Jalandhar News : ਤੇਲ ਟੈਂਕਰ ਦਾ ਟਾਇਰ ਫਟਣ ਕਾਰਨ ਟੈਂਕਰ ਨੂੰ ਲੱਗੀ ਅੱਗ

By : BALJINDERK

Published : Apr 28, 2024, 6:34 pm IST
Updated : Apr 28, 2024, 6:34 pm IST
SHARE ARTICLE
ਟੈਂਕਰ ਨੂੰ ਲੱਗੀ ਅੱਗ
ਟੈਂਕਰ ਨੂੰ ਲੱਗੀ ਅੱਗ

Jalandhar News : ਬਿਜਲੀ ਦੇ ਖੰਭੇ ’ਚ ਵੱਜਣ ਨਾਲ ਹੋਇਆ ਸ਼ਾਰਟ ਸਰਕਟ 

Jalandhar News :  ਲੋਹੀਆਂ ਖ਼ਾਸ- ਲੋਹੀਆਂ ਖ਼ਾਸ ਵਿਖੇ ਐਤਵਾਰ ਸਵੇਰੇ ਤੇਲ ਟੈਂਕਰ ਦਾ ਟਾਇਰ ਫਟਣ ਕਰਕੇ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਸਥਾਨਕ ਗਿੱਦੜ ਪਿੰਡੀ ਟੋਲ ਪਲਾਜ਼ੇ ਨੇੜੇ ਪਿੰਡ ਲਾਲੂ ਵਾਲਾ ਕੋਲ ਡੀਜ਼ਲ ਅਤੇ ਪੈਟਰੋਲ ਤੇਲ ਟੈਂਕਰ ਅੱਜ ਬਠਿੰਡੇ ਤੋਂ ਕਪੂਰਥਲੇ ਜਾ ਰਿਹਾ ਸੀ, ਉਕਤ ਪਿੰਡ ਨੇੜੇ ਪਹੁੰਚਣ 'ਤੇ ਤੇਲ ਟੈਂਕਰ ਦਾ ਮੋਹਰਲਾ ਟਾਇਰ ਫਟ ਗਿਆ। ਸੱਜੇ ਹੱਥ ਡੂੰਘੇ ਟੋਏ ਵਿਚੋਂ ਡਿੱਗਣ ਤੋਂ ਬਚਾਉਣ ਲਈ ਡਰਾਈਵਰ ਵੱਲੋਂ ਭਰਪੂਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਬਿਜਲੀ ਦੇ ਖੰਭੇ ਨਾਲ ਟੈਂਕਰ ਜਾ ਟਕਰਾਇਆ ਅਤੇ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੋਣ ਨਾਲ ਟੈਂਕਰ ਨੂੰ ਅੱਗ ਲੱਗ ਗਈ। 

ਇਹ ਵੀ ਪੜੋ:Haryana News : ਚੱਲਦੀ ਕਾਰ 'ਚ ਲੱਗੀ ਅੱਗ ’ਚ ਝੁਲਸੇ ਡਰਾਈਵਰ ਨੇ ਸੀਵਰ 'ਚ ਛਾਲ ਮਾਰ ਬਚਾਈ ਜਾਨ

ਟੈਂਕਰ ’ਚ ਸਵਾਰ ਜਸਕਰਨ ਸਿੰਘ ਡਰਾਈਵਰ ਅਤੇ ਸੁਰਜੀਤ ਸਿੰਘ ਟੈਂਕਰ ਦਾ ਸ਼ੀਸ਼ਾ ਤੋੜ ਕੇ ਬਾਹਰ ਨਿਕਲੇ। ਜੀਰਾ ਅਤੇ ਸ਼ਾਹਕੋਟ ਤੋਂ ਫਾਇਰ ਬ੍ਰਿਗੇਡ ਲਾਲੂ ਵਾਲਾ ਪਿੰਡ ਪਹੁੰਚਣ ਤੋਂ ਪਹਿਲਾਂ ਲਾਲੂ ਵਾਲਾ ਪਿੰਡ ਦੇ ਲੋਕਾਂ ਨੇ ਕਾਫ਼ੀ ਜਦੋ-ਜਹਿਦ ਕਰਕੇ ਅੱਗ ਨੂੰ ਕਾਬੂ ਕਰਨਾ ਚਾਹਿਆ ਪਰ ਅੱਗ ਬੇਕਾਬੂ ਹੋਣ ਕਾਰਨ ਟੈਂਕਰ ਦਾ ਕਾਫ਼ੀ ਨੁਕਸਾਨ ਹੋ ਗਿਆ।

(For more news apart from Oil tanker caught fire due tire burst Oil tanker caught fire due tire burst in Lohian Khas News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement