ਸਰਕਾਰੀ ਗੱਡੀ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਟ੍ਰਾਂਸਪੋਰਟ ਮੰਤਰੀ ਤੇ ਸਾਬਕਾ ਡਿਪਟੀ ਸੀਐਮ
Published : Apr 28, 2022, 11:50 am IST
Updated : Apr 28, 2022, 11:50 am IST
SHARE ARTICLE
Sukhjinder Singh Randhawa
Sukhjinder Singh Randhawa

ਸਰਕਾਰੀ ਗੱਡੀ ਵਾਪਸ ਕਰਨ ਸਬੰਧੀ ਪੰਜਾਬ ਟਰਾਂਸਪੋਰਟ ਵਿਭਾਗ ਦੇ ਨੋਟਿਸ 'ਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਹੈ।



ਚੰਡੀਗੜ੍ਹ: ਸਰਕਾਰੀ ਗੱਡੀ ਵਾਪਸ ਕਰਨ ਸਬੰਧੀ ਪੰਜਾਬ ਟਰਾਂਸਪੋਰਟ ਵਿਭਾਗ ਦੇ ਨੋਟਿਸ 'ਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਮੈਨੂੰ ਨੋਟਿਸ ਕਿਉਂ ਭੇਜਿਆ ਗਿਆ ਸੀ? ਮੈਂ ਇਸ ਕਾਰ ਦਾ ਮਾਲਕ ਨਹੀਂ ਹਾਂ, ਸਰਕਾਰ ਨੂੰ ਡਰਾਈਵਰ ਨੂੰ ਨੋਟਿਸ ਭੇਜਣਾ ਚਾਹੀਦਾ ਸੀ।  ਇਸ ਦੇ ਜਵਾਬ ਵਿਚ ਹੁਣ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਨਵੀਂ ਸਰਕਾਰ ਬਣੀ ਨੂੰ ਡੇਢ ਮਹੀਨਾ ਹੋ ਗਿਆ ਹੈ। ਜੇਕਰ ਮੰਤਰੀ ਨੂੰ ਕਾਰ ਮਿਲੀ ਤਾਂ ਰੰਧਾਵਾ ਨੇ ਅਜੇ ਤੱਕ ਵਾਪਸ ਕਿਉਂ ਨਹੀਂ ਕੀਤੀ?

Sukhjinder Singh RandhawaSukhjinder Singh Randhawa

ਦਰਅਸਲ ਸੁਖਜਿੰਦਰ ਰੰਧਾਵਾ ਪਿਛਲੀ ਸਰਕਾਰ ਵਿਚ ਡਿਪਟੀ ਸੀਐਮ ਸਨ। ਇਸ ਲਈ ਉਹਨਾਂ ਨੂੰ ਸਰਕਾਰੀ ਗੱਡੀ ਮਿਲੀ ਸੀ। ਹਾਲਾਂਕਿ ਬੀਤੇ ਦਿਨ ਟ੍ਰਾਂਸਪੋਰਟ ਵਿਭਾਗ ਨੇ ਉਹਨਾਂ ਨੂੰ ਗੱਡੀ ਵਾਪਸ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ। ਨੋਟਿਸ ਵਿਚ ਕਿਹਾ ਗਿਆ ਸੀ ਕਿ ਇਹ ਕਾਰ ਮੰਤਰੀ ਦੀ ਕਾਰ ਬਰਾਂਚ ਦੀ ਹੈ। ਜੇਕਰ ਉਹ ਹੁਣ ਵਿਧਾਇਕ ਹਨ ਤਾਂ ਉਹਨਾਂ ਨੂੰ ਇਸ ਹਿਸਾਬ ਨਾਲ ਹੋਰ ਗੱਡੀ ਅਲਾਟ ਕੀਤੀ ਜਾਵੇਗੀ।

Laljit Bhullar Laljit Bhullar

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਗੱਡੀ ਸਰਕਾਰੀ ਹੈ, ਮੇਰੀ ਨਿੱਜੀ ਨਹੀਂ। ਜੇਕਰ ਸਰਕਾਰ ਇਸ ਨੂੰ ਵਾਪਸ ਚਾਹੁੰਦੀ ਸੀ ਤਾਂ ਇਸ ਨੂੰ ਡਰਾਈਵਰ ਤੋਂ ਮੰਗਵਾਉਣਾ ਚਾਹੀਦਾ ਸੀ। ਮੈਂ ਅਜੇ ਵੀ ਐਮਐਲਏ ਹਾਂ ਤੇ ਸਾਨੂੰ ਸਰਕਾਰੀ ਗੱਡੀ ਵੀ ਮਿਲਦੀ ਹੈ। ਉਹਨਾਂ ਕਿਹਾ ਕਿ ਮਾਨ ਸਰਕਾਰ ਘਟੀਆ ਰਾਜਨੀਤੀ ਕਰ ਰਹੀ ਹੈ।  

Sukhjinder Singh Randhawa Sukhjinder Singh Randhawa

ਇਸ ਤੋਂ ਬਾਅਦ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜਦੋਂ ਸਰਕਾਰ ਬਦਲਦੀ ਹੈ ਤਾਂ ਗੱਡੀ ਅਪਣੇ ਆਪ ਹੀ ਵਾਪਸ ਕਰ ਦੇਣੀ ਚਾਹੀਦੀ ਹੈ। ਹੁਣ ਨੋਟਿਸ ਤੋਂ ਬਾਅਦ ਕਾਰ ਵਾਪਸ ਆ ਗਈ। ਰੰਧਾਵਾ ਨੂੰ ਵੀ ਪਤਾ ਹੈ ਕਿ ਇਹ ਗੱਡੀ ਮੰਤਰੀਆਂ ਨੂੰ ਮਿਲਦੀ ਹੈ। ਅਸੀਂ ਕਾਰ ਦੇ ਵਾਪਸ ਆਉਣ ਦੀ ਉਡੀਕ ਕੀਤੀ। ਮੈਨੂੰ ਲੱਗਦਾ ਹੈ ਕਿ ਪਹਿਲਾਂ ਵੀ ਇਹੀ ਸਿਸਟਮ ਚੱਲਦਾ ਰਿਹਾ ਹੋਵੇਗਾ ਕਿ ਜਦੋਂ ਸਰਕਾਰ ਨਹੀਂ ਸੀ ਤਾਂ ਗੱਡੀਆਂ ਦੀ ਵਰਤੋਂ ਹੁੰਦੀ ਰਹੀ। ਮਾਨ ਸਰਕਾਰ ਵਿਚ ਅਜਿਹਾ ਨਹੀਂ ਚੱਲੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement