
ਰਾਤ ਦਾ ਸਮਾਂ ਹੋਣ ਕਰਕੇ ਪ੍ਰਸ਼ਾਸਨ ਰਾਹਤ ਕਾਰਜ ਸ਼ੁਰੂ ਕਰਨ ਵਿੱਚ ਰਿਹਾ ਨਾਕਾਮ
Khanna News : ਖੰਨਾ ਦੇ ਦੋਰਾਹਾ 'ਚ ਇੱਕ ਕਾਰ ਨਹਿਰ ਵਿੱਚ ਡਿੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਵਿੱਚ ਪੂਰਾ ਪਰਿਵਾਰ ਸਵਾਰ ਸੀ। ਰਾਤ ਦਾ ਸਮਾਂ ਹੋਣ ਕਾਰਨ ਪ੍ਰਸ਼ਾਸਨ ਰਾਹਤ ਕਾਰਜ ਸ਼ੁਰੂ ਕਰਨ ਵਿੱਚ ਨਾਕਾਮ ਰਿਹਾ ਹੈ।
ਜਾਣਕਾਰੀ ਅਨੁਸਾਰ ਕਾਰ ਦੀ ਭਾਲ ਸਵੇਰੇ ਸ਼ੁਰੂ ਕਰਨ ਦੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਪੁਲ 'ਤੇ ਕੰਮ ਚੱਲ ਰਿਹਾ ਸੀ, ਇਸ ਲਈ ਉਥੇ ਕੋਈ ਬੋਰਡ ਨਹੀਂ ਲਗਾਇਆ ਗਿਆ ਸੀ। ਰਸਤਾ ਬੰਦ ਨਹੀਂ ਕੀਤਾ ਗਿਆ ਸੀ ,ਜਿਸ ਕਰਕੇ ਕਾਰ ਉੱਥੋਂ ਨਹਿਰ ਵਿੱਚ ਜਾ ਡਿੱਗੀ।