ਤਾਮਿਲਨਾਡੂ 'ਚ ਰੱਥ ਯਾਤਰਾ ਦੌਰਾਨ ਕਰੰਟ ਲੱਗਣ ਨਾਲ 11 ਮੌਤਾਂ
Published : Apr 28, 2022, 6:58 am IST
Updated : Apr 28, 2022, 6:58 am IST
SHARE ARTICLE
image
image

ਤਾਮਿਲਨਾਡੂ 'ਚ ਰੱਥ ਯਾਤਰਾ ਦੌਰਾਨ ਕਰੰਟ ਲੱਗਣ ਨਾਲ 11 ਮੌਤਾਂ


ਤੰਜਾਵੁਰ, 27 ਅਪ੍ਰੈਲ : ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ 'ਚ ਇਕ ਮੰਦਰ ਵਲੋਂ ਕੱਢੀ ਗਈ ਰੱਥ ਯਾਤਰਾ ਦੌਰਾਨ ਕਰੰਟ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ | ਇਹ ਲੋਕ ਇਕ 'ਹਾਈਟੈਂਸ਼ਨ ਟਰਾਂਸਮਿਸ਼ਨ ਲਾਈਨ' ਦੇ ਸੰਪਰਕ ਵਿਚ ਆ ਗਏ ਸਨ | ਪੁਲਿਸ ਨੇ ਬੁਧਵਾਰ ਨੂੰ  ਦਸਿਆ ਕਿ ਮਿ੍ਤਕਾਂ 'ਚ ਤਿੰਨ ਬੱਚੇ ਅਤੇ ਅੱਠ ਪੁਰਸ਼ ਸ਼ਾਮਲ ਹਨ | ਇਹ ਦੁਖਦ ਘਟਨਾ ਕਲੀਮੇਦੁ ਨੇੜੇ ਬੁਧਵਾਰ ਤੜਕੇ ਵਾਪਰੀ, ਜਦੋਂ ਅੱਪਾਰ ਮੰਦਰ ਦੀ ਰੱਥ ਯਾਤਰਾ ਕੱਢੀ ਜਾ ਰਹੀ ਸੀ | ਪੁਲਿਸ ਅਤੇ ਚਸ਼ਮਦੀਦਾਂ ਨੇ ਦਸਿਆ ਕਿ ਰੱਥ ਨੂੰ  ਮੋੜਿਆ ਜਾ ਰਿਹਾ ਸੀ ਅਤੇ ਇਸ ਦੌਰਾਨ ਉਹ ਉੱਪਰੋਂ ਲੰਘ ਰਹੀ ਬਿਜਲੀ ਦੀ ਇਕ ਤਾਰ ਦੇ ਸੰਪਰਕ 'ਚ ਆ ਗਿਆ, ਜਿਸ ਨਾਲ ਰੱਥ 'ਚ ਮੌਜੂਦ ਲੋਕਾਂ ਨੂੰ  ਕਰੰਟ ਲੱਗ ਗਿਆ | ਘਟਨਾ 'ਚ ਜ਼ਖ਼ਮੀ ਹੋਏ ਲੋਕਾਂ ਨੂੰ  ਤੰਜਾਵੁਰ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ |  
ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤਾਮਿਲਨਾਡੂ ਦੇ ਰਾਜਪਾਲ ਆਰਐਨ ਰਵਿ, ਮੁੱਖ ਮੰਤਰੀ ਐਮਕੇ ਸਟਾਲਿਨ ਨੇ ਮਿ੍ਤਕਾਂ ਪ੍ਰਤੀ ਸੋਗ ਪ੍ਰਗਟ ਕੀਤਾ ਹੈ | ਪੀਐਮਓ ਨੇ ਇਕ ਟਵੀਟ ਕੀਤਾ, ''ਤਾਮਿਲਨਾਡੂ ਦੇ ਤੰਜਾਵੁਰ ਵਿਚ ਹੋਏ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਦੇ ਪ੍ਰਵਾਰਾਂ ਨੂੰ  ਦੋ-ਦੋ ਲੱਖ ਰੁਪਏ ਜਦਕਿ ਜ਼ਖ਼ਮੀਆਂ ਨੂੰ  50 ਹਜ਼ਾਰ ਰੁਪਏ ਦਿਤੇ ਜਾਣਗੇ | '' ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਮਿ੍ਤਕਾਂ ਦੇ ਵਾਰਸਾਂ ਨੂੰ  5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ |
ਤੰਜਾਵੁਰ ਦੇ ਕਾਲੀਮੇਦੂ ਮੰਦਰ ਵਿਚ 94ਵਾਂ ਉੱਚ ਗੁਰੂਪੂਜਾ ਤਿਉਹਾਰ ਮਨਾਇਆ ਜਾ ਰਿਹਾ ਸੀ | ਇਸ ਵਿਚ ਹਿੱਸਾ ਲੈਣ ਲਈ ਮੰਗਲਵਾਰ ਰਾਤ ਤੋਂ ਹੀ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ | ਰੱਥ ਯਾਤਰਾ ਇਕ ਮੋੜ ਤੋਂ ਲੰਘ ਰਹੀ ਸੀ ਕਿ ਇਸ ਦੌਰਾਨ ਰੱਥ 'ਤੇ ਖੜ੍ਹੇ ਲੋਕ ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆ ਗਏ | 9 ਫੁੱਟ ਉੱਚੇ ਰੱਥ ਨੂੰ  ਫੁੱਲਾਂ ਅਤੇ ਰੌਸਨੀਆਂ ਨਾਲ ਸਜਾਇਆ ਗਿਆ ਸੀ | ਰੱਥ ਦੀਆਂ ਲਾਈਟਾਂ ਨੂੰ  ਬਿਜਲੀ ਦੇਣ ਲਈ ਜਨਰੇਟਰ ਵੀ ਲਗਾਇਆ ਗਿਆ ਸੀ | ਜਖਮੀਆਂ ਵਿੱਚ ਜਨਰੇਟਰ ਆਪਰੇਟਰ ਵੀ ਸ਼ਾਮਲ ਹੈ |
ਤਿਰੂਚਿਰਾਪੱਲੀ ਕੇਂਦਰੀ ਜੋਨ ਦੇ ਆਈਜੀਪੀ, ਵੀ ਬਾਲਕਿ੍ਸ਼ਨਨ ਨੇ ਕਿਹਾ ਕਿ ਐਫ਼ਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ | ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਕਿਸੇ ਵੀ ਘਟਨਾ ਤੋਂ ਬਚਣ ਲਈ ਮੰਦਰ ਨੂੰ  ਜਾਣ ਵਾਲੇ ਰਸਤੇ ਦੀ ਬਿਜਲੀ ਸਪਲਾਈ ਆਮ ਤੌਰ 'ਤੇ ਬੰਦ ਕਰ ਦਿਤੀ ਜਾਂਦੀ ਹੈ | ਇਸ ਵਾਰ ਰੱਥ ਦੀ ਉਚਾਈ ਇੰਨੀ ਨਹੀਂ ਸੀ ਕਿ ਉਹ ਹਾਈ ਵੋਲਟੇਜ ਲਾਈਨ ਨੂੰ  ਛੂਹ ਸਕਦੀ | ਇਸ ਲਈ ਇਸ ਵਾਰ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਗਈ | ਹਾਲਾਂਕਿ ਰੱਥ 'ਤੇ ਸਾਮਾਨ ਹੋਣ ਕਾਰਨ ਇਸ ਦੀ ਉਚਾਈ ਵਧ ਗਈ ਅਤੇ ਇਹ ਹਾਦਸਾ ਵਾਪਰ ਗਿਆ |    (ਏਜੰਸੀ)

 

 

SHARE ARTICLE

ਏਜੰਸੀ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement