ਜਿਸ ਦੇਸ਼ ਦੇ ਕਰੋੜਾਂ ਲੋਕ ਭੁੱਖੇ ਫੁੱਟਪਾਥਾਂ ’ਤੇ ਸੌਣ ਉਥੇ ‘ਸਟੈਚੂ ਆਫ਼ ਯੂਨਿਟੀ’ ਵਰਗੀ ਮੂਰਤੀ ਦੀ ਕਾ
Published : Apr 28, 2021, 1:42 am IST
Updated : Apr 28, 2021, 1:42 am IST
SHARE ARTICLE
image
image

ਜਿਸ ਦੇਸ਼ ਦੇ ਕਰੋੜਾਂ ਲੋਕ ਭੁੱਖੇ ਫੁੱਟਪਾਥਾਂ ’ਤੇ ਸੌਣ ਉਥੇ ‘ਸਟੈਚੂ ਆਫ਼ ਯੂਨਿਟੀ’ ਵਰਗੀ ਮੂਰਤੀ ਦੀ ਕਾਹਦੀ ਪ੍ਰਸ਼ੰਸਾ

ਸੰਗਰੂਰ, 27 ਅਪ੍ਰੈਲ (ਬਲਵਿੰਦਰ ਸਿੰਘ ਭੁੱਲਰ): ਕਿਸੇ ਵੀ ਦੇਸ਼ ਨੂੰ ਚੰਗੇ ਢੰਗ ਨਾਲ ਚਲਾਉਣ ਲਈ ਚੰਗੇ ਸ਼ਾਸਕ ਜਾਂ ਚੰਗੇ ਪ੍ਰਬੰਧਕ ਦੀ ਹੀ ਲੋੜ ਨਹੀਂ ਹੁੰਦੀ ਸਗੋਂ ਚੰਗੇ ਅਰਥ ਸ਼ਾਸਤਰੀ ਦੀ ਲੋੜ ਵੀ ਪੈਂਦੀ ਹੈ। ਅਜੋਕੇ ਕਰੋਨਾ ਕਾਲ ਵਿਚ ਜਿਥੇ ਚੁਣੀਆਂ ਸਰਕਾਰਾਂ ਦੀ ਨਾਲਾਇਕੀ ਕਾਰਨ ਲੋਕਾਂ ਵਿਚ ਭਾਰੀ ਹਾਹਾਕਾਰ ਅਤੇ ਗ਼ਰੀਬੀ ਵਧੀ ਹੈ ਉੱਥੇ ਕਾਲ੍ਹ ਬਜ਼ਾਰੀ ਵੀ ਵਧੀ ਹੈ ਕਿਉਂਕਿ ਆਮ ਇਨਸਾਨ ਦੀ ਵਰਤੋਂ ਵਿਚ ਆਉਣ ਵਾਲੀ ਲਗਭਗ ਹਰ ਚੀਜ਼, ਹਰ ਅਮੀਰ ਗ਼ਰੀਬ ਦੇ ਘਰ ਪਕਾਈ ਅਤੇ ਵਰਤਾਈ ਜਾਣ ਵਾਲੀ ਹਰ ਵਸਤੂ ਸਮੇਤ ਅਣਗਿਣਤ ਖਾਧ ਪਦਾਰਥਾਂ ਦੇ ਰੇਟਾਂ ਵਿਚ ਵੀ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ। 
ਸਾਡੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ “ਸਟੈਚੂ ਆਫ਼ ਲਿਬਰਟੀ” ਦੀ ਉਚਾਈ ਅਤੇ ਉਸਾਰੀ ਦੀ ਲਾਗਤ ਨੂੰ ਪਿੱਛੇ ਛਡਦਿਆਂ ਗੁਜਰਾਤ ਦੇ ਸਰਦਾਰ ਸਰੋਵਰ ਡੈਮ ਦੇ ਸਾਹਮਣੇ ਅਤੇ ਨਰਮਦਾ ਨਦੀ ਦੇ ਕੰਢੇ ਤੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਯਾਦਗਾਰ ਦੇ ਤੌਰ ਤੇ ਉਨ੍ਹਾਂ ਦੀ 182 ਮੀਟਰ (597 ਫੁੱਟ) ਉੱਚੀ ਮੂਰਤੀ ਤਿਆਰ ਕਰਵਾਈ ਜਿਸ ਦਾ ਨਾਂ “ਸਟੈਚੂ ਆਫ਼ ਯੂਨਿਟੀ” ਰਖਿਆ ਗਿਆ। ਅਕਤੂਬਰ 2013 ਵਿਚ ਉਦਘਾਟਨ ਕੀਤੀ ਇਸ ਮੂਰਤੀ ਦੀ ਉਸਾਰੀ ਦੀ ਅਨੁਮਾਨਤ ਲਾਗਤ ਉਸ ਵੇਲੇ 2700 ਕਰੋੜ ਰੁਪਏ ਸੀ ਪਰ 3000 ਕਾਮਿਆਂ ਵਲੋਂ ਲਗਾਤਾਰ 57 ਮਹੀਨੇ ਕੰਮ ਕਰਦੇ ਰਹਿਣ ਤੋਂ ਬਾਅਦ ਇਸ ਮੂਰਤੀ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਵਲੋਂ 31 ਅਕਤੂਬਰ 2018 ਨੂੰ ਕੀਤਾ ਗਿਆ ਅਤੇ ਉਸ ਸਮੇਂ ਤਕ ਇਸ ਦੀ ਲਾਗਤ ਵੀ ਲਗਭਗ 3000 ਹਜ਼ਾਰ ਕਰੋੜ ਨੂੰ ਪਹੁੰਚ ਚੁੱਕੀ ਸੀ। ਸਰਦਾਰ ਪਟੇਲ ਦੀ 143ਵੀਂ ਜਨਮ ਸ਼ਤਾਬਦੀ ਮੌਕੇ ਦੇਸ਼ ਨੂੰ ਸਮਰਪਤ ਕੀਤੀ ਇਸ ਮੂਰਤੀ ਦਾ ਨਕਸ਼ਾ ਰਾਮ ਵੀ ਸੂਤਰ ਵਲੋਂ ਤਿਆਰ ਕੀਤਾ ਗਿਆ। ਇਸ ਮੂਰਤੀ ਦੀ ਨਕਲ ਅਤੇ ਪ੍ਰੇਰਨਾ ਭਾਵੇਂ ਅਮਰੀਕਾ ਦੀ ਸਟੈਚੂ ਆਫ਼ ਲਿਬਰਟੀ ਪਾਸੋਂ ਹਾਸਲ ਕੀਤੀ ਗਈ ਪਰ ਅਮਰੀਕਾ ਦੁਨੀਆਂ ਦਾ ਲਗਭਗ ਸੱਭ ਤੋਂ ਅਮੀਰ ਦੇਸ਼ ਹੈ, ਪਰ ਜਦੋਂ ਭਾਰਤ ਵਰਗੇ ਗ਼ਰੀਬ ਦੇਸ਼ ਦੇ ਅਮੀਰ ਨੇਤਾ ਅਜਿਹੀਆਂ ਮੂਰਤੀਆਂ ਦਾ ਸੁਪਨਾ ਲੈਣ ਲੱਗ ਪੈਣ ਤਾਂ ਹਮੇਸ਼ਾ ਗ਼ਰੀਬ ਦੇਸ਼ਾਂ ਦੀ ਬਦਕਿਸਮਤੀ ਵਿਚ ਵਾਧਾ ਹੁੰਦਾ ਹੈ।
ਗੁਜਰਾਤੀ ਬਾਬੂੂ ਸਰਦਾਰ ਵੱਲਭ ਭਾਈ ਪਟੇਲ ਦੀ ਮੁਰਤੀ ਦੀ ਉਸਾਰੀ ਤੇ 3000 ਕਰੋੜ ਦੀ ਰਕਮ ਖ਼ਰਚੀ ਗਈ ਹੈ ਉਸ ਨਾਲ ਪੰਜਾਬ ਦੇ 22 ਜ਼ਿਲ੍ਹਿਆਂ ਵਿਚ 11 ਪੀ.ਜੀ.ਆਈ ਚੰਡੀਗੜ੍ਹ ਵਰਗੇ ਹਸਪਤਾਲ ਖੋਲੇ੍ਹ ਜਾ ਸਕਦੇ ਸਨ ਅਤੇ ਇਸੇ ਰਕਮ ਵਿਚੋਂ ਪੰਜਾਬ ਅੰਦਰ ਅੱਧਾ ਕਿਲੋਮੀਟਰ ਲੰਬਾਈ ਵਾਲੇ 26 ਫ਼ਲਾਈਉਵਰ ਪੁਲ ਵੀ ਉਸਾਰੇ ਜਾ ਸਕਦੇ ਸਨ ਕਿਉਂਕਿ ਅੱਧਾ ਕਿਲੋਮੀਟਰ ਫ਼ਲਾਈਉਵਰ ਦੀ ਉਸਾਰੀ ਤੇ ਲਗਭਗ 30 ਕਰੋੜ ਰੁਪਏ ਦਾ ਖ਼ਰਚ ਆਉਂਦਾ ਹੈ।  ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਦੁਨੀਆਂ ਦੇ ਚੰਦ ਉਂਗਲਾਂ ਤੇ ਗਿਣੇ ਜਾਣ ਵਾਲੇ ਅਰਥ ਸ਼ਾਸਤਰੀਆਂ ਵਿਚੋਂ ਇਕ ਹਨ ਜਿਸ ਲਈ ਮੌਜੂਦਾ ਆਰਥਕ ਹਾਲਾਤ ਨੂੰ ਧਿਆਨ ਵਿਚ ਰਖਦਿਆਂ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਅਜਿਹਾ ਮੂਰਖ਼ਾਨਾ ਫ਼ੈਸਲਾ ਕਦੇ ਵੀ ਨਾ ਲੈਂਦੇ ਕਿਉਂਕਿ ਮੋਦੀ ਸਰਕਾਰ ਦੀ ਪਹਿਲਾਂ ਨੋਟਬੰਦੀ ਅਤੇ ਬਾਅਦ ਵਿਚ ਲਾਕਡਾਊਨ ਨੇ ਦੇਸ਼ ਨੂੰ ਗਹਿਰੇ ਆਰਥਕ ਸੰਕਟ ਵਿਚ ਡੁਬੋ ਦਿਤਾ ਹੈ ਜਿਥੋਂ ਬਾਹਰ ਨਿਕਲਣਾ ਅਸਾਨ ਕੰਮ ਨਹੀਂ। ਜਦਕਿ ਅਜਿਹੀਆਂ ਮੂਰਤੀਆਂ ਦਾ ਸੁਪਨਾ ਹਮੇਸ਼ਾ ਖ਼ੁਸ਼ਹਾਲ ਕੌਮਾਂ ਹੀ ਲੈਂਦੀਆਂ ਹਨ। ਜਿਸ ਦੇਸ਼ ਦੇ ਕਰੋੜਾਂ ਲੋਕ ਭੁੱਖੇ ਢਿੱਡ ਸੌਂਦੇ ਹੋਣ ਅਤੇ ਲੱਖਾਂ ਲੋਕ ਫੁੱਟਪਾਥਾਂ ਤੇ ਸੌਣ ਲਈ ਮਜਬੂਰ ਹੋਣ ਉੱਥੇ ਸਟੈਚੂ ਆਫ਼ ਯੂਨਿਟੀ ਵਰਗੀ ਮਹੱਤਵਹੀਣ ਮੂਰਤੀ ਦੀ ਕਿਤੇ ਪ੍ਰਸ਼ੰਸਾ ਨਹੀਂ ਹੁੰਦੀ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement