ਕਾਂਗਰਸੀਆਂ ਦੇ ਲਾਮ-ਲਸ਼ਕਰ ਸਮੇਤ ਰੂਪਨਗਰ ਥਾਣੇ ਪੇਸ਼ ਹੋਣ ਲਈ ਪਹੁੰਚੀ ਅਲਕਾ ਲਾਂਬਾ
Published : Apr 28, 2022, 7:02 am IST
Updated : Apr 28, 2022, 7:02 am IST
SHARE ARTICLE
image
image

ਕਾਂਗਰਸੀਆਂ ਦੇ ਲਾਮ-ਲਸ਼ਕਰ ਸਮੇਤ ਰੂਪਨਗਰ ਥਾਣੇ ਪੇਸ਼ ਹੋਣ ਲਈ ਪਹੁੰਚੀ ਅਲਕਾ ਲਾਂਬਾ

ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ, ਭੰਨਿਆ ਐਸ.ਐਸ.ਪੀ. ਦਫ਼ਤਰ ਦਾ ਸ਼ੀਸ਼ਾ

ਰੂਪਨਗਰ, 27 ਅਪ੍ਰੈਲ (ਕੁਲਵਿੰਦਰ ਭਾਟੀਆ, ਹਰੀਸ਼ ਕਾਲੜਾ, ਕਮਲ ਭਾਰਜ): ਕੁਮਾਰ ਵਿਸ਼ਵਾਸ ਅਤੇ ਕਾਂਗਰਸੀ ਆਗੂ ਅਲਕਾ ਲਾਂਬਾ ਤੇ ਸੋਸ਼ਲ ਮੀਡੀਆਂ ਅਤੇ ਨਿਊਜ਼ ਚੈਨਲਾਂ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਰੁਧ ਦਿਤੇ ਭੜਕਾਊ ਭਾਸ਼ਣਾਂ ਤੇ ਇਕ ਵਿਅਕਤੀ ਦੀ ਸ਼ਿਕਾਇਤ ਤੇ ਕੀਤੀ ਐਫ਼.ਆਈ.ਆਰ ਨੂੰ  ਲੈ ਕੇ ਅੱਜ ਅਪਣਾ ਪੱਖ ਰੱਖਣ ਲਈ ਕਾਂਗਰਸੀ ਆਗੂ ਅਲਕਾ ਲਾਂਬਾ ਰੂਪਨਗਰ ਪੁਲਿਸ ਅੱਗੇ ਪੇਸ਼ ਹੋਣ ਲਈ ਪੁੱਜੀ, ਜਿਥੇ ਕਾਂਗਰਸੀਆਂ ਵਲੋਂ ਸਰਕਾਰ ਵਿਰੁਧ ਹਾਈ ਪੋੋ੍ਰਫ਼ਾਈਲ ਵਿਰੋਧ ਪ੍ਰਦਰਸ਼ਨ ਵੇਖਣ ਨੂੰ  ਮਿਲਿਆ |
ਸਵੇਰੇ ਲਗਭਗ਼ 11.30 ਵਜੇ ਦੇ ਕਰੀਬ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਰੂਪਨਗਰ ਪੁੱਜੀ ਸ੍ਰੀਮਤੀ ਲਾਂਬਾ ਪਹਿਲਾਂ ਇਥੇ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਸਕਤੱਰੇਤ ਦੇ ਬਾਹਰ ਸੜਕ 'ਤੇ ਟੈਂਟ ਲਗਾ ਕੇ ਦਿਤੇ ਜਾ ਰਹੇ ਪੰਜਾਬ ਯੂਥ ਕਾਂਗਰਸ ਦੇ ਧਰਨੇ ਵਿਚ ਸ਼ਾਮਲ ਹੋਈ | ਧਰਨੇ ਦੌਰਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਬਰਿੰਦਰ ਸਿੰਘ ਢਿੱਲੋਂ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਸਪੀਕਰ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸੁੁੱਖ ਸਰਕਾਰੀਆ, ਰਾਜ ਕੁਮਾਰ ਚੱਬੇਵਾਲ, ਗੁਰਕੀਰਤ ਸਿੰਘ ਕੋਟਲੀ, ਗੁਰਪ੍ਰੀਤ ਸਿੰਘ ਜੀ ਪੀ, ਹਰਮਿੰਦਰ ਸਿੰਘ ਗਿੱਲ, ਲਖਬੀਰ ਸਿੰਘ ਲੱਖਾ, ਬਲਬੀਰ ਸਿੰਘ ਸਿੱਧੂ, ਦਰਸ਼ਨ ਲਾਲ ਮੰਗੂਪੁਰ, ਕੈਪਟਨ ਸੰਦੀਪ ਸੰਧੂ ਤੇ ਨਵਜੋਤ ਸਿੰਘ ਸਿੱਧੂ ਆਦਿ ਤੋਂ ਇਲਾਵਾ ਸਮੁੱਚੇ ਪੰਜਾਬ ਵਿਚੋਂ ਪਹੁੰਚੇ ਹੋਰ ਵੱਡੀ ਗਿਣਤੀ ਵਿਚ ਨੇਤਾ, ਵਰਕਰ ਤੇ ਮਹਿਲਾਵਾਂ ਹਾਜ਼ਰ ਸਨ |
ਧਰਨੇ ਦੌਰਾਨ ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਬਦਲਾਖੋਰੀ ਦੀ ਭਾਵਨਾ ਅਧੀਨ ਝੂਠੇ ਪਰਚੇ ਦਰਜ ਕਰ ਕੇ ਵਿਰੋਧੀਆਂ ਦੀ ਆਵਾਜ਼ ਬੰਦ ਕਰਨ ਲੱਗ ਪਏ ਹਨ | ਰਾਜਾ ਵੜਿੰਗ ਨੇ ਕਿਹਾ ਕਿ ਜਿੱਤ ਹਾਰ ਦਾ ਸਾਹਮਣਾ ਹਰ ਸਿਆਸੀ ਵਿਅਕਤੀ ਨੂੰ  ਕਰਨਾ ਪੈਂਦਾ ਹੈ | ਜੇਕਰ ਅੱਜ ਪੰਜਾਬ ਦੇ ਲੋਕਾਂ ਨੇ ਸੱਤਾ 'ਆਪ' ਨੂੰ  ਸੌਂਪ ਦਿਤੀ ਹੈ ਤਾਂ 'ਆਪ' ਆਗੂਆਂ ਨੂੰ  ਸੱਤਾ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ | ਧਰਨੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਗੇਟ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ ਉਤੇ ਕਾਂਗਰਸੀ ਪਹਿਲੇ ਗੇਟ ਰਾਹੀਂ ਅੰਦਰ ਦਾਖ਼ਲ ਹੋ ਗਏ | ਇਸ ੳਪਰੰਤ ਐਸ.ਐਸ.ਪੀ. ਦਫ਼ਤਰ ਦੇ ਬਾਹਰ ਧੱਕਾ ਮੁੱਕੀ ਦੌਰਾਨ ਐਸ.ਐਸ.ਪੀ. ਦਫ਼ਤਰ ਦੇ ਮੁੱਖ ਗੇਟ ਦਾ ਸ਼ੀਸ਼ਾ ਵੀ ਟੁੱਟ ਗਿਆ | ਇਸ ਦੌਰਾਨ ਕੁੱਝ ਨੇਤਾਵਾਂ ਸਮੇਤ ਅਲਕਾ ਲਾਂਬਾ ਨੂੰ  ਐਸ ਐਸ ਪੀ ਦਫ਼ਤਰ ਜਾਣ ਦੀ ਆਗਿਆ ਦਿਤੀ ਗਈ  | ਐਸ ਐਸ ਪੀ ਡਾ. ਸੰਦੀਪ ਗਰਗ ਖ਼ੁਦ ਦਫ਼ਤਰ ਵਿਚ ਮੌਜੂਦ ਨਹੀਂ ਸਨ | ਪ੍ਰੰਤੂ ਕਾਂਗਰਸੀ ਲੀਡਰ ਐਸ ਐਸ ਪੀ ਨੂੰ  ਮਿਲਣ ਦੀ ਜ਼ਿੱਦ 'ਤੇ ਅੜੇ ਰਹੇ | ਇਸੇ ਦੌਰਾਮ ਐਸ ਐਸ ਪੀ. ਦਫ਼ਤਰ ਦੇ ਬਾਹਰ ਕਿਉਂਕਿ ਕਾਂਗਰਸੀਆਂ ਦਾ ਇਕੱਠ ਸੀ ਇਸ ਲਈ ਐਸ ਐਸ ਪੀ. ਦੂਜੇ ਗੇਟ ਰਾਹੀਂ ਅਪਣੇ ਦਫ਼ਤਰ ਵਿਚ ਆਏ ਤੇ ਕਾਂਗਰਸੀਆਂ ਨਾਲ ਮੁਲਾਕਾਤ ਕੀਤੀ |
ਐਸ.ਐਸ.ਪੀ. ਡਾ. ਸੰਦੀਪ ਗਰਗ ਵਲੋਂ ਅਪਣੇ ਦਫ਼ਤਰ ਪੁੱਜੀ ਅਲਕਾ ਲਾਂਬਾ ਨੂੰ  ਕਿਹਾ ਗਿਆ ਕਿ ਉਹ ਸਦਰ ਥਾਣੇ ਜਾ ਕੇ ਹਾਜ਼ਰੀ ਲਗਵਾ ਲੈਣ ਕਿਉਂਕਿ ਇਸ ਮਾਮਲੇ ਨਾਲ ਸਬੰਧਤ ਫ਼ਾਈਲ ਹਾਈ ਕੋਰਟ ਚਲੀ ਗਈ ਹੈ | ਜਦੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਐਸ.ਐਸ.ਪੀ. ਨੂੰ  ਕਿਹਾ ਕਿ ਉਹ ਇਥੇ ਹੀ ਹਾਜ਼ਰੀ ਲਗਵਾ ਲੈਣ ਤਾਂ ਐਸ.ਐਸ.ਪੀ. ਨੇ ਕਿਹਾ ਕਿ ਸਿਟ ਟੀਮ ਸਦਰ ਥਾਣੇ ਬੈਠੀ ਹੈ ਤੇ ਉਥੇ ਹੀ ਹਾਜ਼ਰੀ ਲੱਗੇਗੀ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆ ਐਸ.ਪੀ. ਹਰਬੀਰ ਸਿੰਘ ਅਟਵਾਲ ਨੇ ਕਿਹਾ ਕਿ ਅਲਕਾ ਲਾਂਬਾ ਹਾਜ਼ਰ ਹੁਣ ਲਈ ਆਏ ਸਨ ਅਤੇ ਇਸ ਸਬੰਧੀ ਡਾ. ਕੁਮਾਰ ਵਿਸ਼ਵਾਸ ਵਲੋਂ ਹਾਈ ਕੋਰਟ ਵਿਚ ਰਿੱਟ ਦਾਇਰ ਕੀਤੀ ਹੈ ਜਿਸ ਦਾ ਸਾਨੂੰ ਦੇਰ ਰਾਤ ਹੀ ਪਤਾ ਲੱਗਾ ਹੈ ਅਤੇ ਜਦੋਂ ਤਕ ਉਥੇ ਕੋਈ ਫ਼ੈਸਲਾ ਨਹੀਂ ਹੋ ਜਾਂਦਾ ਸਾਡੇ ਵਲੋਂ ਕੋਈ ਕਾਰਵਾਈ ਨਹੀਂ ਹੋਵੇਗੀ | ਅਲਕਾ ਲਾਂਬਾ ਵਲੋਂ ਪੁਲਿਸ ਵਲੋਂ ਪ੍ਰੇਸ਼ਾਨ ਕੀਤੇ ਜਾਣ ਦੇ ਦੋਸ਼ਾਂ ਸਬੰਧੀ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਅਤੇ ਥਾਣਾ ਸਦਰ ਵਿਚ ਸਿੱਟ ਸਵੇਰੇ ਅੱਠ ਵਜੇ ਤੋਂ ਹੀ ਬੈਠੀ ਹੋਈ ਸੀ |
ਐਸ.ਐਸ.ਪੀ. ਦਫ਼ਤਰ ਵਿਚ ਪੇਸ਼ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਲਕਾ ਲਾਂਬਾ ਨੇ ਕਿਹਾ ਕਿ ਇਨਵੈਸਟੀਗੇਸ਼ਨ ਕਰੋ ਇਹ ਆਦੇਸ਼ ਦਿੱਲੀ ਤੋਂ ਆਏ ਹਨ ਤੇ ਕੀ ਇਨਵੈਸਟੀਗੇਸ਼ਨ ਕਰਨੀ ਹੈ ਤੇ ਕੀ ਸਵਾਲ ਪੁਛਣੇ ਹਨ, ਉਨ੍ਹਾਂ ਬਾਰੇ ਪੁਲਿਸ ਨੂੰ  ਨਹੀਂ ਪਤਾ ਕਿਉਂਕਿ ਹਾਲੇ ਸਵਾਲ ਦਿੱਲੀ ਤੋਂ ਆਉਣੇ ਹਨ? ਉਨ੍ਹਾਂ ਕਿਹਾ,''ਮੈਂ ਇਨ੍ਹਾਂ ਨਾਲ ਪੰਜ ਸਾਲ ਸੱਤਾ ਵਿਚ ਰਹੀ ਹਾਂ ਤੇ ਇਨ੍ਹਾਂ ਬਾਰੇ ਪਤਾ ਲੱਗਣ ਤੇ ਸੱਤਾ ਵਿਧਾਇਕੀ ਛੱਡ ਕੇ ਇਨ੍ਹਾਂ ਨੂੰ  ਬੇਨਕਾਬ ਕਰਦੀ ਆਈ ਹਾਂ ਤੇ ਭਵਿੱਖ ਵਿਚ ਵੀ ਬੇਨਕਾਬ ਕਰਦੀ ਰਹਾਂਗੀ |'' ਇਸ ਤੋਂ ਬਾਅਦ ਲਾਂਬਾ ਨੇ ਸਦਰ ਥਾਣੇ ਪੁੱਜ ਕੇ ਹਾਜ਼ਰੀ ਲਗਵਾਈ |

 

 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement