ਯੂਕਰੇਨ ’ਚ ਦਖ਼ਲ ਦੇਣ ਵਾਲੇ ਦੇਸ਼ਾਂ ਨੂੰ ਪੁਤਿਨ ਨੇ ਦਿਤੀ ਚਿਤਾਵਨੀ, ਕਿਹਾ-ਸਾਡੀ ਪ੍ਰਤੀਕਿਰਿਆ ਬਿਜਲੀ ਨਾਲੋਂ ਵੀ ਤੇਜ਼
Published : Apr 28, 2022, 9:58 pm IST
Updated : Apr 28, 2022, 9:58 pm IST
SHARE ARTICLE
image
image

ਯੂਕਰੇਨ ’ਚ ਦਖ਼ਲ ਦੇਣ ਵਾਲੇ ਦੇਸ਼ਾਂ ਨੂੰ ਪੁਤਿਨ ਨੇ ਦਿਤੀ ਚਿਤਾਵਨੀ, ਕਿਹਾ-ਸਾਡੀ ਪ੍ਰਤੀਕਿਰਿਆ ਬਿਜਲੀ ਨਾਲੋਂ ਵੀ ਤੇਜ਼

ਮਾਸਕੋ, 28 ਅਪ੍ਰੈਲ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਵਿਚ ਪੱਛਮੀ ਦੇਸ਼ਾਂ ਦੇ ਦਖ਼ਲ ਦੇਣ ’ਤੇ ‘ਬਿਜਲੀ ਦੀ ਤੇਜੀ’ ਨਾਲ ਜਵਾਬੀ ਕਾਰਵਾਈ ਕਰਨ ਦੀ ਚਿਤਾਵਨੀ ਦਿਤੀ ਹੈ। ਪੁਤਿਨ ਨੇ ਬੁੱਧਵਾਰ ਨੂੰ ਸੇਂਟ ਪੀਟਰਸਬਰਗ ਵਿਚ ਸੰਸਦ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਪੱਛਮ ਉੱਤੇ ਰੂਸ ਦੀ ‘‘ਆਰਥਿਕ ਰੂਪ ਨਾਲ ਦਮ ਘੋਟਣ” ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, ‘ਜੇਕਰ ਕੋਈ ਯੂਕ੍ਰੇਨ ਵਿਚ ਚੱਲ ਰਹੀਆਂ ਘਟਨਾਵਾਂ ਵਿਚ ਬਾਹਰੋਂ ਦਖ਼ਲ ਦੇਣ ਦਾ ਇਰਾਦਾ ਰੱਖਦਾ ਹੈ ਅਤੇ ਸਾਡੇ ਲਈ ਅਸਵੀਕਾਰਨਯੋਗ ਰਣਨੀਤਕ ਖ਼ਤਰਾ ਪੈਦਾ ਕਰਦਾ ਹੈ, ਤਾਂ ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਪ੍ਰਤੀਕਿਰਿਆ ਬਿਜਲੀ ਨਾਲੋਂ ਵੀ ਤੇਜ਼ ਹੋਵੇਗੀ।’ ਰੂਸ ਦੇ ਹਾਲ ਹੀ ਦੇ ਹਾਈਪਰਸੋਨਿਕ ਅਤੇ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਪ੍ਰੀਖਣਾਂ ਦਾ ਹਵਾਲਾ ਦਿੰਦੇ ਹੋਏ ਪੁਤਿਨ ਨੇ ਕਿਹਾ, ‘ਸਾਡੇ ਕੋਲ ਇਸਦੇ ਲਈ ਸਾਰੇ ਉਪਕਰਨ ਹਨ - ਜਿਨ੍ਹਾਂ ਬਾਰੇ ਕੋਈ ਵੀ ਸ਼ੇਖ਼ੀ ਨਹੀਂ ਮਾਰ ਸਕਦਾ। ਅਸੀਂ ਸ਼ੇਖੀ ਨਹੀਂ ਮਾਰਾਂਗੇ। ਅਸੀਂ ਲੋੜ ਪੈਣ ’ਤੇ ਉਨ੍ਹਾਂ ਦੀ ਵਰਤੋਂ ਕਰਾਂਗੇ ਅਤੇ ਮੈਂ ਚਾਹੁੰਦਾ ਹਾਂ ਕਿ ਇਹ ਸਭ ਨੂੰ ਪਤਾ ਲੱਗੇ। ਇਸ ਸਬੰਧ ਵਿਚ ਸਾਰੇ ਫ਼ੈਸਲੇ ਲਏ ਜਾ ਚੁੱਕੇ ਹਨ।’ ਬ੍ਰਿਟਿਸ਼ ਅਖ਼ਬਾਰ ‘ਦਿ ਇੰਡੀਪੈਂਡੈਂਟ’ ਨੇ ਕਿਹਾ ਕਿ ਪੁਤਿਨ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਦੇਸ਼ਾਂ ਨੇ ਯੂਕ੍ਰੇਨ ਨੂੰ ਰੂਸ ਨਾਲ ਯੁੱਧ ਵਿਚ ਧੱਕ ਦਿਤਾ ਹੈ ਅਤੇ ਯੂਕ੍ਰੇਨ ਵਿਚ ਉਨ੍ਹਾਂ ਦੀਆਂ ਫ਼ੌਜਾਂ ਨੇ ਇਸ ਖੇਤਰ ਵਿਚ ਸਾਹਮਣੇ ਆਉਣ ਵਾਲੇ ‘ਇਕ ਵੱਡੇ ਯੁੱਧ ਦੇ ਅਸਲ ਖ਼ਤਰੇ’ ’ਤੇ ਲਗਾਮ ਲਗਾ ਦਿਤੀ ਹੈ। 
ਪੁਤਿਨ ਦਾ ਇਹ ਬਿਆਨ ਰੂਸ ਦੁਆਰਾ ਆਈਸੀਬੀਐਮ ਆਰਐਸ-28 ਸਰਮਤ ਦੇ ਪ੍ਰੀਖਣ ਦੀ ਘੋਸ਼ਣਾ ਦੇ ਇਕ ਹਫ਼ਤੇ ਬਾਅਦ ਆਇਆ ਹੈ। ਇਹ ਦੁਨੀਆ ਦੀਆਂ ਸਭ ਤੋਂ ਵਿਨਾਸ਼ਕਾਰੀ ਮਿਜ਼ਾਈਲਾਂ ਵਿਚੋਂ ਇੱਕ ਹੈ। ‘ਦਿ ਇੰਡੀਪੈਂਡੈਂਟ’ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਹਵਾਲੇ ਨਾਲ ਮੰਗਲਵਾਰ ਨੂੰ ਚੇਤਾਵਨੀ ਦਿਤੀ ਕਿ ਪਰਮਾਣੂ ਯੁੱਧ ਦਾ ਖ਼ਤਰਾ ਹੁਣ ਕਾਫੀ ਵਧ ਗਿਆ ਹੈ, ਕਿਉਂਕਿ ਪੱਛਮੀ ਦੇਸ਼ਾਂ ਨੇ ਯੂਕ੍ਰੇਨੀ ਫ਼ੌਜ ਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖੀ ਹੋਈ ਹੈ।     (ਏਜੰਸੀ)

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement