ਹੈ |
ਅਧਿਕਾਰੀ ਨੇ ਕਿਹਾ,''ਕਦੇ-ਕਦੇ, ਮਿ੍ਤਕਾਂ ਦੇ ਪ੍ਰਵਾਰਕ ਮੈਂਬਰਾਂ ਨੂੰ ਲੱਭਣ ਵਿਚ ਸਮਾਂ ਲੱਗ ਜਾਂਦਾ ਹੈ | ਲੋਖੰਡੀ ਸਵਾਰਗਾਂਵ ਦੇ ਕੋਵਿਡ-19 ਕੇਂਦਰ ਤੋਂ ਵੀ ਲਾਸ਼ਾਂ ਨੂੰ ਸਾਡੇ ਹਸਪਤਾਲ ਵਿਚ ਭੇਜਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਕੋਲ ਕੋਲਡ ਸਟੋਰੇਜ ਨਹੀਂ ਹੈ |'' (ਪੀਟੀਆਈ)
image