
ਪਾਤੜਾਂ-ਦਿੜ੍ਹਬਾ ਰੋਡ ਉਤੇ ਪੈਂਦੇ ਪਿੰਡ ਦੋਗਾਲ ਵਿਖੇ ਤੜਕਸਾਰ ਇਕ ਬੇਕਾਬੂ ਕਾਰ ਡਰੇਨ ਵਿਚ ਡਿੱਗ ਪਈ
ਸਮਾਣ, 27 ਮਈ (ਪਪ): ਪਾਤੜਾਂ-ਦਿੜ੍ਹਬਾ ਰੋਡ ਉਤੇ ਪੈਂਦੇ ਪਿੰਡ ਦੋਗਾਲ ਵਿਖੇ ਤੜਕਸਾਰ ਇਕ ਬੇਕਾਬੂ ਕਾਰ ਡਰੇਨ ਵਿਚ ਡਿੱਗ ਪਈ। ਇਸ ਦੌਰਾਨ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਇਸ ਸਬੰਧੀ ਰਾਹਗੀਰਾਂ ਤੋਂ ਸੂਚਨਾ ਮਿਲਦਿਆਂ ਹੀ ਮੌਕੇ ਉਤੇ ਪੁੱਜੀ ਥਾਣਾ ਪਾਤੜਾਂ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਯਾਦਪ੍ਰੀਤ ਸਿੰਘ ਵਾਸੀ ਲਾਡ ਬੰਜਾਰਾ (ਦਿੜ੍ਹਬਾ) ਤੇ ਕੁਲਵਿੰਦਰ ਸਿੰਘ ਵਾਸੀ ਚੱਠਾ ਨਨਹੇੜਾ (ਸੰਗਰੂਰ) ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਮਾਣਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪੋਸਟਮਾਰਟਮ ਲਈ ਰਖਵਾ ਦਿਤੀ ਹੈ।
File photo
ਜ਼ਖ਼ਮੀ ਹਰਮਨ ਸਿੰਘ, ਗੁਰਬੀਰ ਸਿੰਘ, ਹਨੀ ਜਹਾਨਖੇੜਾ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਪਟਿਆਲਾ ਦੇ ਨਿੱਜੀ ਹਸਪਤਾਲ ਵਿਖੇ ਰੈਫ਼ਰ ਕਰ ਦਿਤਾ ਗਿਆ ਹੈ। ਇਸ ਸਬੰਧੀ ਥਾਣਾ ਪਾਤੜਾਂ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੁਧਵਾਰ ਸਵੇਰੇ ਤਿੰਨ ਵਜੇ ਪੰਜ ਨੌਜਵਾਨ ਦਿੜ੍ਹਬਾ ਤੋਂ ਚੰਡੀਗੜ੍ਹ ਜਾ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਪਿੰਡ ਦੁਗਾਲ ਕੋਲ ਪੁੱਜੀ, ਉੱਥੇ ਡਿਵਾਈਡਰ ਨਾਲ ਟਕਰਾ ਕੇ ਡਰੇਨ ਵਿਚ ਡਿੱਗ ਪਈ। ਇਸ ਦੌਰਾਨ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਤਿੰਨ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਤੋਂ ਪਟਿਆਲਾ ਦੇ ਨਿੱਜੀ ਹਸਪਤਾਲ ਰੈਫ਼ਰ ਕਰ ਦਿਤਾ ਗਿਆ ਹੈ।