ਸ਼ੇਅਰ ਬਾਜ਼ਾਰ : ਸੈਂਸੈਕਸ ’ਚ 477 ਅੰਕਾਂ ਦਾ ਵਾਧਾ ਤੇ ਨਿਫ਼ਟੀ 17189 ਦੇ ਪੱਧਰ ’ਤੇ ਖੁੱਲ੍ਹਿਆ
Published : Apr 28, 2022, 10:03 pm IST
Updated : Apr 28, 2022, 10:03 pm IST
SHARE ARTICLE
image
image

ਸ਼ੇਅਰ ਬਾਜ਼ਾਰ : ਸੈਂਸੈਕਸ ’ਚ 477 ਅੰਕਾਂ ਦਾ ਵਾਧਾ ਤੇ ਨਿਫ਼ਟੀ 17189 ਦੇ ਪੱਧਰ ’ਤੇ ਖੁੱਲ੍ਹਿਆ

ਮੁੰਬਈ, 28 ਅਪ੍ਰੈਲ : ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ 477 ਅੰਕਾਂ ਦੇ ਵਾਧੇ ਨਾਲ 57,296 ’ਤੇ ਖੁੱਲ੍ਹਿਆ ਜਦਕਿ ਨਿਫ਼ਟੀ 151 ਅੰਕਾਂ ਦੀ ਛਲਾਂਗ ਨਾਲ 17,189 ’ਤੇ ਖੁੱਲ੍ਹਿਆ ਹੈ।
ਮੌਜੂਦਾ ਸਮੇਂ ਸੈਂਸੈਕਸ 236.95 ਅੰਕ ਭਾਵ 0.42 ਫ਼ੀ ਸਦੀ ਵਧ ਕੇ 57,056.34 ’ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫ਼ਟੀ 70.20 ਭਾਵ 0.41 ਫ਼ੀ ਸਦ ਅੰਕਾਂ ਦੇ ਵਾਧੇ ਨਾਲ 17,108.60 ’ਤੇ ਕਾਰੋਬਾਰ ਕਰਦਾ ਦਿਖਾਈ ਦਿਤਾ । ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 1525 ਦੇ ਕਰੀਬ ਸ਼ੇਅਰ ਵਧੇ, 398 ਸ਼ੇਅਰਾਂ ’ਚ ਗਿਰਾਵਟ ਅਤੇ 78 ਸ਼ੇਅਰਾਂ ’ਚ ਕੋਈ ਬਦਲਾਅ ਨਹੀਂ ਹੋਇਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਜ਼ਾਰ ਆਖਿਰਕਾਰ ਗਿਰਾਵਟ ਦੇ ਨਾਲ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਲਾਲ ਨਿਸ਼ਾਨ ’ਤੇ ਬੰਦ ਹੋਇਆ ਸੀ। ਟਾਪ ਗੇਨਰਜ਼ ਦੀ ਸੂਚੀ ’ਚ ਹਿੰਦੁਸਤਾਨ ਯੂਨੀਲੀਵਰ, ਸਨ ਫਾਰਮਾ, ਇੰਡਸਇੰਡ ਬੈਂਕ, ਡਾ. ਰੈੱਡੀਜ਼ ਅਤੇ ਟਾਪ ਲੂਜ਼ਰਜ਼ ਦੀ ਸੂਚੀ ’ਚ ਮਾਰੂਤੀ, ਕੋਟਕ ਬੈਂਕ, ਐੱਚ.ਡੀ.ਐੱਫ.ਸੀ., ਭਾਰਤੀ ਏਅਰਟੈੱਲ ਦੇ ਨਾਂ ਸ਼ਾਮਲ ਹਨ।     (ਏਜੰਸੀ)
 

SHARE ARTICLE

ਏਜੰਸੀ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement