ਮੁੰਬਈ ਵਿਖੇ ਕਰਵਾਏ ਹੁਨਰ ਹਾਟ ਦੌਰਾਨ ਪੰਜਾਬ ਦੀ ਅਧਿਕਾਰੀ ਰਾਖੀ ਗੁਪਤਾ ਭੰਡਾਰੀ ਦਾ ਸਨਮਾਨ
Published : Apr 28, 2022, 7:06 am IST
Updated : Apr 28, 2022, 7:06 am IST
SHARE ARTICLE
image
image

ਮੁੰਬਈ ਵਿਖੇ ਕਰਵਾਏ ਹੁਨਰ ਹਾਟ ਦੌਰਾਨ ਪੰਜਾਬ ਦੀ ਅਧਿਕਾਰੀ ਰਾਖੀ ਗੁਪਤਾ ਭੰਡਾਰੀ ਦਾ ਸਨਮਾਨ

 

ਨਵੀਂ ਦਿੱਲੀ, 27 ਅਪ੍ਰੈਲ : ਪਿ੍ੰਸੀਪਲ ਰੈਜੀਡੈਂਟ ਕਮਿਸ਼ਨਰ, ਪੰਜਾਬ ਭਵਨ ਨਵੀਂ ਦਿੱਲੀ, ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਵਲੋਂ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵਿਚ ਬਤੌਰ ਜਾਇੰਟ ਸਕੱਤਰ ਅਪਣੀ ਤਾਇਨਾਤੀ ਸਮੇਂ ਵੱਡੇ ਪੈਮਾਨੇ 'ਤੇ ਹੁਨਰ ਹਾਟ ਸਮਾਗਮ ਦੌਰਾਨ ਪਾਏ ਅਹਿਮ ਯੋਗਦਾਨ ਲਈ ਮੁੰਬਈ ਵਿਖੇ ਕੇਂਦਰੀ ਘੱਟ ਗਿਣਤੀ ਮੰਤਰਾਲੇ ਵਲੋਂ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸਨਮਾਨਤ ਕੀਤਾ ਗਿਆ |
ਇਹ ਸਨਮਾਨ ਸਮਾਰੋਹ ਹੁਨਰ ਹਾਟ ਦੇ 40ਵੇਂ ਐਡੀਸ਼ਨ ਨੂੰ  ਮਨਾਉਣ ਲਈ ਕਰਵਾਇਆ ਗਿਆ ਜਿਸ ਦੌਰਾਨ ਕੇਂਦਰੀ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਵਲੋਂ 75ਵੇਂ ਆਜ਼ਾਦੀ ਕਾ ਮਹਾਂਉਤਸਵ ਤਹਿਤ ਇਨ੍ਹਾਂ ਸਮਾਗਮਾਂ ਨੂੰ  ਉਸਾਰੂ ਤਰੀਕੇ ਨਾਲ ਆਯੋਜਿਤ ਕਰਨ ਵਾਲੀ ਟੀਮ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ |
ਜ਼ਿਕਰਯੋਗ ਹੈ ਕਿ ਸ੍ਰੀਮਤੀ ਭੰਡਾਰੀ ਵਲੋਂ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵਿਚ ਬਤੌਰ ਜਾਇੰਟ ਸਕੱਤਰ ਅਪਣੀ ਤਾਇਨਾਤੀ ਸਮੇਂ ਵੱਡੇ ਪੈਮਾਨੇ ਤੇ ਹੁਨਰ ਹਾਟ ਸਮਾਗਮ ਆਯੋਜਤ ਕਰਵਾਉਣ ਲਈ ਅਹਿਮ ਯੋਗਦਾਨ ਪਾਇਆ ਗਿਆ ਸੀ | ਇਸ ਮੌਕੇ ਪ੍ਰਬੰਧਕਾਂ ਦੀ ਗੁਜਾਰਿਸ਼ ਤੇ ਸ੍ਰੀਮਤੀ ਭੰਡਾਰੀ ਵਲੋਂ ਬਾਲੀਵੁੱਡ ਹਸਤੀਆਂ ਤੇ ਦਰਸ਼ਕਾਂ ਦੀ ਮੌਜੂਦਗੀ ਵਿਚ ਕੱੁਝ ਲਾਈਨਾਂ ਗਾ ਕੇ ਸੁਣਾਈਆਂ ਗਈਆਂ | ਸਥਾਨਕ ਕਲਾਕਾਰਾਂ ਤੇ ਹੁਨਰ ਨੂੰ  ਪ੍ਰੋਤਸ਼ਾਹਿਤ ਕਰਨ ਲਈ ਹੁਨਰ ਹਾਟ ਦਾ 40ਵਾਂ ਐਡੀਸ਼ਨ ਮੁੰਬਾਈ ਵਿਖੇ ਕਰਵਾਇਆ ਗਿਆ ਜਿਸ ਵਿਚ ਪੂਰੇ ਮੁਲਕ ਵਿਚੋਂ 1000 ਦੇ ਕਰੀਬ ਕਲਾਕਾਰਾਂ ਤੇ ਸ਼ਿਲਪਕਾਰਾਂ ਵੱਲੋਂ ਭਾਗ ਲਿਆ ਗਿਆ | ਇਸ ਮੌਕੇ ਪ੍ਰਸਿੱਧ ਬਾਲੀਵੁੱਡ ਹਸਤੀਆਂ ਅਨੂ ਕਪੂਰ, ਦਲੇਰ ਮਹਿੰਦੀ, ਭੁਪਿੰਦਰ ਭੂਪੀ, ਪੰਕਜ ਉਦਾਸ, ਸੁਰੇਸ਼ ਵਾਡਕਰ, ਰਾਜੂ ਸ੍ਰੀਵਾਸਤਵਾ ਅਤੇ ਹੋਰ ਹਾਜ਼ਰ ਸਨ |

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement